Tuesday, 2 August 2011

ਪੰਜਾਬ ਵਿਚ ਨਿਵੇਸ਼ ਕਰਨ ਵਾਲੇ ਪ੍ਰਵਾਸੀਆਂ ਲਈ ਚਾਨਣ ਮੁਨਾਰਾ ਅਜਮੇਰ ਸਿੰਘ ਕੰਗ

ਜੰਗਲ ਵਿਚ ਮੰਗਲ ਲਗਾਉਣ ਦੀ ਕਹਾਵਤ ਤਾਂ ਬਹੁਤ ਵਾਰ ਸੁਣੀ ਸੀ ਪਰ ਇਕ ਦਿਨ ਕੰਗ’ਜ਼ ਨਿਰਵਾਣਾ ਰਿਜ਼ਾਰਟਸ ਐਂਡ ਸਪਾ ਜੇਜੋਂ ਦੁਆਬਾ (ਹੁਸ਼ਿਆਰਪੁਰ) ਜਾਣ ਦਾ ਮੌਕਾ ਮਿਲਿਆ ਤਾਂ ਅੱਖੀਂ ਦੇਖ ਲਿਆ ਕਿ ਜੇਕਰ ਬੁਲੰਦ ਹੌਸਲੇ ਨਾਲ ਕੋਈ ਕਾਰਜ ਕੀਤਾ ਜਾਵੇ ਤਾਂ ਉਸ ਦਾ ਨਤੀਜਾ ਯਕੀਨਨ ਹੀ ਸੁਖਦ ਹੁੰਦਾ ਹੈ।ਪੱਤਰਕਾਰ ਮਨ ਨੇ ਸੋਚਿਆ ਕਿ ਇਹੋ ਜਿਹੀ ਸੋਚ ਦੇ ਰਚੇਤਾ ਨੂੰ ਇਕ ਵਾਰ ਮਿਲਣਾ ਜ਼ਰੂਰ ਚਾਹੀਦਾ ਹੈ ਤੇ ਇਸੇ ਰਿਜ਼ਾਰਟਸ ਦੇ ਪੀ ਆਰ ਓ ਰਾਮ ਲੁਭਾਇਆ ਦੀ ਮਾਰਫਤ ਪ੍ਰਵਾਸੀ ਭਾਰਤੀ ਤੇ ਇਸ
ਰਿਜ਼ਾਰਟਸ ਦੇ ਮਾਲਕ ਏ ਐਸ ਕੰਗ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲਿਆ ਤਾਂ ਉਹਨਾਂ ਬਹੁਤ ਖੁਸ਼ੀ ਨਾਲ ਮੈਨੂੰ ਆਪਣਾ ਸਰਨਾਵੀਆਂ ਕਿਹਾ ਤੇ ਆਪਣੇ ਮੁੱਖ ਦਫਤਰ ਵਿਚ ਬੈਠ ਕੇ ਖੁੱਲ੍ਹੀ ਗੱਲਬਾਤ ਦਾ ਸਮਾਂ ਦਿੱਤਾ।ਜ਼ਿੰਦਗੀ ਦੇ ਸੰਘਰਸ਼ ਤੇ ਸਫਲਤਾ ਭਰੇ ਸਫਰ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜ਼ਿੰਦਗੀ ਦੀ ਪਹਿਲੀ ਬਸੰਤ ਉਹਨਾਂ ਨੇ ਇਥੋਂ ਨਜ਼ਦੀਕੀ ਪਿੰਡ ਪੱਖੋਵਾਲ ਵਿਖੇ ਕਿਰਸਾਨੀ ਪਰਿਵਾਰ ਵਿਚ ਮਾਤਾ ਰੁਕਮਣ ਕੌਰ ਦੀ ਕੁੱਖੋਂ ਜਨਮ ਲੈ ਕੇ ਪਿਤਾ ਸ. ਬੇਅੰਤ ਸਿੰਘ ਦੇ ਵਿਹੜੇ ਵਿਚ 









ਜੰਗਲ ਵਿਚ ਮੰਗਲ ਲਗਾਉਣ ਦੀ ਕਹਾਵਤ ਤਾਂ ਬਹੁਤ ਵਾਰ ਸੁਣੀ ਸੀ ਪਰ ਇਕ ਦਿਨ ਕੰਗ’ਜ਼ ਨਿਰਵਾਣਾ ਰਿਜ਼ਾਰਟਸ ਐਂਡ ਸਪਾ ਜੇਜੋਂ ਦੁਆਬਾ (ਹੁਸ਼ਿਆਰਪੁਰ) ਜਾਣ ਦਾ ਮੌਕਾ ਮਿਲਿਆ ਤਾਂ ਅੱਖੀਂ ਦੇਖ ਲਿਆ ਕਿ ਜੇਕਰ ਬੁਲੰਦ ਹੌਸਲੇ ਨਾਲ ਕੋਈ ਕਾਰਜ ਕੀਤਾ ਜਾਵੇ ਤਾਂ ਉਸ ਦਾ ਨਤੀਜਾ ਯਕੀਨਨ ਹੀ ਸੁਖਦ ਹੁੰਦਾ ਹੈ।ਪੱਤਰਕਾਰ ਮਨ ਨੇ ਸੋਚਿਆ ਕਿ ਇਹੋ ਜਿਹੀ ਸੋਚ ਦੇ ਰਚੇਤਾ ਨੂੰ ਇਕ ਵਾਰ ਮਿਲਣਾ ਜ਼ਰੂਰ ਚਾਹੀਦਾ ਹੈ ਤੇ ਇਸੇ ਰਿਜ਼ਾਰਟਸ ਦੇ ਪੀ ਆਰ ਓ ਰਾਮ ਲੁਭਾਇਆ ਦੀ ਮਾਰਫਤ ਪ੍ਰਵਾਸੀ ਭਾਰਤੀ ਤੇ ਇਸ ਰਿਜ਼ਾਰਟਸ ਦੇ ਮਾਲਕ ਏ ਐਸ ਕੰਗ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲਿਆ ਤਾਂ ਉਹਨਾਂ ਬਹੁਤ ਖੁਸ਼ੀ ਨਾਲ ਮੈਨੂੰ ਆਪਣਾ ਸਰਨਾਵੀਆਂ ਕਿਹਾ ਤੇ ਆਪਣੇ ਮੁੱਖ ਦਫਤਰ ਵਿਚ ਬੈਠ ਕੇ ਖੁੱਲ੍ਹੀ ਗੱਲਬਾਤ ਦਾ ਸਮਾਂ ਦਿੱਤਾ।ਜ਼ਿੰਦਗੀ ਦੇ ਸੰਘਰਸ਼ ਤੇ ਸਫਲਤਾ ਭਰੇ ਸਫਰ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜ਼ਿੰਦਗੀ ਦੀ ਪਹਿਲੀ ਬਸੰਤ ਉਹਨਾਂ ਨੇ ਇਥੋਂ ਨਜ਼ਦੀਕੀ ਪਿੰਡ ਪੱਖੋਵਾਲ ਵਿਖੇ ਕਿਰਸਾਨੀ ਪਰਿਵਾਰ ਵਿਚ ਮਾਤਾ ਰੁਕਮਣ ਕੌਰ ਦੀ ਕੁੱਖੋਂ ਜਨਮ ਲੈ ਕੇ ਪਿਤਾ ਸ. ਬੇਅੰਤ ਸਿੰਘ ਦੇ ਵਿਹੜੇ ਵਿਚ ਮਾਣੀ। ਮੁੱਢਲੀ ਵਿਦਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ ਤੇ ਪਿਤਾ ਜੀ ਦੇ ਵਿਦੇਸ਼ ਵਿਚ ਹੀ ਹੋਣ ਕਾਰਨ ਇੰਗਲੈਂਡ ਜਾਣ ਦਾ ਮੌਕਾ ਮਿਲਿਆ।ਉਥੋਂ ਦੇ ਸ਼ਹਿਰ ਬਰਮਿੰਗਮ ਵਿਖੇ ਮਿਹਨਤ ਮਜ਼ਦੂਰੀ ਕਰਕੇ ਸਥਾਪਿਤ ਹੋਇਆਂ ਤੇ ੪੨ ਸਾਲ ਇੰਗਲੈਂਡ ਵਿਚ ਬਤੀਤ ਕੀਤੇ ਤੇ ਹਰ ਸਾਲ ਇੰਡੀਆ ਆਉਣ ਕਾਰਨ ਮਿੱਟੀ ਦਾ ਮੋਹ ਬਣਿਆ ਰਿਹਾ ਤੇ ਆਖਰ ਪੰਜਾਬ ਨਾਲ ਪੱਕੇ ਤੌਰ ਤੇ ਨਾਤਾ ਜੋੜਨ ਦਾ ਮਨ ਬਣਾਇਆ। 
ਅਜਮੇਰ ਸਿੰਘ ਕੰਗ ਨੇ ਦੱਸਿਆ ਕਿ ਕਈ ਵਰ੍ਹੇ ਪਹਿਲਾਂ ਮੈਂ ਜੇਜੋਂ ਇਲਾਕੇ ਵਿਚ ਜ਼ਮੀਨ ਖਰੀਦਣੀ ਸ਼ੁਰੂ ਕੀਤੀ ਤੇ ਲਗਭਗ 150 ਏਕੜ ਖਰੀਦਣ ਵਿਚ ਕਾਮਯਾਬ ਹੋਇਆ ਤੇ ਇਸ ਦਾ ਨਾਮ ਕੰਗ ਫਾਰਮ ਰੱਖਿਆ ਜਿਥੇ ਕਿ 1978 ਤੋਂ ਬਾਗਬਾਨੀ ਤੇ ਜੈਵਿਕ ਸਬਜ਼ੀਆਂ ਦੀ ਖੇਤੀਬਾੜੀ ਦਾ ਕਾਰਜ ਅਰੰਭਿਆ। ਮੈਂ ਮਹਿਸੂਸ ਕੀਤਾ ਕਿ ਪੰਜਾਬ ਵਿਚ ਕੋਈ ਵੀ ਅਜਿਹਾ ਕੁਦਰਤੀ ਨਜ਼ਾਰਿਆਂ ਵਿਚ ਪਰਿਵਾਰ ਸਮੇਤ ਦੋ ਘੜੀਆਂ ਬਿਤਾਉਣ ਲਈ ਸੈਰ ਸਪਾਟੇ ਦਾ ਸਥਾਨ ਨਹੀਂ ਹੈ ਜਿਥੇ ਕਿ ਵਪਾਰਕ ਜਾਂ ਹੋਰ ਖੇਤਰ ਨਾਲ ਜੁੜੇ ਲੋਕ ਪਰਿਵਾਰ ਨਾਲ ਅਨੰਦ ਮਾਣ ਕੇ ਦੁਬਾਰਾ ਆਪਣੇ ਘਰ ਵਾਪਿਸ ਜਲਦੀ ਮੁੜ ਸਕਣ।ਸ਼ਿਵਾਲਿਕ ਪਹਾੜੀਆਂ ਦੀ ਲੜੀ ਦੇ ਸ਼ੁਰੂਆਤ ਦੇ ਇਸ ਸਥਾਨ ਤੋਂ ਇਕ ਕਿਲੋਮੀਟਰ ਬਾਅਦ ਹੀ ਹਿਮਾਚਲ ਪ੍ਰਦੇਸ਼ ਸ਼ੁਰੂ ਹੋ ਜਾਂਦਾ ਹੈ ਤੇ ਮੌਸਮ ਅਤੇ ਵਾਤਾਵਰਣ ਪੱਖੋਂ ਇਹ ਬਹੁਤ ਹੀ ਹੁਸੀਨ ਅਤੇ ਪ੍ਰਦੂਸ਼ਣ ਅਤੇ ਸ਼ੋਰ ਸ਼ਰਾਬੇ ਤੋਂ ਰਹਿਤ ਇਲਾਕਾ ਹੈ।
ਇੰਗਲੈਂਡ ਦੇ ਤਜ਼ਰਬੇ ਦਾ ਫਾਇਦਾ ਲੈਂਦਿਆਂ ਮੈਂ ਇਥੇ ਬਹੁਤ ਹੀ ਖੂਬਸੂਰਤ ਰਿਜ਼ਾਰਟਸ ਐਂਡ ਸਪਾ ਦੇ ਨਿਰਮਾਣ ਦਾ ਨਿਰਣਾ ਲਿਆ ਤੇ ਅਹਿਦ ਕੀਤਾ ਕਿ ਪੰਜਾਬੀਆਂ ਨੂੰ ਤਾਂ ਮਨੋਰੰਜਕ ਸਹੂਲਤਾਂ ਦੇਣੀਆਂ ਹੀ ਹਨ ਸਗੋਂ ਉਦਯੋਗ ਪੱਖੋਂ ਪਛੜੇ ਇਸ ਇਲਾਕੇ ਦੇ ਲੋਕਾਂ ਲਈ ਵੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਹਨ।ਉਹਨਾਂ ਦੱਸਿਆ ਕਿ ਖੱਬੇਪੱਖੀ ਸੋਚ ਨਾਲ ਜੁੜੇ ਹੋਣ ਕਾਰਨ ਉਹਨਾਂ ਦੇ ਮਨ ਵਿਚ ਹਮੇਸ਼ਾ “ਸਰਫਰੋਸ਼ੀ ਕੀ ਤਮੰਨਾ ਅਭ ਹਮਾਰੇ ਦਿਲ ਮੇ ਹੈ ਦੇਖਨਾ ਕਿ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ” ਸਤਰਾਂ ਗੂੰਜਦੀਆਂ ਰਹਿੰਦੀਆਂ ਹਨ । ਭਾਵੇਂ ਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਵਿਚ ਕੋਈ ਵੀ ਉਦਯੋਗ ਲਗਾਉਣਾ ਦਰਿਆ ਦੇ ਵਹਿਣ ਦੇ ਉਲਟ ਪਾਸੇ ਨੂੰ ਕਿਸ਼ਤੀ ਚਲਾਉਣ ਬਰਾਬਰ ਹੈ ਪਰ ਫਿਰ ਵੀ ਉਹਨਾਂ ਬੁਲੰਦ ਹੌਸਲੇ ਨਾਲ ਪ੍ਰੌਜੈਕਟ ਸ਼ੁਰੂ ਕੀਤਾ ਤੇ ਪਰਿਵਾਰਕ ਮੈਂਬਰਾਂ ਪਤਨੀ ਸੁਰਿੰਦਰ ਕੌਰ, ਲੜਕਾ ਦਲਵਿੰਦਰ ਸਿੰਘ ਤੇ ਨੂੰਹ ਮਨਜਿੰਦਰ ਕੌਰ, ਲੜਕੀ ਸਤਵਿੰਦਰ ਕੌਰ ਆਸਟ੍ਰੇਲੀਆ, ਲੜਕੀ ਮਨਦੀਪ ਕੌਰ ਇੰਗਲੈਂਡ ਵਲੋਂ ਮਿਲੇ ਸਹਿਯੋਗ ਸਦਕਾ ਮੈਂ ਉਜਾੜ ਵਿਚ ਇਹ ਪੰਜ ਤਾਰਾ ਵਰਗੀਆਂ ਸਹੂਲਤਾਂ ਵਾਲਾ ਮਨੋਰੰਜਨ ਸਥਾਨ ਦਾ ਨਿਰਮਾਣ ਕਰਨ ਵਿਚ ਕਾਮਯਾਬ ਹੋਇਆ ਹਾਂ ਤੇ 5 ਜੂਨ 2010 ਤੋਂ ਇਹ ਰਿਜ਼ਾਰਟਸ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸ. ਕੰਗ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਇਸ ਵਿਚ 23 ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਝੌਪੜੀਆਂ, ਤਿੰਨ ਸਵਿੰਮਿੰਗ ਪੂਲ, ਸਪਾ ਹੈਲਥ ਜ਼ੋਨ, ਵੱਖ ਵੱਖ ਖੇਡਾਂ ਨਾਲ ਸਬੰਧਿਤ ਸਹੂਲਤਾਂ, ਰੈਸਟੋਰੈਂਟ ਅਤੇ ਬਾਰ ਆਦਿ ਲੋਕਾਂ ਦਾ ਮਨ ਮੋਹ ਰਹੇ ਹਨ ਤੇ ਅਜੇ ਵੀ ਨਿਰਮਾਣ ਜਾਰੀ ਹੈ।ਟੂਰਿਸਟ ਇਥੇ ਏਅਰ ਸ਼ੂਟਿੰਗ, ਟਰੈਕਿੰਗ, ਘੋੜ ਸਵਾਰੀ, ਬੱਘੀ ਦੀ ਸਵਾਰੀ ਤੇ ਜੰਗਲ ਦੇ ਮਹੌਲ ਦਾ ਆਨੰਦ ਲੈ ਸਕਦੇ ਹਨ।ਰੈਸਟੋਰੈਂਟ ਵਿਚ ਜ਼ਿਆਦਾਤਰ ਕੰਗ ਫਾਰਮ ਵਿਚ ਹੀ ਉਗਾਈਆਂ ਜਾਣ ਵਾਲੀਆਂ ਜੈਵਿਕ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਟੂਰਿਸਟ ਜੇਜੋਂ ਦੇ ਮਸ਼ਹੂਰ ਸਵਾਦਿਸ਼ਟ ਪੇੜਿਆਂ ਦਾ ਲੁਤਫ ਵੀ ਲੈ ਰਹੇ ਹਨ।ਉਹਨਾਂ ਕਿਹਾ ਕਿ ਇਹ ਰਿਜ਼ਾਰਟਸ ਦੇ ਨਿਰਮਾਣ ਲਈ ਉਹਨਾਂ ਨੂੰ ਲੋਹੜੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਅਜੇ ਵੀ ਉਹ ਮੁੱਢਲੀਆਂ ਸਹੂਲਤਾਂ ਟੂਰਿਸਟਾਂ ਨੂੰ ਉਪਲਬਧ ਕਰਵਾਉਣ ਲਈ ਯਤਨਸ਼ੀਲ ਹਨ ਤੇ ਇਥੇ ਏ ਟੀ ਐਮ ਕੈਸ਼ ਪੁਆਇੰਟ, ਹਰ ਮੋਬਾਈਲ ਕੰਪਨੀ ਦੀ ਰਿਸੈਪਸ਼ਨ, ਲਾਇਬ੍ਰੇਰੀ ਅਤੇ ਇੰਟਰਨੈੱਟ ਕੈਫੇ, ਟੀ ਵੀ ਰੂਮ ਆਦਿ ਸਹੂਲਤਾਂ ਲਈ ਕੋਸ਼ਿਸ਼ ਕਰ ਰਹੇ ਹਨ ਜੋ ਕਿ ਜਲਦੀ ਹੀ ਉਪਲਬਧ ਹੋ ਜਾਣਗੀਆਂ।ਉਹਨਾਂ ਦੀ ਕੋਸ਼ਿਸ਼ ਹੈ ਕਿ ਹਰ ਉਮਰ ਵਰਗ ਦੇ ਲੋਕ ਭਾਵ ਬੱਚੇ, ਜਵਾਨ ਤੇ ਬਜ਼ੁਰਗ ਇਥੇ ਆ ਕੇ ਮਾਨਸਿਕ ਅਨੰਦ ਪ੍ਰਾਪਤ ਕਰਨ। ਭਵਿੱਖ ਦੀ ਸੋਚ ਬਾਰੇ ਉਹਨਾਂ ਦੱਸਿਆ ਕਿ ਉਹ ਵਿਦੇਸ਼ਾਂ ਦੀ ਤਰਜ਼ ਤੇ ਕੈਂਪਿੰਗ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿਚ ਟੂਰਿਸਟ ਇਸ ਕੰਪਲੈਕਸ ਤੋਂ ਬਾਹਰ ਜੰਗਲ ਵਿਚ ਤੰਬੂ ਆਦਿ ਲਗਾ ਕੇ ਟੈਂਸ਼ਨ ਭਰੇ ਜੀਵਨ ਤੋਂ ਦੂਰ ਸਮਾਂ ਬਿਤਾ ਸਕਣਗੇ ਉਹਨਾਂ ਦੀ ਸੋਚ ਹੈ ਕਿ ਉਹ ਨਿਰਵਾਣਾ ਰਿਜ਼ਾਰਟਸ ਨੂੰ ਡਿਜ਼ਨੀਲੈਂਡ ਦੇ ਪੱਧਰ ਤੇ ਲੈ ਜਾਣ।ਸ
ਮਾਜਿਕ ਜ਼ਿੰਮੇਵਾਰੀ ਦੇ ਸਵਾਲ ਤੇ ਉਹਨਾਂ ਦੱਸਿਆ ਕਿ ਉਹ ਹਰ ਸਾਲ ਇਥੇ ਆ ਕੇ ਅੱਖਾਂ ਦਾ ਮੁਫਤ ਚੈੱਕਅੱਪ ਤੇ ਅਪ੍ਰੇਸ਼ਨ ਕੈਂਪ ਲਗਾਉਂਦੇ ਹਨ ਜਿਸ ਵਿਚ ਲੋੜਵੰਦ ਲੋਕਾਂ ਦੇ ਅੱਖਾਂ ਦੇ ਮੁਫਤ ਅਪ੍ਰੇਸ਼ਨ ਕੀਤੇ ਜਾਂਦੇ ਹਨ ਤੇ ਉਹਨਾਂ ਨੂੰ ਦਵਾਈਆਂ ਵੀ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀ ਪੰਜਾਬ ਵਿਚ ਪੈਸਾ ਨਿਵੇਸ਼ ਕਰਨਾ ਚਾਹੁੰਦੇ ਹਨ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਪ੍ਰਵਾਸੀ ਨੇ ਕਰੋੜਾਂ ਰੁਪਏ ਦੇ ਹਿਸਾਬ ਨਾਲ ਪੰਜਾਬ ਵਿਚ ਪੈਸਾ ਨਿਵੇਸ਼ ਕਰਨਾ ਹੈ ਉਸਨੂੰ ਦਫਤਰਾਂ ਵਿਚ ਧੱਕੇ ਖਾਣ ਲਈ ਮਜਬੂਰ ਨਾ ਕੀਤਾ ਜਾਵੇ ਸਗੋਂ ਉਸਦਾ ਕੰਮ ਪਹਿਲ ਦੇ ਅਧਾਰ ਤੇ ਹੋਣਾ ਚਾਹੀਦਾ ਹੈ। ਉਹਨਾਂ ਪ੍ਰਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਪਾਂ ਵਿਦੇਸ਼ਾਂ ਵਿਚ ਬਹੁਤ ਕੰਮ ਕੀਤਾ ਹੈ ਤੇ ਕਰ ਰਹੇ ਹਾਂ ਆਉ ਹੁਣ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਹੋਰ ਸੁਗੰਧਿਤ ਕਰਨ ਲਈ ਆਪਣਾ ਯੋਗਦਾਨ ਪਾਈਏ ਭਾਵੇਂ ਕਿ ਸਾਨੂੰ ਇਸ ਲਈ ਲੱਖ ਮੁਸ਼ਕਿਲਾਂ ਦਾ ਸਾਹਮਣਾ ਕਿਓਂ ਨਾ ਕਰਨਾ ਪਵੇ ਕਿਉਂਕਿ: 
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਦੂਜਿਆਂ ਲਈ ਜਿਊਂਦਾ ਕੋਈ ਕੋਈ
ਤੰਗੀਆਂ ਤੁਰਸ਼ੀਆਂ ਜ਼ਿੰਨੀਆਂ ਮਰਜ਼ੀ, ਪਰ ਪੰਜਾਬ ਵਰਗਾ ਮੁਲਖ ਨਾ ਕੋਈ
ਵਿਚ ਪ੍ਰਦੇਸੀਂ ਬੈਠੇ ਰਹਾਂਗੇ ਬੱਚਿਆਂ ਨੂੰ ਗੁਆ ਲਾਂ ਗੇ
ਵਿਦੇਸ਼ੀਂ ਪੈਸਾ ਬਹੁਤ ਕਮਾਇਆ ਪਰ ਆਖਰ, ਦੇਣੀ ਪੰਜਾਬ ਨੇ ਹੀ ਢੋਈ



No comments:

Post a Comment