ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ ਬਹੁਤ ਕੁਝ ਬਦਲ ਰਿਹਾ ਹੈ। ਜ਼ਰਾ ਪਿੱਛੇ ਮੁੜ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਤੇਜ਼ੀ ਨਾਲ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅੱਜ ਦੀ ਨੌਜਵਾਨ ਪੀੜੀ ਤਾਂ ਪੇਂਡੂ ਜ਼ਿੰਦਗੀ ਵਿਚ ਵਰਤੇ ਜਾਣ ਵਾਲੇ ਪੰਜਾਬੀ ਦੇ ਸ਼ਬਦਾਂ ਤੋਂ ਇਲਾਵਾ ਪੇਂਡੂ ਵਿਰਾਸਤੀ ਖੇਡਾਂ ਨੂੰ ਵੀ ਵਿਸਾਰਦੀ ਜਾ ਰਹੀ ਹੈ। ਠੋਕਰ ਦੌੜ ਕਿਸਾਨੀ ਜੀਵਨ ਨਾਲ ਜੁੜੀ ਹੋਈ ਮਹਿੰਗੇ ਸ਼ੌਂਕ ਵਾਲੀ ਖੇਡ ਹੈ। ਜਿਸ ਵਿਚ ਮਹਿੰਗੇ ਤੋਂ ਮਹਿੰਗੇ ਨਾਰੇ ਬੱਗੇ ਬਲਦ ਖਰੀਦ ਕੇ ਅਤੇ ਉਹਨਾਂ ਨੂੰ
ਵਧੀਆ ਖੁਰਾਕ ਦੇ ਕੇ ਤੋਂ ਇਲਾਵਾ ਮੁਕਾਬਲਿਆਂ ਵਿਚ ਦੌੜਨ ਲਈ ਤਿਆਰ ਕਰਕੇ ਪੰਜਾਬ ਦੇ ਠੋਕਰ ਦੌੜ ਮੇਲਿਆਂ ਵਿਚ ਭਜਾ ਕੇ ਆਪਣਾ ਸ਼ੌਕ ਤਾਂ ਪੂਰਾ ਕੀਤਾ ਹੀ ਜਾਂਦਾ ਹੈ ਸਗੋਂ ਅੱਜ ਦੇ ਇਸ ਮਸ਼ੀਨੀ ਯੁੱਗ ਵਿਚ ਇਹਨਾਂ ਬਲਦਾਂ ਦੀ ਅਹਿਮੀਅਤ ਨੂੰ ਵੀ ਜੀਵਤ ਰੱਖਿਆ ਜਾਂਦਾ ਹੈ ਜਿਹਨਾਂ ਦੇ ਆਸਰੇ ਸਾਡੇ ਪੁਰਖਿਆਂ ਨੇ ਖੇਤੀ ਕਰਕੇ ਦੇਸ਼ ਦਾ ਅੰਨ ਦਾਤਾ ਕਹਾਉਣ ਦਾ ਰੁਤਬਾ ਹਾਸਲ ਕੀਤਾ। ਜਿਨਾਂ ਲੋਕਾਂ ਨੇ ਬਾਇਓਲੋਜੀ ਪੜੀ ਹੋਵੇਗੀ ਉਹਨਾਂ ਨੂੰ ਜ਼ਰੂਰ ਗਿਆਨ ਹੋਵੇਗਾ ਕਿ ‘ਫਾਈਵ ਕਿੰਗਡਮ ਆਫ ਲਿਵਿੰਗ ਵਰਲਡ’ ਦੇ ਇਕ ਐਨੀਮੇਲੀਆ ਕਿੰਗਡਮ ਵਿਚ ਜਾਨਵਰਾਂ, ਇਨਸਾਨਾਂ ਅਤੇ ਦਰਖਤਾਂ ਨੂੰ ਇਕੋ ਜਗਾ ਰੱਖਿਆ ਗਿਆ ਹੈ।ਸ਼ਾਇਦ ਇਸੇ ਲਈ ਇਨਸਾਨ ਦਾ ਜਾਨਵਰਾਂ ਅਤੇ ਦਰਖਤਾਂ ਨਾਲ ਭਾਵਨਾਤਮਕ ਰਿਸ਼ਤਾ ਹੈ। ਜ਼ਿੰਦਗੀ ਦੇ 40 ਸਾਲ ਮਾਝੇ, ਮਾਲਵੇ ਅਤੇ ਦੁਆਬੇ ਵਿਚ ਆਪਣੀ ਠੋਕਰ (ਬਲਦਾਂ ਨਾਲ ਦੌੜਾਈ ਜਾਣ ਵਾਲੀ ਗੱਡੀ) ਨਾਲ ਧੁੰਮਾਂ ਪਾਉਣ ਵਾਲੇ ਡੋਗਰ ਦੀ ਆਪਣੇ ਬਲਦਾਂ ਨਾਲ ਪਈ ਸਾਂਝ ਸਬੰਧੀ ਅੱਜ ਪਾਠਕਾਂ ਨੂੰ ਜਾਣੂੰ ਕਰਵਾਉਣ ਜਾ ਰਿਹਾ ਹਾਂ ਜਿਸ ਬਾਰੇ ਨਵੀਂ ਪੀੜੀ ਨੂੰ ਹੈਰਾਨੀ ਹੋਵੇਗੀ ਕਿ ਇਕ ਇਨਸਾਨ ਦਾ ਜਾਨਵਰ ਨਾਲ ਪਿਆਰ ਕਿਸ ਮਿਆਰ ਤੱਕ ਜਾ ਨਿਭਦਾ ਹੈ। ਠੋਕਰ ਭਜਾਉਣ ਦੇ ਖੇਤਰ ਵਿਚ ਡੋਗਰ ਜਗਤਪੁਰੀਆ ਦੇ ਨਾਮ ਨਾਲ ਮਸ਼ਹੂਰ ਹੋਇਆ ਅਜੀਤ ਸਿੰਘ ਸ਼ੇਰਗਿੱਲ ਕੋਈ 74 ਕੁ ਸਾਲ ਪਹਿਲਾਂ ਜ਼ਿਲਾ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਦੇ ਮੁਕੰਦਪੁਰ ਕੋਲ ਪੈਂਦੇ ਪਿੰਡ ਜਗਤਪੁਰ ਵਿਖੇ ਮਾਤਾ ਆਸ ਕੌਰ ਦੀ ਕੁੱਖੋਂ ਜਨਮ ਲੈ ਕੇ ਪਿਤਾ ਸ| ਪਾਲ ਸਿੰਘ ਦੀ ਵਿਰਾਸਤ ਦਾ ਵਾਰਿਸ ਬਣਿਆ। ਬਜ਼ੁਰਗ ਹਲਟ ਦੌੜ ਮੁਕਾਬਲਿਆਂ ਵਿਚ ਬਲਦ ਦੜਾਉਣ ਦਾ ਸ਼ੌਕ ਰੱਖਦੇ ਸਨ ਪਰ ਡੋਗਰ ਜਗਤਪੁਰੀਆ ਨੂੰ ਭਾਰ ਚੁੱਕਣ ਦਾ ਸ਼ੌਕ ਪੈ ਗਿਆ। ਚੜਦੀ ਜਵਾਨੀ ਵਿਚ ਹੀ ਬਾਂਹ ਟੁੱਟ ਜਾਣ ਕਾਰਨ ਇਸ ਸ਼ੌਕ ਨੂੰ ਨੇਪਰੇ ਨਾ ਚਾੜ ਸਕਿਆ ਤੇ ਉਸ ਨੇ ਬਜ਼ੁਰਗਾਂ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਠੋਕਰ ਭਜਾਉਣ ਦੇ ਖੇਤਰ ਵਿਚ ਪੈਰ ਧਰ ਲਿਆ।ਪੰਜਾਬ ਭਰ ਤੋਂ ਢੁੱਠਾਂ ਵਾਲੇ ਬਲਦ ਖਰੀਦ ਕੇ ਉਹਨੇ ਪੰਜਾਬ ਦਾ ਲਗਭਗ ਹਰ ਬਲਦ ਦੌੜ ਮੇਲਾ ਜਿੱਤਣ ਦਾ ਮਾਣ ਹਾਸਲ ਕੀਤਾ। ਆਪਣੇ ਸਮਕਾਲੀ ਬਲਦ ਦੌੜਾਕਾਂ ਬਾਰੇ ਦੱਸਦਾ ਹੈ ਕਿ ਉਹਨਾਂ ਵੇਲਿਆਂ ਵਿਚ ਚੌਧਰੀ ਜਗਨਨਾਥ ਖੰਨਾ, ਹਰਚੰਦ ਸਿੰਘ ਢੰਡਾਰੀ ਕਲਾਂ, ਗੁਰਚਰਨ ਸਿੰਘ ਗਿੱਲ, ਅਜੀਤ ਸਿੰਘ ਘਡਾਣੀ ਕਲਾਂ, ਬੇਲਾ ਸਿੰਘ ਲੰਗ ਸਿਰੇ ਦੇ ਠੋਕਰ ਦੜਾਉਣ ਦੇ ਸ਼ੌਕੀਨ ਹੋਏ ਹਨ। ਜਦੋਂ ਉਹਨਾਂ ਨੂੰੰ ਪੱੁਛਿਆ ਗਿਆ ਕਿ ਕੀ ਇਸ ਤਰਾਂ ਕਰਨਾ ਬਲਦਾਂ ਤੇ ਤਸ਼ੱਦਦ ਕਰਨਾ ਨਹੀਂ ਹੈ? ਤਾਂ ਉਹਨਾਂ ਦੱਸਿਆ ਕਿ ਇਨਸਾਨ ਕੰਮ ਵੀ ਕਰਦਾ ਹੈ ਤੇ ਖੇਡਦਾ ਵੀ ਹੈ, ਜਾਨਵਰਾਂ ਵਿਚ ਵੀ ਉਸੇ ਤਰਾਂ ਦੀ ਜਾਨ ਹੈ ਸਿਰਫ ਜਾਮੇ ਦਾ ਫਰਕ ਹੈ, ਇਹਨਾਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਵੀ ਕੰਮ ਤੋਂ ਇਲਾਵਾ ਖੇਡ ਦਾ ਅਨੰਦ ਪ੍ਰਾਪਤ ਕਰਨ ਹਾਂ ਇਹ ਜ਼ਰੂਰ ਹੈ ਕਿ ਬਲਦਾਂ ਨੂੰ ਕਦੇ ਵੀ ਸਰੀਰਕ ਤਸੀਹਾ ਨਹੀਂ ਦੇਣਾ ਚਾਹੀਦਾ। ਉਹਨਾਂ ਦੱਸਿਆ ਕਿ ਸਾਡੇ ਸਮੇਂ ਵਿਚ ਤਾਂ ਜੇਕਰ ਕੋਈ ਬਲਦ ਦੇ “ਆਰ” (ਸੋਟੀ ਮੂਹਰੇ ਲਗਾਈ ਗਈ ਤਿੱਖੀ ਮੇਖ) ਵੀ ਮਾਰ ਦਿੰਦਾ ਸੀ ਤਾਂ ਉਸ ਨੂੰ ਦੌੜ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਇਥੋਂ ਤੱਕ ਕਿ ਦੌੜ ਚਲਦਿਆਂ ਸੋਟੀ ਲਾਉਣ ਦੀ ਵੀ ਇਜ਼ਾਜ਼ਤ ਨਹੀਂ ਸੀ ਹੁੰਦੀ।ਇਹ ਪੰਜਾਬ ਦੀ ਵਿਰਾਸਤੀ ਖੇਡ ਹੈ ਤੇ ਲੋਕ ਇਸ ਦਾ ਅੱਜ ਵੀ ਅਨੰਦ ਮਾਣਦੇ ਹਨ। ਉਹਨੇ ਆਪਣੀਆਂ ਯਾਦਾਂ ਦੀ ਪਿਟਾਰੀ ਖੋਲਦਿਆਂ ਦੱਸਿਆ ਕਿ ਉਹਨੇ ਜ਼ਿਆਦਾਤਰ ਮਾਲਵੇ ਵਿਚ ਹੀ ਠੋਕਰ ਭਜਾਈ ਹੈ ਜਿਸ ਦੌਰਾਨ ਉਹਨੇ ਕੋਟ ਗੰਗੂ ਰਾਏ, ਕੁੱਕਰੀ ਕਲਾਂ ਤੋਂ ਇਲਾਵਾ ਪੰਜਾਬ ਦਾ ਵੱਕਾਰੀ ਬਲਦ ਦੌੜ ਮੇਲਾ ਸਾਹਨੇਵਾਲ ਲਗਾਤਾਰ ਤਿੰਨ ਸਾਲ 1986, 87 ਅਤੇ 88 ਵਿਚ ਜਿੱਤਿਆ ਹੈ। ਬਲਦਾਂ ਦੀ ਖੁਰਾਕ ਸਬੰਧੀ ਪੱੱੁਛਣ ਤੇ ਉਹਨੇ ਦੱਸਿਆ ਕਿ ਉਹ ਬਲਦਾਂ ਨੂੰ ਆਮ ਚਾਰੇ ਤੋਂ ਇਲਾਵਾ ਘਿਓ, ਦੁੱਧ, ਬਦਾਮ ਅਤੇ ਛੋਲਿਆਂ ਦੀ ਖੁਰਾਕ ਰੋਜ਼ਾਨਾਂ ਦਿੰਦੇ ਹਨ। ਉਹ ਹੁਣ ਤੱਕ 100 ਤੋਂ ਉਪਰ ਦੌੜਾਕ ਬਲਦ ਖਰੀਦ ਚੁੱਕਾ ਹੈ ਤੇ ਦੱਸਦਾ ਹੈ ਕਿ ਉਹਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਮਹਿੰਗ ਵਹਿੜਾ ਭਾਗੀਪੁਰੀਏ ਠਾਕਰ ਤੋਂ ਸਾਢੇ ਤਿੰਨ ਲੱਖ ਦਾ ਲਿਆਂਦਾ ਸੀ ਤੇ ਕਈ ਬਲਦ ਉਹ ਜਰਗੀਏ ਮੁਖਤਿਆਰ ਤੋਂ ਵੀ ਲਿਆਇਆ। ਇਹ ਪੁੱਛਣੇ ਤੇ ਕੀ ਜਦੋਂ ਬਲਦ ਭੱਜਣ ਯੋਗ ਨਹੀਂ ਰਹਿ ਜਾਂਦਾ ਤਾਂ ਤੁਸੀਂ ਉਸਨੂੰ ਬੱੁਚੜਾਂ ਨੂੰ ਵੇਚ ਦਿੰਦੇ ਹੋ? ਤਾਂ ਉਹਨੇ ਅੱਖਾਂ ਭਰ ਕੇ ਕਿਹਾ ਕਿ ਇਹਨਾਂ ਗਊ ਦੇ ਜਾਇਆਂ ਦੇ ਸਿਰ ਤੇ ਹੀ ਲੋਕ ਮੈਨੂੰ ਪੰਜਾਬ ਵਿਚ ਜਾਣਦੇ ਹਨ, ਮੈਂ ਇਹਨਾਂ ਨੂੰ ਪੁੱਤਰਾਂ ਤੋਂ ਵੀ ਜ਼ਿਆਦਾ ਤੇਹ ਕਰਦਾ ਹਾਂ। ਮੇਰੇ ਕੋਲ ਜਿੰਨੇ ਵੀ ਬਲਦ ਬੁੱਢੇ ਹੋ ਕੇ ਮਰੇ ਹਨ ਮੈਂ ਉਹਨਾਂ ਨੂੰ ਮਰਿਆ ਨੂੰ ਵੀ ਹੱਡਾ ਰੋੜੀ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਧਰਤੀ ਵਿਚ ਦੱਬ ਕੇ ਉਹਨਾਂ ਦੀ ਅੰਤਿਮ ਅਰਦਾਸ ਲਈ ਸਹਿਜ ਪਾਠ ਦੇ ਭੋਗ ਪੁਆਏ ਹਨ।ਡੋਗਰ ਜਗਤਪੁਰੀਆ ਨੇ ਦੱਸਿਆ ਕਿ ਠੋਕਰ ਭਜਾਉਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਇਸ ਵਿਚ ਤਕਨੀਕ ਦੀ ਵੀ ਲੋੜ ਪੈਂਦੀ ਹੈ। ਇਕ ਇਕ ਸੈਕਿੰਡ ਕੀਮਤੀ ਹੋ ਨਿੱਬੜਦਾ ਹੈ। ਸ਼ੂਟ ਵੱਟਣ ਵਿਚ ਜੇਕਰ ਅੱਧੇ ਸੈਕਿੰਡ ਦੀ ਵੀ ਦੇਰੀ ਹੋ ਜਾਵੇ ਤਾਂ ਕਈ ਨੰਬਰਾਂ ਦਾ ਫਰਕ ਪੈ ਜਾਂਦਾ ਹੈ। ਦੌੜ ਦੇ ਦੌਰਾਨ ਠੋਕਰ ਤੇ ਬੈਠਣਾ ਦਾ ਅੰਦਾਜ, ਬੋਲ ਕੇ ਬਲਦਾਂ ਨੂੰ ਆਪਣੀ ਗਲ ਸਮਝਾਉਣੀ ਅਤੇ ਹਵਾ ਵਿਚ ਪਰੈਣ ਘੁਮਾਉਣੀ ਸਭ ਕੁਝ ਤਕਨੀਕ ਨਾਲ ਸਬੰਧਿਤ ਹੈ।ਇਹ ਪੁੱਛਣ ਤੇ ਕਿ ਜਦੋਂ ਤੁਸੀਂ ਕੋਈ ਬਲਦ ਵੇਚ ਦਿੰਦੇ ਹੋ ਤਾਂ ਉਸਦੇ ਸਾਥੀ ਬਲਦ ਉਸਦੇ ਜਾਣ ਦਾ ਵਿਯੋਗ ਵੀ ਕਰਦੇ ਹਨ ਤਾਂ ਉਹਨੇ ਦੱਸਿਆ ਕਿ ਇਹ ਗਊ ਦੇ ਜਾਏ ਬਹੁਤ ਹੀ ਕੋਮਲ ਤੇ ਸੋਹਲ ਨਸਲ ਦੇ ਹੁੰਦੇ ਹਨ ਇਹ ਵਿਛੋੜਾ ਕਈ ਕਈ ਦਿਨ ਨਹੀਂ ਭੁੱਲਦੇ ਤੇ ਕਈ ਵਾਰ ਤਾਂ ਕਈ ਕਈ ਦਿਨ ਪੱਠੇ ਨੂੰ ਮੰੂਹ ਤੱਕ ਨਹੀਂ ਲਾਉਂਦੇ ਤੇ ਹੰਝੂ ਵਗਾ ਕੇ ਆਪਣੇ ਸਾਥੀ ਦੇ ਜਾਣ ਦੇ ਵਿਯੋਗ ਦੇ ਦਰਦ ਪ੍ਰਗਟਾਵਾ ਵੀ ਕਰਦੇ ਹਨ।ਪਰਿਵਾਰਕ ਜ਼ਿੰਦਗੀ ਬਾਰੇ ਦਸਦਿਆਂ ਡੋਗਰ ਜਗਤਪੁਰੀਆ ਨੇ ਦੱਸਿਆ ਕਿ ਪ੍ਰਮਾਤਮਾਂ ਨੇ ਉਹਨਾਂ ਨੂੰ ਪੰਜ ਪੁੱਤਰਾਂ ਦੀ ਦਾਤ ਹਿੰਮਤ ਸਿੰਘ ਯੂ ਕੇ, ਅਮਨ ਸਿੰਘ, ਸੁਖਵਿੰਦਰ ਸਿੰਘ ਯੂ ਐਸ ਏ, ਦਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਕੈਨੇਡਾ ਦੇ ਰੂਪ ਵਿਚ ਬਖਸ਼ੀ। 1990 ਵਿਚ ਮੇਰੇ ਪੁੱਤਰ ਨੇ ਮੈਨੂੰ ਕੈਨੇਡਾ ਪੱਕੇ ਤੌਰ ਤੇ ਬੁਲਾ ਲਿਆ ਪਰ ਬਲਦਾਂ ਨਾਲ ਮੇਰੇ ਪਿਆਰ ਨੇ ਮੈਨੂੰ ਵਾਪਿਸ ਪਿੰਡ ਲੈ ਆਂਦਾ, ਮੈਂ ਜਿੰਨੇ ਦਿਨ ਵੀ ਕੈਨੇਡਾ ਰਿਹਾ ਉਥੇ ਵੀ ਘੋੜ ਦੌੜ ਦੇਖ ਕੇ ਮਨ ਪ੍ਰਚਾਉਂਦਾ ਰਿਹਾ ਪਰ ਮੈਂ ਹੁਣ ਪੱਕੇ ਤੌਰ ਤੇ ਪਿੰਡ ਹੀ ਰਹਿੰਦਾ ਹਾਂ।ਉਹਨੇ ਦੱਸਿਆ ਕਿ ਉਹ ਅੱਜ ਵੀ ਬਲਦਾਂ ਨੂੰ ਉਨਾਂ ਹੀ ਪਿਆਰ ਕਰਦਾ ਹੈ ਤੇ ਆਪਣੇ ਪੋਤਰੇ ਅਤੇ ਹੋਰ ਪਿੰਡ ਦੇ ਸਾਥੀਆਂ ਨਾਲ ਬਲਦ ਦੌੜਾਂ ਵਿਚ ਭਾਗ ਲੈਂਦਾ ਹੈ ਪਰ ਉਹਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਅੱਜਕੱਲ ਕਈਆਂ ਵਲੋਂ ਦੌੜ ਜਿੱਤਣ ਲਈ ਆਪਣੇ ਬਲਦਾਂ ਦੇ ਤਾਕਤ ਵਧਾਊ ਟੀਕੇ ਲਗਾਏ ਜਾਂਦੇ ਹਨ ਜਾਂ ਉਹਨਾਂ ਨੂੰ ਨਸ਼ਾ ਪਿਆਇਆ ਜਾਂਦਾ ਹੈ ਜੋ ਕਿ ਗਊ ਦੇ ਜਾਇਆਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ।ਬਲਦਾਂ ਦੇ ਮਾਲਕ ਨਾਲ ਪਿਆਰ ਅਤੇ ਵਫਾਦਾਰੀ ਸਬੰਧੀ ਉਹਨੇ ਦੱਸਿਆ ਕਿ ਬਲਦ ਕੁੱਤੇ ਵਾਗੂੰ ਹੀ ਆਪਣੇ ਮਾਲਕ ਦਾ ਹੁਕਮ ਮੰਨਦੇ ਹਨ। ਉਹਨੇ ਯਾਦਾਂ ਦੀ ਕਿਤਾਬ ਦੇ ਵਰਕੇ ਫਰੋਲਦੇ ਦੱਸਿਆ ਕਿ ਇਕ ਵਾਰ ਇਕ ਬਲਦ ਦੌੜ ਮੇਲੇ ਤੇ ਉਸਦਾ “ਹੱਕਾਵਾ” ਤਾਰਾ ਸਿੰਘ ਖੈੜ ਅੱਛਰਵਾਲ ਜੋ ਕਿ ਹੁਣ ਵਿਦੇਸ਼ ਵਿਚ ਰਹਿੰਦਾ ਹੈ, ਉਸਦੀ ਠੋਕਰ ਦੌੜਾਉਣ ਲਈ ਤਿਆਰ ਸੀ ਤਾਂ ਮੁਕਾਬਲੇਬਾਜਾਂ ਨੇ ਕਿਹਾ ਕਿ ਡੋਗਰ ਨੂੰ ਰਸਤੇ ਵਿਚ ਦਰਸ਼ਕਾਂ ਵਿਚ ਨਾ ਖੜਨ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਦੋਂ ਮੈਂ ਆਪਣੇ ਬਲਦਾਂ ਨੂੰ ਉੱਚੀ ਅਵਾਜ਼ ਵਿਚ “ਹੜਾਅ” ਕਹਿੰਦਾ ਸਾਂ ਤਾਂ ਬਲਦ ਮੇਰੇ ਇਸ਼ਾਰੇ ਨੂੰ ਸਮਝਦੇ ਹੋਏ ਆਪਣੀ ਰਫਤਾਰ ਚਰਮ ਸੀਮਾਂ ਤੇ ਲੈ ਜਾਂਦੇ ਸਨ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਲਦ ਆਪਣੇ ਮਾਲਕ ਪ੍ਰਤੀ ਕਿੰਨੇ ਵਫਾਦਾਰ ਤੇ ਆਗਿਆਕਾਰ ਹੁੰਦੇ ਹਨ।ਮੀਟ ਸ਼ਰਾਬ ਨੂੰ ਅੱਜ ਤੱਕ ਹੱਥ ਨਾ ਲਾਉਣ ਵਾਲੇ ਡੋਗਰ ਨੇ ਦੱਸਿਆ ਕਿ ਜਵਾਨੀ ਵੇਲੇ ਉਹ ਮਾੜੇ ਵਹਿੜੇ ਜਿੰਨੀ ਖੁਰਾਕ ਖਾ ਜਾਂਦਾ ਸੀ ਜਿਸ ਕਾਰਨ ਉਹ ਅੱਜ ਵੀ 74 ਸਾਲ ਦੀ ਉਮਰ ਵਿਚ ਚੁਸਤ ਦਰੁਸਤ ਹੈ।ਉਹਨਾਂ ਬਲਦਾਂ ਦੀ ਉਮਰ ਦੀਆਂ ਸਟੇਜਾਂ ਖੀਰਾ, ਦੋਂਦਾ, ਚੌਗਾ ਤੇ ਛਿੱਗਾ ਦੀ ਵਿਸਥਾਰਿਤ ਜਾਣਕਾਰੀ ਦਿੱਤੀ ਤੇ ਸਾਥੀ ਬਲਦ ਦੌੜਾਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਬਲਦਾਂ ਤੇ ਸਰੀਰਕ ਤਸ਼ੱਦਦ ਕਰਨਾਂ ਬੰਦ ਕਰ ਦੇਣ ਕਿਉਂਕਿ ਇਹਨਾਂ ਵਿਚ ਵੀ ਉਹੋ ਜਿਹੀ ਹੀ ਜਾਨ ਹੈ ਜਿਹੋ ਜਿਹੀ ਸਾਡੇ ਆਪਣੇ ਵਿਚ ਹੈ। ਇਸ ਸ਼ੌਕ ਨੂੰ ਦੌੜਾਂ ਜਿੱਤਣ ਲਈ ਨਹੀਂ ਸਿਰਫ ਵਧੀਆ ਮੁਕਾਬਲੇ ਲਈ ਹੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ।
ਅਜਮੇਰ ਸਿੰਘ ਚਾਨਾ
ਪਿੰਡ- ਕਟਾਣਾ, ਡਾਕਖਾਨਾ ਅੱਪਰਾ
ਤਹਿਸੀਲ ਫਿਲੌਰ, ਜਿਲਾ ਜਲੰਧਰ।
9815764582
ਤਸਵੀਰ ਨਾਲ ਨੱਥੀ ਹੈ ਜੀ।

No comments:
Post a Comment