Saturday, 19 November 2011

ਅਜਕੱਲ੍ਹ ਚੜ੍ਹਦੀ ਉਮਰੇ ਹੀ ਮੁੰਡੇ ਨੂੰ ਸਹੁਰੇ ਘਰ ਤੋਰ ਦੇਣ ਵਿਚ ਹੀ ਭਲਾਈ ਹੈ………?

ਅਜਕੱਲ੍ਹ ਚੜ੍ਹਦੀ ਉਮਰੇ ਹੀ ਮੁੰਡੇ ਨੂੰ ਸਹੁਰੇ ਘਰ ਤੋਰ ਦੇਣ ਵਿਚ ਹੀ ਭਲਾਈ ਹੈ………?
ਕਿਸੇ ਰਾਜ਼ੀਨਾਮੇ ਵਿਚ ਬਹੁਤ ਹੀ ਤੇਜ਼ ਤਰਾਰ ਪ੍ਰਵਾਸੀ ਬਜ਼ੁਰਗ ਔਰਤ ਨਾਲ ਕਿਸੇ ਗੱਲ ਤੇ ਵਿਚਾਰਕ ਮਤਭੇਦ ਹੋ ਗਏ ਤੇ ਉਸ ਵਲੋਂ ਜ਼ੋਰ ਜ਼ੋਰ ਨਾਲ ਔਰਤਾਂ ਦੇ ਹੱਕ ਵਿਚ ਆਪਣੇ ਵਿਚਾਰ ਦਿੱਤੇ ਜਾ ਰਹੇ ਸਨ ਤੇ ਕਿਹਾ ਜਾ ਰਿਹਾ ਸੀ ਕਿ ਅਸੀਂ ਔਰਤ ਦੇ ਹੱਕਾਂ ਨੂੰ ਮਾਰ ਰਹੇ ਹਾਂ ਲੜਕੀਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਭਾਵੇਂ ਕਿ ਮੈਂ ਵੀ ਉਸ ਦੀਆਂ ਗੱਲਾਂ ਨਾਲ ਸਹਿਮਤ ਸਾਂ ਪਰ ਮੈਂ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਉਸ ਬਜ਼ੁਰਗ ਔਰਤ ਨੂੰ ਸਵਾਲ ਕੀਤਾ ਕਿ ਲੜਕੀ ਨੂੰ ਉਸਦੇ ਸਹੁਰੇ ਘਰ ਦੀ ਜ਼ਮੀਨ ਜਾਇਦਾਦ ਵਿਚੋਂ ਵੀ ਹਿੱਸਾ ਮਿਲ ਜਾਂਦਾ ਹੈ ਤੇ ਪੇਕੇ ਘਰ ਵਿਚੋਂ ਵੀ ਇਸ ਤਰ੍ਹਾਂ ਤਾਂ ਲੜਕਿਆਂ ਨੂੰ ਘੱਟ ਹਿੱਸਾ ਮਿਲਿਆ ਤੇ ਲੜਕੀ ਨੂੰ

Tuesday, 6 September 2011

ਸੰਗਤਾਂ ਸਿੱਖ ਵਿਰੋਧੀ ਸ਼ਕਤੀਆਂ ਦੀਆਂ ਚਾਲਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ - ਕੁਲਵੀਰ ਸਿੰਘ ਬੜਾਪਿੰਡ

ਮੁਲਾਕਾਤੀ: ਅਜਮੇਰ ਸਿੰਘ ਚਾਨਾ

ਸਿੱਖ ਸੰਘਰਸ਼ ਵਿਚ ਲੰਮੀ ਘਾਲਣਾ ਘਾਲਣ ਵਾਲੇ ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਨਾਮ ਕੋਈ ਜਾਣ ਪਛਾਣ ਦਾ ਮੁਥਾਜ ਨਹੀਂ ਹੈ।ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਦੇਸ਼ ਵਿਦੇਸ਼ ਦੀਆਂ ਜੇਲਾਂ ਵਿਚ ਬਿਤਾਉਣ ਵਾਲੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਸਿੱਖੀ ਦੇ ਪ੍ਰਚਾਰ ਦੀ ਤਮੰਨਾ ਮਨ ਵਿਚ ਲੈ ਕੇ ਮਿਤੀ 18 ਸਤੰਬਰ 2011 ਨੂੰ ਹੋਣ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਦੁਆਬੇ ਦੇ ਅਹਿਮ ਹਲਕੇ ਫਿਲੌਰ ਤੋਂ ਸਾਂਝੇ ਪੰਥਕ ਮੋਰਚੇ ਦੇ ਉਮੀਦਵਾਰ ਵਜੋਂ ਸੰਗਤਾਂ ਦੀ ਕਚਿਹਰੀ ਵਿਚ ਪੇਸ਼ ਹੋਏ

“ਗਊ ਦੇ ਜਾਇਆਂ” ਨਾਲ ਪੁੱਤਰਾਂ ਵਾਗੂੰ ਤੇਹ ਕਰਨ ਵਾਲਾ ਡੋਗਰ ਜਗਤਪੁਰੀਆ


ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ ਬਹੁਤ ਕੁਝ ਬਦਲ ਰਿਹਾ ਹੈ। ਜ਼ਰਾ ਪਿੱਛੇ ਮੁੜ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਤੇਜ਼ੀ ਨਾਲ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅੱਜ ਦੀ ਨੌਜਵਾਨ ਪੀੜੀ ਤਾਂ ਪੇਂਡੂ ਜ਼ਿੰਦਗੀ ਵਿਚ ਵਰਤੇ ਜਾਣ ਵਾਲੇ ਪੰਜਾਬੀ ਦੇ ਸ਼ਬਦਾਂ ਤੋਂ ਇਲਾਵਾ ਪੇਂਡੂ ਵਿਰਾਸਤੀ ਖੇਡਾਂ ਨੂੰ ਵੀ ਵਿਸਾਰਦੀ ਜਾ ਰਹੀ ਹੈ। ਠੋਕਰ ਦੌੜ ਕਿਸਾਨੀ ਜੀਵਨ ਨਾਲ ਜੁੜੀ ਹੋਈ ਮਹਿੰਗੇ ਸ਼ੌਂਕ ਵਾਲੀ ਖੇਡ ਹੈ। ਜਿਸ ਵਿਚ ਮਹਿੰਗੇ ਤੋਂ ਮਹਿੰਗੇ ਨਾਰੇ ਬੱਗੇ ਬਲਦ ਖਰੀਦ ਕੇ ਅਤੇ ਉਹਨਾਂ ਨੂੰ

Friday, 2 September 2011

ਧੀ ਤੋਂ ਨੂੰਹ ਤੱਕ ਦਾ ਸਫਰ, ਇਕ ਅਣਗੌਲਿਆ ਸਵਾਲ
ਅਜਮੇਰ ਸਿੰਘ ਚਾਨਾ
ਦੁਨੀਆਂ ਦੇ ਕਿਸੇ ਵੀ ਦੇਸ਼ ਕਿਸੇ ਵੀ ਧਰਮ ਜਾਂ ਫਿਰਕੇ ਵਿਚ ਵਿਚਰਦੇ ਇਨਸਾਨਾਂ ਲਈ ਵਿਆਹ ਜ਼ਿੰਦਗੀ ਦਾ ਇਕ ਅਹਿਮ ਪੜਾਅ ਹੁੰਦਾ ਹੈ। ਕਿਉਂਕਿ ਇਹ ਕੁਦਰਤੀ ਤੌਰ ਤੇ ਇਨਸਾਨੀ ਉਤਪਤੀ ਦਾ ਇਕੋ ਇਕ ਸਾਧਨ ਵੀ ਹੈ ਤੇ ਔਰਤ ਮਰਦ ਦਾ ਮਰਿਆਦਾ ਅਨੁਸਾਰ ਮਿਲਨ ਵੀ ਹੋ ਨਿੱਬੜਦਾ ਹੈ।ਸਿੱਖ ਧਰਮ ਵਿਚ ਤਾਂ ਗ੍ਰਹਿਸਥ ਜੀਵਨ ਨੂੰ ਧਾਰਮਿਕ ਤੌਰ ਤੇ ਮਾਨਤਾ ਦਿੱਤੀ ਗਈ ਹੈ ਤੇ ਇਸ ਨੂੰ ਅਪਣਾ ਕੇ ਨਿਭਾਉਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ।ਜਿੰਨੀ ਕੁ ਜਾਣਕਾਰੀ ਮੇਰੀ ਹੈ ਉਸ ਅਨੁਸਾਰ ਹਰ ਦੇਸ਼, ਹਰ ਸੱਭਿਆਚਾਰ ਵਿਚ ਕੁੜੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਚਲੀ ਜਾਂਦੀ ਹੈ ਤੇ ਇਹੋ ਹੀ ਸਾਡੇ ਸੱਭਿਆਚਾਰ ਵਿਚ

Thursday, 11 August 2011

ਮਨਪ੍ਰੀਤ ਬਾਦਲ ਇਕ ਤਾਨਾਸ਼ਾਹ ਸਿਆਸਤਦਾਨ - ਮਨਪ੍ਰੀਤ ਖਾਰਾ




ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚੋਂ ਕੱਢੇ ਗਏ ਸਾਬਕਾ ਵਿੱਤ ਮੰਤਰੀ ਸ| ਮਨਪ੍ਰੀਤ ਸਿੰਘ ਬਾਦਲ ਇਨੀਂ ਦਿਨੀ ਆਪਣੇ ਅਮਰੀਕਾ ਅਤੇ ਕੈਨੇਡਾ ਦੇ ਸਿਆਸੀ ਦੌਰੇ ਤੇ ਹਨ ਪਰ ਉਹਨਾਂ ਦੇ ਪਿਛੇ ਪੰਜਾਬ ਵਿਚ ਉਹਨਾਂ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਵਿਚ ਕਾਫੀ ਉਥਲ ਪੁਥਲ ਦਾ ਮਹੌਲ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਦੁਆਬੇ ਵਿਚ ਸਭ ਤੋਂ ਪਹਿਲੀ ਮੀਟਿੰਗ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਉਹਨਾਂ ਦੇ ਪੁਰਾਣੇ ਦੋਸਤ ਮਨਪ੍ਰੀਤ ਸਿੰਘ ਖਾਰਾ ਦੇ ਘਰ

Tuesday, 2 August 2011

ਪੰਜਾਬ ਵਿਚ ਨਿਵੇਸ਼ ਕਰਨ ਵਾਲੇ ਪ੍ਰਵਾਸੀਆਂ ਲਈ ਚਾਨਣ ਮੁਨਾਰਾ ਅਜਮੇਰ ਸਿੰਘ ਕੰਗ

ਜੰਗਲ ਵਿਚ ਮੰਗਲ ਲਗਾਉਣ ਦੀ ਕਹਾਵਤ ਤਾਂ ਬਹੁਤ ਵਾਰ ਸੁਣੀ ਸੀ ਪਰ ਇਕ ਦਿਨ ਕੰਗ’ਜ਼ ਨਿਰਵਾਣਾ ਰਿਜ਼ਾਰਟਸ ਐਂਡ ਸਪਾ ਜੇਜੋਂ ਦੁਆਬਾ (ਹੁਸ਼ਿਆਰਪੁਰ) ਜਾਣ ਦਾ ਮੌਕਾ ਮਿਲਿਆ ਤਾਂ ਅੱਖੀਂ ਦੇਖ ਲਿਆ ਕਿ ਜੇਕਰ ਬੁਲੰਦ ਹੌਸਲੇ ਨਾਲ ਕੋਈ ਕਾਰਜ ਕੀਤਾ ਜਾਵੇ ਤਾਂ ਉਸ ਦਾ ਨਤੀਜਾ ਯਕੀਨਨ ਹੀ ਸੁਖਦ ਹੁੰਦਾ ਹੈ।ਪੱਤਰਕਾਰ ਮਨ ਨੇ ਸੋਚਿਆ ਕਿ ਇਹੋ ਜਿਹੀ ਸੋਚ ਦੇ ਰਚੇਤਾ ਨੂੰ ਇਕ ਵਾਰ ਮਿਲਣਾ ਜ਼ਰੂਰ ਚਾਹੀਦਾ ਹੈ ਤੇ ਇਸੇ ਰਿਜ਼ਾਰਟਸ ਦੇ ਪੀ ਆਰ ਓ ਰਾਮ ਲੁਭਾਇਆ ਦੀ ਮਾਰਫਤ ਪ੍ਰਵਾਸੀ ਭਾਰਤੀ ਤੇ ਇਸ

Saturday, 30 July 2011

ਹਰ ਵਰਗ ਦੇ ਪੰਜਾਬੀਆਂ ਦੇ ਮਨਾਂ ਦੀ ਗੱਲ ਗੀਤਾਂ ਰਾਹੀਂ ਗਾਉਣ ਵਾਲਾ ਗਾਇਕ ਨਛੱਤਰ ਗਿੱਲ


ਅਜਮੇਰ ਸਿੰਘ ਚਾਨਾ 
ਪੰਜਾਬੀ ਗਾਇਕੀ ਦੇ ਖੇਤਰ ਵਿਚ ਇਸ ਵੇਲੇ ਗਾਇਕਾਂ ਦੇ ਆਏ ਹੋਏ ਦੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।ਬਿਨ੍ਹਾਂ ਮਿਹਨਤ ਅਤੇ ਰਿਆਜ਼ ਤੋਂ ਪੈਸੇ ਦੇ ਜ਼ੋਰ ਨਾਲ ਹਰ ਕੋਈ ਅੱਗੇ ਆਉਣਾ ਚਾਹੁੰਦਾ ਹੈ। ਇਸ ਹੋੜ੍ਹ ਵਿਚ ਜਾਣੇ ਅਣਜਾਣੇ ਬਹੁਤ ਸਾਰੇ ਗਾਇਕਾਂ/ ਗੀਤਕਾਰਾਂ ਵਲੋਂ ਪੰਜਾਬੀ ਸੱਭਿਆਚਾਰ ਦਾ ਘਾਣ ਵੀ ਕੀਤਾ ਜਾ ਰਿਹਾ ਹੈ।ਇਸ ਵੇਲੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕੀਤੇ ਬਿਨ੍ਹਾਂ ਪੰਜਾਬੀ ਸੰਗੀਤਕ ਸੱਭਿਆਚਾਰ ਨੂੰ ਬੁਲੰਦੀਆਂ ਤੇ ਲੈ ਜਾਣ ਦੀ ਚਾਹਤ ਰੱਖਣ ਵਾਲੇ ਉਂਗਲੀ ਤੇ ਗਿਣੇ ਜਾਣ ਵਾਲੇ ਗਾਇਕਾਂ ਵਿਚੋਂ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਸੁਰੀਲੇ ਗਾਇਕ ਨਛੱਤਰ ਗਿੱਲ ਦਾ ਨਾਮ ਮੋਹਰਲੀਆਂ ਸਫਾਂ ਵਿਚ ਆਉਂਦਾ ਹੈ।ਮਾਤਾ ਤਰਸੇਮ

Friday, 13 May 2011

ਕੁੜੀਏ ਕਿਸਮਤ ਰੁੜ੍ਹੀਏ ਕੁਝ ਤਾਂ ਕਰ ਖਿਆਲ ਕੁੜੇ……….

        ਮੈਂ ਕੋਈ ਬਹੁਤਾ ਪ੍ਰਪੱਕ ਲੇਖਕ ਤਾਂ ਨਹੀਂ ਪਰ ਪੱਤਰਕਾਰਿਤਾ ਦੇ ਖੇਤਰ ਨਾਲ ਜੁੜੇ ਹੋਣ ਕਾਰਨ ਆਮ ਜ਼ਿੰਦਗੀ ਵਿਚ ਵਾਪਰ ਰਹੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਨੇੜਿਓਂ ਹੋ ਕੇ ਤੱਕਣ ਦਾ ਮੌਕਾ ਮਿਲਦਾ ਰਹਿੰਦਾ ਹੈ। ਭਾਵੇਂ ਕਿ ਮੇਰਾ ਮਨ ਬਜ਼ੁਰਗਾਂ ਦੇ ਕੋਲ ਬੈਠ ਕੇ ਉਹਨਾਂ ਦੇ ਜੀਵਨ ਤਜ਼ਰਬੇ ਬਾਰੇ ਗੱਲਾਂ ਕਰਕੇ ਬਹੁਤਾ ਖੁਸ਼ ਹੁੰਦਾ ਹੈ ਪਰ ਪਰ ਹਾਣੋ ਹਾਣੀ ਹੋਣ ਕਾਰਨ ਜ਼ਿਆਦਾਤਰ ਨੌਜ਼ਵਾਨ ਦੋਸਤਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਉਹਨਾਂ ਦੇ ਮਨਾਂ ਅੰਦਰਲੀ ਭੜਾਸ ਕੱਢਣ ਦਾ ਮੌਕਾ ਵੀ ਪ੍ਰਦਾਨ ਕਰਦਾ ਹਾਂ। ਮੈਂ ਅਪਣੀਆਂ ਖਬਰਾਂ ਦੇ ਮਾਧਿਅਮ ਨਾਲ ਭਰੂਣ ਹੱਤਿਆ ਦੇ ਖਿਲਾਫ ਵੱਧ ਤੋਂ ਵੱਧ ਸੁਨੇਹਾ ਲੋਕਾਂ ਵਿਚ

Thursday, 21 April 2011

ਹਰਫਾਂ 'ਚੋਂ ਜ਼ਿੰਦਗੀ ਦਾ ਸਰਨਾਵਾਂ ਲੱਭਦਾ ਗੀਤਕਾਰ ਮੀਕਾ ਮਸਾਣੀ ਵਾਲਾ


-ਅਜਮੇਰ ਸਿੰਘ ਚਾਨਾ-

ਪਤਲਾ ਜਿਹਾ ਨੌਜਵਾਨ ਪੁਰਾਣੇ ਜਿਹੇ ਸਾਈਕਲ ਤੇ ਮੇਰੀ ਦੁਕਾਨ ਅੱਗੇ ਉਤਰਦਾ ਹੈ ਤੇ ਸਾਈਕਲ ਦੇ ਹੈਂਡਲ ਨਾਲੋਂ ਆਪਣੀ ਮਾਂ ਵਲੋਂ ਰੀਝ ਲਾ ਕੇ ਸੀਤਾ ਝਾਲਰ ਵਾਲਾ ਝੋਲਾ ਉਤਾਰ ਕੇ ਅੰਦਰ ਆਉਂਦਾ ਹੈ ਤੇ ਉਸ ਵਿਚੋਂ ਕਾਗਜ਼ਾਂ ਦਾ ਥੱਬਾ ਕੱਢ ਕੇ ਮੇਰੇ ਕਾਊਂਟਰ ਤੇ ਰੱਖ ਕੇ ਟਾਈਪ ਕਰਨ ਲਈ ਕਹਿੰਦਾ ਹੈ।ਆਪਣੇ ਸੁਭਾਅ ਅਨੁਸਾਰ ਮੈਂ ਬਿਨਾਂ ਕਿਸੇ ਦੇਰੀ ਦੇ ਕੰਮ ਸ਼ੁਰੂ ਕੀਤਾ ਤਾਂ ਪਹਿਲੇ ਗਾਣੇ ਦੀ ਆਖਰੀ ਲਾਈਨ ਵਿਚ ਜਦੋਂ 'ਮੀਕਾ ਕਹੇ ਮਸਾਣੀ ਵਾਲਾ' ਪੜ੍ਹਿਆ ਤਾਂ ਮੇਰਾ ਧਿਆਨ ਇਕਦਮ ਉਸ ਨੌਜਵਾਨ ਦੇ ਚਿਹਰੇ ਵੱਲ ਗਿਆ
ਕਨੇਡਾ ਵਿਚ ਮਾਂ-ਬੋਲੀ ਦੀ ਸੇਵਾ ਦਾ ਬੀੜਾ ਚੁੱਕਣ ਵਾਲੇ 
ਸ: ਗੁਰਜੀਤ ਸਿੰਘ ਸਾਂਗਰਾ

ਜਿਨ੍ਹਾਂ ਅੰਦਰ ਆਪਣੀ ਬੋਲੀ, ਆਪਣੇ ਦੇਸ਼ ਅਤੇ ਆਪਣੇ ਸੱਭਿਆਚਾਰ ਲਈ ਕੁਝ ਕਰ ਵਿਖਾਉਣ ਦਾ ਜ਼ਜਬਾ ਸਮੋਇਆ ਹੋਇਆ ਹੈ, ਆਪਣੀ ਮਿੱਟੀ, ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਜੋੜੀ ਰੱਖਣ ਦੀ ਤਾਂਘ ਠਾਠਾਂ ਮਾਰਦੀ ਹੈ, ਧੁਰ ਅੰਦਰੋਂ ਪ੍ਰਗਟ ਹੋਈ ਭਾਵਨਾ ਦੀ ਕਲਮ ਰਾਹੀਂ ਨਿਕਲੀ ਤਾਕਤ ਨੂੰ ਪਛਾਨਣ ਦੀ ਸਮਝ ਹੈ ਅਤੇ ਸਬਦਾਂ ਦੀ ਸਹੀ ਵਰਤੋਂ  ਨਾਲ ਆਪਣਿਆ ਨੂੰ ਆਪਣਿਆ ਬਾਰੇ ਜਾਣਕਾਰੀ ਦੇਣ ਲਈ ਇਕ ਸਹੀ ਦਿਸ਼ਾ ਵੱਲ ਕਦਮਾ ਨੂੰ ਮੋੜਨ ਦੀ ਭਾਵਨਾ ਹੰਦੀ ਹੈ, ਉਹ ਬੇਗਾਨੇ ਸੱਭਿਆਚਾਰ ਵਿਚ ਰਹਿ ਕੇ ਵੀ ਆਪਣੇ ਸੱਭਿਆਚਾਰ ਦਾ ਫੈਲਾਅ ਕਰਨ ਲਈ ਉਪਰਾਲੇ ਕਰਦੇ ਰਹਿੰਦੇ ਹਨ ਤਾਂ ਕਿ ਆਪਣੇ ਫਰਜਾਂ ਨੂੰ ਨਿਭਾਉਣ ਦਾ ਅਮਲੀ

Monday, 18 April 2011

ਗਵਾਲੀਅਰ ਘਰਾਣੇ ਦਾ ਰੌਸ਼ਨ ਚਿਰਾਗ ਪ੍ਰੋ ਸ਼ਮਸ਼ਾਦ ਅਲੀ
ਅਜਮੇਰ ਸਿੰਘ ਚਾਨਾ


ਕਿਸੇ ਵੀ ਤਰ੍ਹਾਂ ਦੀ ਕਲਾ ਨੂੰ ਹਾਸਲ ਕਰਕੇ ਉਸ ਨੂੰ ਬੁੱਕਲ ਵਿਚ ਲੁਕਾ ਕੇ ਆਪਣੇ ਤੱਕ ਹੀ ਸੀਮਤ ਰੱਖਣ ਵਾਲੇ ਲੋਕਾਂ ਦੀ ਕੋਈ ਘਾਟ ਨਹੀਂ ਹੁੰਦੀ ਪਰ ਬਹੁਤ ਘੱਟ ਹੁੰਦੇ ਹਨ ਉਹ ਲੋਕ ਜੋ ਚਾਹੁੰਦੇ ਹਨ ਕਿ ਉਹਨਾਂ ਵਲੋਂ ਮਿਹਨਤ ਕਰਕੇ ਹਾਸਲ ਕੀਤੀ ਕਲਾ ਨੂੰ ਵੰਡਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਕਿਸੇ ਵੀ ਬਰੀਕੀ ਤੋਂ ਵਾਂਝੀ ਨਾ ਰਹਿ ਜਾਵੇ।ਇਹੋ ਜਿਹੀ ਹੀ ਸ਼ਖਸ਼ੀਅਤ ਗਵਾਲੀਅਰ ਘਰਾਣੇ ਦੇ ਰੌਸ਼ਨ ਚਿਰਾਗ ਪ੍ਰੌ ਸ਼ਮਸ਼ਾਦ ਅਲੀ ਨਾਲ ਪਾਠਕਾਂ ਦੀ ਸਾਂਝ ਪਵਾਉਣ ਜਾ ਰਿਹਾ ਹਾਂ।ਪਿੰਡ ਰਾਮਪੁਰ (ਲੁਧਿਆਣਾ) ਵਿਖੇ ਮਾਤਾ ਸ਼੍ਰੀਮਤੀ ਗਫੂਰਾਂ ਦੀ ਸੁਲੱਖਣੀ ਕੁੱਖੋਂ ਜਨਮ ਲੈ ਕੇ ਪਿਤਾ ਜਨਾਬ ਸਾਧੂ ਦੇ ਵਿਹੜੇ ਵਿਚ ਪਹਿਲੀ ਕਿਲਕਾਰੀ ਮਾਰਨ ਵਾਲੇ ਪ੍ਰੌਂ

Friday, 1 April 2011

ਪ੍ਰਸਿੱਧੀ ਦੇ ਅਕਾਸ਼ ਤੇ ਉਡਦੇ ਗਾਇਕਾਂ ਮਗਰ ਭੱਜਕੇ ਬੇਇੱਜਤ ਹੁੰਦੇ ਪ੍ਰਸ਼ੰਸਕ


ਪੰਜਾਬ ਦੇ ਸੱਭਿਆਚਾਰਕ ਖੇਤਰ ਦੇ ਗਾਇਕਾਂ ਨੂੰ ਲੰਮੇ ਸੰਘਰਸ਼ਾਂ ਬਾਅਦ ਹੀ ਪ੍ਰਸਿੱਧੀ ਦਾ ਮੁਕਾਮ ਮਿਲਦਾ ਰਿਹਾ ਹੈ। ਜੇ ਕਾਫੀ ਪੁਰਾਣੇ ਸਮੇਂ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਅੱਜ ਦੇ ਜ਼ਮਾਨੇ ਦੇ ਗਾਇਕਾਂ ਦੀ ਉਮਰ ਜਿੰਨਾਂ ਸਮਾਂ ਤਾਂ ਆਪਣੇ ਮੁਰਸ਼ਦ ਕੋਲ ਹੀ ਰਿਆਜ਼ ਕਰਦੇ ਰਹਿੰਦੇ ਸਨ ਪਰ ਜਿਉਂ ਹੀ ਪੰਜਾਬ ਵਿਚ ਨਿੱਜੀ ਤੇ ਸੰਗੀਤ ਚੈਨਲਾਂ ਰਾਹੀ ਵੀਡੀੳ ਐਲਬਮ ਦਾ ਰੁਝਾਨ ਸ਼ੁਰੂ ਹੋਇਆ ਹੈ ਇਸ ਨਾਲ ਗਾਇਕਾਂ ਨੂੰ ਪ੍ਰਸਿੱਧੀ ਮਿਲਣ ਦੀ ਰਫਤਾਰ ਵੀ ਤੇਜ਼ ਹੋਈ ਹੈ। ਸਾਲਾਂ ਬੱਧੀ ਮਿਹਨਤ ਸਦਕਾ ਮਿਲਣ ਵਾਲੀ

Friday, 18 March 2011


 Ajmer Singh Chana


ਸਤਿ ਸ੍ਰੀ ਅਕਾਲ ਦੋਸਤੋਂ ਮੈ ਵੀ ਬਲਾਗਿੰਗ ਦੀ ਦੁਨੀਆਂ ਵਿਚ ਹਾਜ਼ਰ ਹੋ ਗਿਆ ਹਾਂ ਤੇ ਜਲਦ ਹੀ ਮੈਂ ਤੁਹਾਡੇ ਲਈ ਕੁਝ ਲੈ ਕੇ ਹਾਜ਼ਰ ਹੋਵਾਂਗਾ। ਮੇਰੀ ਉਡੀਕ  ਕਰਿਓ..........
ਤੁਹਾਡਾ ਆਪਣਾ
ਅਜਮੇਰ ਸਿੰਘ ਚਾਨਾ
ਪੱਤਰਕਾਰ ਜਗ ਬਾਣੀ
ਫੋਨ: 9815764582