Friday, 20 January 2012

ਦਿਲ ’ਤੇ ਹੱਥ ਰੱਖ ਕੇ ਦੱਸਿਓ…..


ਕੀ ਸਿਆਸੀ ਲੋਕ ‘ਸੂਤ’ ਨਾਲ ਨਹੀਂ ਬੱਝੇ ਹੁੰਦੇ ?
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਦੌਰ ਇਸ ਵੇਲੇ ਪੂਰੇ ਜੋਬਨ ਤੇ ਹੈ। ਹਰ ਸਿਆਸੀ ਪਾਰਟੀ ਇਹਨਾਂ ਚੋਣਾਂ ਵਿਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਹੈ। ਕਿਸੇ ਵੀ ਪਾਰਟੀ ਦੇ ਆਗੂਆਂ ਦੇ ਵਿਚਾਰ ਜੇਕਰ ਸੁਣੀਏ ਤਾਂ ਇੰਝ ਜਾਪਦਾ ਹੈ ਜਿਵੇਂ ਕਿ ਉਹ ਬਹੁਤ ਹੀ ਉੱਚੇ ਤੇ ਸੁੱਚੇ ਸਿਧਾਂਤਾਂ ਨਾਲ ਬੱਝੇ ਹੁੰਦੇ ਹਨ। ਸੱਤਾਧਾਰੀ ਧਿਰ ਦੇ ਵਿਧਾਇਕ ਜਾਂ ਮੰਤਰੀ ਨੂੰ ਲੱਖਾਂ ਸਵਾਲ ਚਾਹੇ ਪੱਤਕਾਰਕਾਰ ਕਰਨ ਚਾਹੇ ਆਮ ਲੋਕ ਉਹ ਕਦੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਕਿਸੇ ਵੀ ਤਰ੍ਹਾਂ ਦੇ ਵਿਕਾਸ ਦੀ ਗੱਲ ਉਹਨਾਂ ਨਾਲ ਕਰ ਲਓ ਉਹਦੇ ਵਿਚ ਹੀ ਤੁਹਾਨੂੰ ਵਿਸ਼ਵ ਪੱਧਰੀ ਪ੍ਰਾਪਤੀਆਂ ਗਿਣਾ ਦੇਣਗੇ ਪਰ ਜੇਕਰ ਅਸਲੀਅਤ ਵਿਚ ਦੇਖੀਏ ਤਾਂ ਜਿਸ

Thursday, 12 January 2012

ਬਹੁਪੱਖੀ ਪ੍ਰਵਾਸੀ ਸਖਸ਼ੀਅਤ

ਦੋ ਦਰਿਆਵਾਂ ਦੇ ਵਹਿਣ ਦੀ ਸ਼ੂਕ ਵਰਗਾ ਪੰਜਾਬੀ ਪੁੱਤਰ ਮਾਈਕ ਸਾਂਵਲ
ਵਕੀਲ, ਐਕਟਰ, ਡਾਇਰੈਕਟਰ, ਗਾਇਕ ਤੇ ਪ੍ਰਸਿੱਧ ਬਿਜਨਸਮੈਨ ਮਾਈਕ ਸਾਂਵਲ ਨਾਲ ਵਿਸ਼ੇਸ਼ ਮੁਲਾਕਾਤ
“ਸਮਾਂ ਕਦੇ ਘੱਟ ਨਹੀਂ ਹੁੰਦਾ ਕਰਨ ਵਾਲੇ ਤਾਂ ਕੁਝ ਪਲਾਂ ਵਿਚ ਹੀ ਬਹੁਤ ਕੁਝ ਕਰ ਜਾਂਦੇ ਹਨ” ਚਾਣਚੱਕ ਟਾਕਰੇ ਵੇਲੇ ਕਿਸੇ  ਚੜ੍ਹਦੀ ਕਲਾ ਵਾਲੇ ਬਜ਼ੁਰਗ ਵਲੋਂ ਕਹੇ ਸ਼ਬਦ ਮੈਨੂੰ ਉਦੋਂ ਯਾਦ ਆਏ ਜਦੋਂ ਸ. ਨਰਿੰਦਰਪਾਲ ਸਿੰਘ ਹੁੰਦਲ ਮੁੱਖ ਸੰਪਾਦਕ ਇੰਡੋ

ਅਮੈਰਿਕਨ ਟਾਈਮਜ਼ ਦੀ ਮਾਰਫਤ ਮੇਰਾ ਸ਼੍ਰੀ ਮਾਈਕ ਸਾਂਵਲ ਨਾਲ ਫੋਨ ਮੁਲਾਕਾਤ ਕਰਨ ਦਾ ਸਬੱਬ ਬਣਿਆ। ਭਾਵੇਂ ਕਿ ਮੈਂ ਪਿਛਲੇ 10 ਸਾਲ ਤੋਂ ਪੱਤਰਕਾਰਤਾ ਦੇ ਖੇਤਰ ਨਾਲ ਸਬੰਧਿਤ ਹਾਂ ਤੇ ਖਬਰਾਂ ਦੇ ਨਾਲ ਨਾਲ ਵੱਖ ਵੱਖ ਵਿਦੇਸ਼ੀ ਅਤੇ ਪੰਜਾਬ ਦੀਆਂ

Friday, 6 January 2012

ਕੀ ਫਰਕ ਰਹਿ ਗਿਆ ਲੋਕਤੰਤਰ ਤੇ ਰਜਵਾੜਾਸ਼ਾਹੀ ਵਿਚ?


 ਵੰਸ਼ਵਾਦ ਦੇ ਦੈਂਤ ਨੇ ਜਕੜ ਰੱਖਿਆ ਹੈ ਨਵੀਂ ਪੀੜ੍ਹੀ ਦੇ ਸਿਆਸੀ ਭਵਿੱਖ ਨੂੰ
ਅਜਮੇਰ ਸਿੰਘ ਚਾਨਾ
‘ਰਾਣੀ ਦੇ ਪੇਟ ਵਿਚੋਂ ਹੀ ਰਾਜਾ ਜੰਮਦਾ ਹੈ’ ਕਿਸੇ ਵੇਲੇ ਮਾਵਾਂ ਇਹ ਸ਼ਬਦ ਉਦੋਂ ਆਪਣੇ ਬੱਚਿਆਂ ਨੂੰ ਜ਼ਰੂਰ ਕਹਿੰਦੀਆਂ ਹੋਣਗੀਆਂ ਜਦੋਂ ਰਾਜਿਆਂ ਦੇ ਠਾਠ ਅਤੇ ਉਹਨਾਂ ਦੀ ਐਸ਼ੋ ਅਰਾਮ ਭਰੀ ਜ਼ਿੰਦਗੀ ਨੂੰ ਤੱਕ ਕੇ ਬੱਚੇ ਆਪਣੀ ਮਾਂ ਨੂੰ ਇਹ ਸਵਾਲ ਕਰਦੇ ਹੋਣਗੇ ਕਿ ‘ਮਾਂ ਰਾਜਾ ਕਿਵੇ ਬਣਦਾ ਹੈ’ ਯਕੀਨਨ ਹੀ ਇਹ ਦੋ ਟੁੱਕ ਜਵਾਬ ਸੁਣ ਕੇ ਬੱਚਾ ਉਸ ਵੇਲੇ ਤਾਂ ਸ਼ਾਇਦ ਚੁੱਪ ਕਰ ਜਾਂਦਾ ਹੋਵੇਗਾ ਪਰ ਉਸ ਦੇ ਜ਼ਿਹਨ ਵਿਚ ਉਮਰ ਵਧਣ ਦੇ ਨਾਲ ਨਾਲ ਸਵਾਲਾਂ ਦਾ ਮਿਆਰ ਅਤੇ ਗਿਣਤੀ ਵਧਦੀ ਜਾਂਦੀ ਹੋਵੇਗੀ ਕਿ ਆਖਰ

Saturday, 19 November 2011

ਅਜਕੱਲ੍ਹ ਚੜ੍ਹਦੀ ਉਮਰੇ ਹੀ ਮੁੰਡੇ ਨੂੰ ਸਹੁਰੇ ਘਰ ਤੋਰ ਦੇਣ ਵਿਚ ਹੀ ਭਲਾਈ ਹੈ………?

ਅਜਕੱਲ੍ਹ ਚੜ੍ਹਦੀ ਉਮਰੇ ਹੀ ਮੁੰਡੇ ਨੂੰ ਸਹੁਰੇ ਘਰ ਤੋਰ ਦੇਣ ਵਿਚ ਹੀ ਭਲਾਈ ਹੈ………?
ਕਿਸੇ ਰਾਜ਼ੀਨਾਮੇ ਵਿਚ ਬਹੁਤ ਹੀ ਤੇਜ਼ ਤਰਾਰ ਪ੍ਰਵਾਸੀ ਬਜ਼ੁਰਗ ਔਰਤ ਨਾਲ ਕਿਸੇ ਗੱਲ ਤੇ ਵਿਚਾਰਕ ਮਤਭੇਦ ਹੋ ਗਏ ਤੇ ਉਸ ਵਲੋਂ ਜ਼ੋਰ ਜ਼ੋਰ ਨਾਲ ਔਰਤਾਂ ਦੇ ਹੱਕ ਵਿਚ ਆਪਣੇ ਵਿਚਾਰ ਦਿੱਤੇ ਜਾ ਰਹੇ ਸਨ ਤੇ ਕਿਹਾ ਜਾ ਰਿਹਾ ਸੀ ਕਿ ਅਸੀਂ ਔਰਤ ਦੇ ਹੱਕਾਂ ਨੂੰ ਮਾਰ ਰਹੇ ਹਾਂ ਲੜਕੀਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਭਾਵੇਂ ਕਿ ਮੈਂ ਵੀ ਉਸ ਦੀਆਂ ਗੱਲਾਂ ਨਾਲ ਸਹਿਮਤ ਸਾਂ ਪਰ ਮੈਂ ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਉਸ ਬਜ਼ੁਰਗ ਔਰਤ ਨੂੰ ਸਵਾਲ ਕੀਤਾ ਕਿ ਲੜਕੀ ਨੂੰ ਉਸਦੇ ਸਹੁਰੇ ਘਰ ਦੀ ਜ਼ਮੀਨ ਜਾਇਦਾਦ ਵਿਚੋਂ ਵੀ ਹਿੱਸਾ ਮਿਲ ਜਾਂਦਾ ਹੈ ਤੇ ਪੇਕੇ ਘਰ ਵਿਚੋਂ ਵੀ ਇਸ ਤਰ੍ਹਾਂ ਤਾਂ ਲੜਕਿਆਂ ਨੂੰ ਘੱਟ ਹਿੱਸਾ ਮਿਲਿਆ ਤੇ ਲੜਕੀ ਨੂੰ

Tuesday, 6 September 2011

ਸੰਗਤਾਂ ਸਿੱਖ ਵਿਰੋਧੀ ਸ਼ਕਤੀਆਂ ਦੀਆਂ ਚਾਲਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ - ਕੁਲਵੀਰ ਸਿੰਘ ਬੜਾਪਿੰਡ

ਮੁਲਾਕਾਤੀ: ਅਜਮੇਰ ਸਿੰਘ ਚਾਨਾ

ਸਿੱਖ ਸੰਘਰਸ਼ ਵਿਚ ਲੰਮੀ ਘਾਲਣਾ ਘਾਲਣ ਵਾਲੇ ਭਾਈ ਕੁਲਵੀਰ ਸਿੰਘ ਬੜਾਪਿੰਡ ਦਾ ਨਾਮ ਕੋਈ ਜਾਣ ਪਛਾਣ ਦਾ ਮੁਥਾਜ ਨਹੀਂ ਹੈ।ਆਪਣੀ ਜ਼ਿੰਦਗੀ ਦੇ ਮਹਿੰਗੇ ਪਲ ਦੇਸ਼ ਵਿਦੇਸ਼ ਦੀਆਂ ਜੇਲਾਂ ਵਿਚ ਬਿਤਾਉਣ ਵਾਲੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਸਿੱਖੀ ਦੇ ਪ੍ਰਚਾਰ ਦੀ ਤਮੰਨਾ ਮਨ ਵਿਚ ਲੈ ਕੇ ਮਿਤੀ 18 ਸਤੰਬਰ 2011 ਨੂੰ ਹੋਣ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਦੁਆਬੇ ਦੇ ਅਹਿਮ ਹਲਕੇ ਫਿਲੌਰ ਤੋਂ ਸਾਂਝੇ ਪੰਥਕ ਮੋਰਚੇ ਦੇ ਉਮੀਦਵਾਰ ਵਜੋਂ ਸੰਗਤਾਂ ਦੀ ਕਚਿਹਰੀ ਵਿਚ ਪੇਸ਼ ਹੋਏ

“ਗਊ ਦੇ ਜਾਇਆਂ” ਨਾਲ ਪੁੱਤਰਾਂ ਵਾਗੂੰ ਤੇਹ ਕਰਨ ਵਾਲਾ ਡੋਗਰ ਜਗਤਪੁਰੀਆ


ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ ਬਹੁਤ ਕੁਝ ਬਦਲ ਰਿਹਾ ਹੈ। ਜ਼ਰਾ ਪਿੱਛੇ ਮੁੜ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਤੇਜ਼ੀ ਨਾਲ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅੱਜ ਦੀ ਨੌਜਵਾਨ ਪੀੜੀ ਤਾਂ ਪੇਂਡੂ ਜ਼ਿੰਦਗੀ ਵਿਚ ਵਰਤੇ ਜਾਣ ਵਾਲੇ ਪੰਜਾਬੀ ਦੇ ਸ਼ਬਦਾਂ ਤੋਂ ਇਲਾਵਾ ਪੇਂਡੂ ਵਿਰਾਸਤੀ ਖੇਡਾਂ ਨੂੰ ਵੀ ਵਿਸਾਰਦੀ ਜਾ ਰਹੀ ਹੈ। ਠੋਕਰ ਦੌੜ ਕਿਸਾਨੀ ਜੀਵਨ ਨਾਲ ਜੁੜੀ ਹੋਈ ਮਹਿੰਗੇ ਸ਼ੌਂਕ ਵਾਲੀ ਖੇਡ ਹੈ। ਜਿਸ ਵਿਚ ਮਹਿੰਗੇ ਤੋਂ ਮਹਿੰਗੇ ਨਾਰੇ ਬੱਗੇ ਬਲਦ ਖਰੀਦ ਕੇ ਅਤੇ ਉਹਨਾਂ ਨੂੰ

Friday, 2 September 2011

ਧੀ ਤੋਂ ਨੂੰਹ ਤੱਕ ਦਾ ਸਫਰ, ਇਕ ਅਣਗੌਲਿਆ ਸਵਾਲ
ਅਜਮੇਰ ਸਿੰਘ ਚਾਨਾ
ਦੁਨੀਆਂ ਦੇ ਕਿਸੇ ਵੀ ਦੇਸ਼ ਕਿਸੇ ਵੀ ਧਰਮ ਜਾਂ ਫਿਰਕੇ ਵਿਚ ਵਿਚਰਦੇ ਇਨਸਾਨਾਂ ਲਈ ਵਿਆਹ ਜ਼ਿੰਦਗੀ ਦਾ ਇਕ ਅਹਿਮ ਪੜਾਅ ਹੁੰਦਾ ਹੈ। ਕਿਉਂਕਿ ਇਹ ਕੁਦਰਤੀ ਤੌਰ ਤੇ ਇਨਸਾਨੀ ਉਤਪਤੀ ਦਾ ਇਕੋ ਇਕ ਸਾਧਨ ਵੀ ਹੈ ਤੇ ਔਰਤ ਮਰਦ ਦਾ ਮਰਿਆਦਾ ਅਨੁਸਾਰ ਮਿਲਨ ਵੀ ਹੋ ਨਿੱਬੜਦਾ ਹੈ।ਸਿੱਖ ਧਰਮ ਵਿਚ ਤਾਂ ਗ੍ਰਹਿਸਥ ਜੀਵਨ ਨੂੰ ਧਾਰਮਿਕ ਤੌਰ ਤੇ ਮਾਨਤਾ ਦਿੱਤੀ ਗਈ ਹੈ ਤੇ ਇਸ ਨੂੰ ਅਪਣਾ ਕੇ ਨਿਭਾਉਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ।ਜਿੰਨੀ ਕੁ ਜਾਣਕਾਰੀ ਮੇਰੀ ਹੈ ਉਸ ਅਨੁਸਾਰ ਹਰ ਦੇਸ਼, ਹਰ ਸੱਭਿਆਚਾਰ ਵਿਚ ਕੁੜੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਚਲੀ ਜਾਂਦੀ ਹੈ ਤੇ ਇਹੋ ਹੀ ਸਾਡੇ ਸੱਭਿਆਚਾਰ ਵਿਚ