ਅਜਕੱਲ੍ਹ ਚੜ੍ਹਦੀ ਉਮਰੇ ਹੀ ਮੁੰਡੇ ਨੂੰ ਸਹੁਰੇ ਘਰ ਤੋਰ ਦੇਣ ਵਿਚ ਹੀ ਭਲਾਈ ਹੈ………?
ਕਿਸੇ ਰਾਜ਼ੀਨਾਮੇ ਵਿਚ ਬਹੁਤ ਹੀ ਤੇਜ਼ ਤਰਾਰ ਪ੍ਰਵਾਸੀ ਬਜ਼ੁਰਗ ਔਰਤ ਨਾਲ ਕਿਸੇ ਗੱਲ ਤੇ ਵਿਚਾਰਕ ਮਤਭੇਦ ਹੋ ਗਏ ਤੇ ਉਸ ਵਲੋਂ ਜ਼ੋਰ ਜ਼ੋਰ ਨਾਲ ਔਰਤਾਂ ਦੇ ਹੱਕ ਵਿਚ ਆਪਣੇ ਵਿਚਾਰ ਦਿੱਤੇ ਜਾ ਰਹੇ ਸਨ ਤੇ ਕਿਹਾ ਜਾ ਰਿਹਾ ਸੀ ਕਿ ਅਸੀਂ ਔਰਤ ਦੇ ਹੱਕਾਂ ਨੂੰ ਮਾਰ ਰਹੇ ਹਾਂ ਲੜਕੀਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਭਾਵੇਂ ਕਿ ਮੈਂ ਵੀ ਉਸ ਦੀਆਂ ਗੱਲਾਂ ਨਾਲ ਸਹਿਮਤ ਸਾਂ ਪਰ ਮੈਂ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਉਸ ਬਜ਼ੁਰਗ ਔਰਤ ਨੂੰ ਸਵਾਲ ਕੀਤਾ ਕਿ ਲੜਕੀ ਨੂੰ ਉਸਦੇ ਸਹੁਰੇ ਘਰ ਦੀ ਜ਼ਮੀਨ ਜਾਇਦਾਦ ਵਿਚੋਂ ਵੀ ਹਿੱਸਾ ਮਿਲ ਜਾਂਦਾ ਹੈ ਤੇ ਪੇਕੇ ਘਰ ਵਿਚੋਂ ਵੀ ਇਸ ਤਰ੍ਹਾਂ ਤਾਂ ਲੜਕਿਆਂ ਨੂੰ ਘੱਟ ਹਿੱਸਾ ਮਿਲਿਆ ਤੇ ਲੜਕੀ ਨੂੰ
ਦੋ ਪਾਸਿਆਂ ਤੋਂ ਜਦਕਿ ਪੁੱਤਰ ਮਾਂ ਬਾਪ ਦੀ ਆਖਰੀ ਸਾਹ ਤੱਕ ਸੇਵਾ ਵੀ ਕਰਦੇ ਹਨ। ਤਾਂ ਉਸ ਤੇਜ਼ ਤਰਾਰ ਬਜ਼ੁਰਗ ਔਰਤ ਨੇ ਕੁਝ ਸੋਚਦਿਆਂ ਕਿਹਾ ਕਿ ਕਨੂੰਨ ਤਾਂ ਕਨੂੰਨ ਹੈ ਜੋ ਕਨੂੰਨ ਵਿਚ ਹੱਕ ਮਿਲ ਗਿਆ ਉਹ ਅਮਲੀ ਰੂਪ ਵਿਚ ਵੀ ਮਿਲਣਾ ਚਾਹੀਦਾ ਹੈ। ਮੈਂ ਆਪਣੀ ਪੱਤਰਕਾਰਤਾ ਤੇ ਉਤਰਦਿਆਂ ਇਕ ਹੋਰ ਸਵਾਲ ਦਾਗ ਦਿੱਤਾ ਕਿ ਲੜਕੀ ਨੂੰ ਵਿਆਹ ਕੇ ਘਰੋਂ ਸਹੁਰੇ ਘਰ ਕਿਓਂ ਤੋਰਿਆ ਜਾਂਦਾ ਹੈ ਜਦਕਿ ਕਨੂੰਨ ਵਿਚ ਅਜਿਹਾ ਕੁਝ ਨਹੀਂ ਲਿਖਿਆ ਤਾਂ ਉਹ ਕਿਸੇ ਸੋਚ ਵਿਚਾਰ ਵਿਚ ਪੈ ਗਈ ਤੇ ਜਵਾਬ ਦੇਣ ਤੋਂ ਅਸਮਰੱਥ ਹੁੰਦੀ ਨੇ ਆਪਣੇ ਤੇਵਰ ਕੁਝ ਖੁੰਡੇ ਕਰ ਲਏ ਤੇ ਇਸ ਤੇ ਸਟੱਡੀ ਕਰਨ ਲਈ ਮੈਥੋਂ ਸਮਾਂ ਮੰਗਿਆ। ਪਰ ਮੈਂ ਉਸ ਨੂੰ ਇਸ ਗੱਲ ਲਈ ਜ਼ਰੂਰ ਸਹਿਮਤ ਕਰ ਲਿਆ ਕਿ ਕਨੂੰਨ ਤੇ ਸੱਭਿਆਚਾਰ ਦੇ ਆਪਣੇ ਆਪਣੇ ਰਸਤੇ ਹਨ। ਆਮ ਹੋ ਰਹੇ ਪ੍ਰੇਮ ਵਿਆਹਾਂ ਵਿਚ ਹੋ ਰਹੇ ਵਿਰੋਧਾਂ ਦਾ ਕਾਰਨ ਵੀ ਕਨੂੰਨ ਅਤੇ ਸੱਭਿਆਚਾਰ ਵਿਚਲਾ ਪਾੜਾ ਹੀ ਹੈ। ਖੈਰ ਸਾਡਾ ਵਿਸ਼ਾ ਉਪਰੋਕਤ ਸਿਰਲੇਖ ਤੇ ਹੀ ਨਿਰਭਰ ਰਹੇਗਾ ਜਿਸ ਨੂੰ ਪੜ੍ਹਕੇ ਪਾਠਕ ਇਕ ਵਾਰ ਤਾਂ ਜ਼ਰੂਰ ਹੈਰਾਨ ਹੋਏ ਹੋਣਗੇ। ਪੂਰੀ ਦੁਨੀਆਂ ਦੇ ਸੱਭਿਆਚਾਰਾਂ ਤੇ ਜੇਕਰ ਨਿਗ੍ਹਾ ਮਾਰ ਕੇ ਵੇਖੀਏ ਤਾਂ ਵਿਆਹ ਦੇ ਵਿਸ਼ੇ ਤੇ ਲੜਕੀਆਂ ਵਿਆਹ ਉਪਰੰਤ ਲੜਕੇ ਦੇ ਘਰ ਮਤਲਬ ਆਪਣੇ ਸਹੁਰੇ ਪਰਿਵਾਰ ਦੇ ਘਰ ਚਲੇ ਜਾਂਦੀਆਂ ਹਨ। ਪਰ ਪੰਜਾਬੀ ਵਿਦੇਸ਼ ਜਾਣ ਦੀ ਹੋੜ ਵਿਚ ਆਪਣੇ ਸੱਭਿਆਚਾਰ ਨੂੰ ਹੀ ਮੋੜਾ ਦੇ ਰਹੇ ਹਨ। ਭਾਵੇਂ ਕੁਝ ਲੋਕਾਂ ਨੂੰ ਗੁੱਸਾ ਜ਼ਰੂਰ ਲੱਗੇਗਾ ਪਰ ਹਰ ਇਕ ਨੇ ਇਹ ਕਹਾਵਤ ਆਪਣੇ ਬਜ਼ੁਰਗਾਂ ਤੋਂ ਜ਼ਰੂਰ ਸੁਣੀ ਹੋਵੇਗੀ ਕਿ “ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ”। “ਹੱਥ ਕੰਗਣ ਨੂੰ ਆਰਸੀ ਕੀ” ਦੀ ਕਹਾਵਤ ਅਨੁਸਾਰ ਇਹ ਕੋਈ ਦੱਸਣ ਦੀ ਲੋੜ ਨਹੀਂ ਹੈ ਕਿ ਪੰਜਾਬੀ ਸੱਭਿਆਚਾਰਕ ਰੀਤੀ ਰਿਵਾਜ਼ਾਂ ਅਨੁਸਾਰ ਮੁੰਡੇ ਵਾਲੇ ਲੜਕੀ ਨੂੰ ਵਿਆਹ ਕੇ ਆਪਣੇ ਘਰ ਲਿਆਉਂਦੇ ਹਨ। ਬਹੁਤ ਹੀ ਘੱਟ ਦੇਖਣ ਵਿਚ ਆਉਂਦਾ ਹੈ ਕਿ ਲੜਕਾ ਆਪਣੇ ਸਹੁਰੇ ਪਰਿਵਾਰ ਵਿਚ ਰਹੇ ਉਹ ਕਿਸੇ ਖਾਸ ਕੇਸ ਵਿਚ ਹੀ ਹੁੰਦਾ ਹੈ ਕਿ ਸਾਰੇ ਦਾ ਸਾਰਾ ਸਹੁਰਾ ਪਰਿਵਾਰ ਜਾਂ ਤਾਂ ਵਿਦੇਸ਼ ਵਿਚ ਚਲਾ ਗਿਆ ਹੋਵੇ ਜਾਂ ਫਿਰ ਘਰ ਵਾਲੀ ਆਪਣੇ ਮਾਪਿਆਂ ਦੀ ਇਕੋ ਇਕ ਵਾਰਿਸ ਹੋਵੇ ਤਾਂ ਲੜਕਾ ਘਰ ਜਵਾਈ ਬਣ ਜਾਣ ਵਿਚ ਬਿਹਤਰੀ ਸਮਝਦਾ ਹੈ। ਪਰ ਅੱਜਕੱਲ੍ਹ ਦੇਖਣ ਵਿਚ ਆ ਰਿਹਾ ਹੈ ਕਿ ਹਰ ਪੰਜਾਬੀ ਆਪਣੇ ਲੜਕੇ ਦੇ ਜਵਾਨ ਹੁੰਦਿਆਂ ਹੀ ਉਸ ਦਾ ਵਿਦੇਸ਼ ਵਿਚ ਵਿਆਹ ਕਰਕੇ ਉਸ ਨੂੰ ਉਸਦੇ ਸਹੁਰੇ ਘਰ ਭੇਜਣ ਵਿਚ ਹੀ ਭਲਾਈ ਸਮਝਦਾ ਹੈ ਤੇ ਨਾਲ ਹੀ ਆਪ ਵੀ ਉਥੇ ਜਾ ਕੇ ਲੜਕੇ ਦੇ ਸਹੁਰਿਆਂ ਵਲੋਂ ਕੀਤੇ “ਅਹਿਸਾਨ” ਥੱਲੇ ਦੱਬ ਹੋਣ ਲਈ ਕਾਹਲਾ ਪੈ ਜਾਂਦਾ ਹੈ। ਅਸੀਂ ਪੰਜਾਬੀ ਪੂਰੀ ਦੁਨੀਆਂ ਵਿਚ ਆਪਣੀ ਧਾਂਕ ਜੰਮੀ ਹੋਈ ਸਮਝਦੇ ਹਾਂ। ਇੱਜ਼ਤ ਸਾਨੂੰ ਆਪਣੀ ਜਾਨ ਤੋਂ ਵਧ ਪਿਆਰੀ ਹੁੰਦੀ ਹੈ। ਸਾਡੀ ਧੀ ਵੱਲ ਨੂੰ ਕੋਈ ਅੱਖ ਚੁੱਕ ਕੇ ਦੇਖ ਲਵੇ ਤਾਂ ਉਸਦੀ ਅੱਖ ਕੱਢੀ ਬਗੈਰ ਚੈਨ ਨਹੀਂ ਆਉਂਦੀ ਪਰ ਇਕੋ ਸੱਟ ਨਾਲ ਸਾਰਾ ਠੀਕਰ ਉਸੇ ਵੇਲ ਭੱਜ ਜਾਂਦਾ ਹੈ ਜਦੋਂ ਨਾਮ ‘ਵਿਦੇਸ਼’ ਆਉਂਦਾ ਹੈ। ਪੰਜਾਬ ਵਿਚ ਕਾਲਜ ਤੱਕ ਵੀ ਇਕੱਲੀ ਕੁੜੀ ਨੂੰ ਨਾ ਜਾਣ ਦੇਣ ਵਾਲਾ ਬਾਪ ਸਟੱਡੀ ਬੇਸ ਤੇ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਇਕੱਲੀ ਨੂੰ ਭੇਜਣ ਵਿਚ ਹਿਚਕਿਚਾਉਂਦਾ ਨਹੀਂ ਜਿਥੇ ਉਸ ਨਾਲ ਭੈਣ ਹਰਸ਼ਿੰਦਰ ਕੌਰ ਵਲੋਂ ਲਿਖੇ ਲੇਖਾਂ ਅਨਸੁਾਰ (ਜੋ ਕਿ ਵਿਵਾਦ ਦਾ ਵਿਸ਼ਾ ਵੀ ਰਹੇ) ਵਾਪਰਦਾ ਹੈ, ਪੜ੍ਹ ਕੇ ਕਬੂਤਰ ਵਾਂਗ ਬਿੱਲੀ ਅੱਗੇ ਅੱਖਾਂ ਮੀਚ ਕੇ ਖੜ੍ਹਨ ਵਾਂਗ ਬਣ ਜਾਂਦਾ ਹੈ।ਮੈਨੂੰ ਅਜੇ ਵਿਕਸਤ ਦੇਸ਼ਾਂ ਵਿਚ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਕੀ ਵਿਕਸਤ ਦੇਸ਼ਾਂ ਦੀ ਚਮਕ ਦਮਕ ਮੂਹਰੇ ਸਾਡਾ ਮਾਣ ਸਨਮਾਨ, ਸਾਡੀ ਇੱਜ਼ਤ, ਸਾਡਾ ਸੱਭਿਆਚਾਰ ਸਭ ਕੁਝ ਬੌਣਾ ਹੋ ਜਾਂਦਾ ਹੈ? ਉਦੋਂ ਸਾਡਾ ਮਾਣ ਕਿਥੇ ਚਲੇ ਜਾਂਦਾ ਹੈ ਜਦੋਂ ਸਾਡੇ ਪੰਜਾਬੀ ਵੀਰਾਂ ਦੇ ਸਾਹਮਣੇ ਹੀ ਉਹਨਾਂ ਦੀ ਘਰ ਦੀ ਕਿਸੇ ਵੀ ਔਰਤ ਨੂੰ ਕੋਈ ਦੂਜਾ ਬੰਦਾ ਆਪਣੀ ਗੱਡੀ ਵਿਚ ਬਿਠਾ ਕੇ ਕੰਮ ਤੇ ਲੈ ਜਾਂਦਾ ਹੈ, ਪੰਜਾਬੀ ਕਿਵੇਂ ਹਿੱਕ ਤੇ ਪੱਥਰ ਧਰਦਾ ਹੋਵੇਗਾ ਜਦੋਂ ਉਸਦੀ ਲੜਕੀ ਕਿਸੇ ਮੁਸਲਮਾਨ, ਕਾਲੇ ਜਾਂ ਗੋਰੇ ਨਾਲ ਵਿਆਹ ਕਰਵਾਉਂਦੀ ਹੋਵੇਗੀ, ਉਦੋਂ ਉਹ ਕਿਵੇਂ ਮਹਿਸੂਸ ਕਰਦਾ ਹੋਵੇਗਾ ਜਦੋਂ ਉਸਦੇ ਵਿਦੇਸ਼ਾਂ ਵਿਚ ਜੰਮੇ ਪਲੇ ਬੱਚੇ ਉਸਨੂੰ ਉਹ ਤੂਤਾਂ ਵਾਲਾ ਖੂਹ ਵੇਚਣ ਨੂੰ ਕਹਿੰਦੇ ਹੋਣਗੇ ਜਿਸ ਖੂਹ ਦਾ ਪਾਣੀ ਪੀ ਪੀ, ਜਿਸ ਤੂਤ ਥੱਲੇ ਰੋਹੀ ਦੀਆਂ ਧੱੁਪਾਂ ਤੋਂ ਬਚਣ ਲਈ ਚਲਦੇ ਪਾਣੀ ਦੀ ਆੜ ਉੱਤੇ ਮੰਜਾ ਡਾਹ ਉਹਨੇ ਜ਼ਿੰਦਗੀ ਦੀ ਤਰੱਕੀ ਦੇ ਸੁਪਨੇ ਲਏ ਹੋਣਗੇ। ਇਸ ਗੱਲ ਵਿਚ ਵੀ ਲੋਹੜੇ ਦੀ ਸੱਚਾਈ ਹੈ ਕਿ “ਜੈਸਾ ਦੇਸ ਤੈਸਾ ਭੇਸ, ਤੇੜ ਲੁੰਗੀ ਮੋਢੇ ਖੇਸ” ਜਿਸ ਦੇਸ਼ ਵਿਚ ਅਸੀਂ ਰਹਿੰਦੇ ਹਾਂ ਉਸਦਾ ਆਪਣਾ ਸੱਭਿਆਚਾਰ ਹੁੰਦਾ ਹੈ ਤੇ ਉਹ ਜਾਨੋਂ ਵੱਧ ਪਿਆਰ ਆਪਣੇ ਸੱਭਿਆਚਾਰ ਨੂੰ ਕਰਦੇ ਹਨ।ਸਾਡੇ ਪੰਜਾਬੀ ਉਸ ਮਹੌਲ ਵਿਚ ਰਹਿਣ ਕਾਰਨ ਕੁਦਰਤੀ ਤੌਰ ਤੇ ਉਸ ਨੂੰ ਅਪਣਾ ਰਹੇ ਹਨ ਪਰ ਗੱਲ ਇਥੇ ਮੁੱਕਦੀ ਹੈ ਕਿ ਪਹਿਰਾਵੇ ਤੋਂ ਇਲਾਵਾ ਰੀਤੀ ਰਿਵਾਜ਼ਾਂ ਦਾ ਰਗਗੱਡ ਹੋਣਾ ਸਾਨੂੰ ਕਿਥੇ ਕੁ ਲੈ ਜਾਵੇਗਾ। ਦੂਜੇ ਭਾਈਚਾਰੇ ਦੇ ਲੋਕ ਅਕਸਰ ਇਹ ਸਵਾਲ ਕਰਦੇ ਹਨ ਕਿ ਕੀ ਪੰਜਾਬੀ ਸਿਰਫ ਪੈਸੇ ਤੇ ਫਾਈਵ ਸਟਾਰ ਜ਼ਿੰਦਗੀ ਬਤੀਤ ਕਰਨ ਲਈ ਆਪਣਾ “ਸਭ ਕੁਝ” ਵਾਰਨ ਲਈ ਤਿਆਰ ਰਹਿੰਦੇ ਹਨ? ਮੈਂ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਚਾਹੁੰਦਾ ਜੋ ਗੱਲਾਂ ਹਥਲੇ ਲੇਖ ਵਿਚ ਲਿਖੀਆਂ ਗਈਆਂ ਹਨ ਹੋ ਸਕਦਾ ਹੈ ਕਿ ਉਹਨਾਂ ਵਿਚੋਂ ਕੁਝ ਮੇਰੇ ਤੇ ਵੀ ਲਾਗੂ ਹੁੰਦੀਆਂ ਹੋਣ ਪਰ ਇਹ ਇਕ ਅਟੱਲ ਸੱਚਾਈ ਹੈ ਜੋ ਮੇਰੇ ਮਨ ਮੰਦਿਰ ਦੇ ਚਾਰੇ ਖੂੰੁਜਿਆਂ ਦੀ ਪਰਿਕਰਮਾਂ ਕਰਦੀ ਰਹਿੰਦੀ ਹੈ। ਮੈਨੂ ਇਸ ਗੱਲ ਦਾ ਵੀ ਅਭਾਸ ਹੈ ਕਿ ਨਾਂਹਵਾਚਕ ਪੱਖ ਦੀ ਪ੍ਰਤਿਕਿਰਿਆ ਮੈਨੂੰ ਜ਼ਿਆਦਾ ਸੁਨਣ ਨੂੰ ਮਿਲੇਗੀ ਪਰ ਆਸ ਕਰਦਾ ਹਾਂ ਕਿ ਪ੍ਰਤੀਕ੍ਰਿਆ ਤਰਕ ਤੇ ਅਧਾਰਿਤ ਹੀ ਕੀਤੀ ਜਾਵੇ।ਸਿਆਣਿਆਂ ਦੇ ਕਹਿਣ ਅਨੁਸਾਰ ਦੁਕਾਨਦਾਰ ਨੂੰ ਗ੍ਰਾਹਕ ਹੀ ਦੁਕਾਨਦਾਰੀ ਸਿਖਾ ਦਿੰਦੇ ਹਨ ਸੋ ਮੈਂ ਆਸ ਕਰਦਾ ਹਾਂ ਕਿ ਤਰਕ ਤੇ ਅਧਾਰਤਿ ਪ੍ਰਤਿਕਿਰਿਆ ਕਰਨ ਵਾਲੇ ਪਾਠਕ ਮੈਨੂੰ ਅਗਲੇ ਲੇਖਾਂ ਲਈ ਊਰਜਾ ਪ੍ਰਦਾਨ ਕਰਨਗੇ ਕਿ ਕੀ “ਮੁੰਡੇ ਨੂੰ ਵਿਆਹ ਕੇ ਸਹੁਰੇ ਘਰ ਤੋਰਨ ਦੀ ਪ੍ਰਥਾ” ਸਾਡੇ ਸੱਭਿਆਚਾਰਕ ਰੀਤੀ ਰਿਵਾਜ਼ਾਂ ਨੂੰ ਸੱਟ ਮਾਰ ਰਹੀ ਹੈ ਕਿ ਨਹੀਂ।

No comments:
Post a Comment