ਓ ਬਾਈ ਜੀ ਮੈਂ ਕੈਨ੍ਹਾ ਰਾਜ ਈ ਏਹਦਾ ਆਜੇ ਜੀਹਦੀ ਅੱਜਕੱਲ੍ਹ ਚਲਦੀ ਆ!
ਪਿੰਡ ਦੀ ਸੱਥ ਦੀਆਂ ਵੀ ਕਿਆ ਬਾਤਾਂ।ਪਿੰਡ ਭਾਵੇਂ ਨਿਕਾ ਜਿਹਾ ਹੀ ਹੋਵੇ ਪਰ ਪਿੰਡ ਦੀ ਸੱਥ ਤੇ ‘ਵਰਲਡ ਕਲਾਸ’ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਇਥੇ ਹਰ ਤਰਾਂ੍ਹ ਦੇ ਬੰਦੇ ਉਪਲਬਧ ਹੁੰਦੇ ਹਨ। ਆਪਣੇ ਕੰਮਾਂ ਕਾਰਾਂ ਨੂੰ ਦਬਾ ਦਬ ਮੁਕਾ ਕੇ ਦੋ ਘੜੀ ‘ਫਰੈਸ਼’ ਹੋਣ ਵਾਲੇ ਵੀ ਇਥੇ ਆਉਂਦੇ ਹਨ ਤੇ ਜਿਨ੍ਹਾਂ ਨੂੰ ਸਾਰਾ ਦਿਨ ਕੰਮ ਹੀ ਕੋਈ ਨਹੀਂ ਉਹ ਤਾਂ ਰਹਿੰਦੇ ਹੀ ਇਥੇ ਹਨ। ਇਥੇ ਹਰ ਕੋਈ ਆਪੋ ਆਪਣਾ ਪੱਖ ਰੱਖਣ ਨੂੰ ਕਾਹਲਾ ਜਾਪਦਾ ਹੈ, ਹਰ ਕੋਈ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਕੀਲ, ਸਭ ਤੋਂ ਵੱਡਾ ਮੁਨੀਮ ਤੇ ਸਭ ਤੋਂ ਵੱਡਾ ਸਿਆਸਦਾਨ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹੀ ਰਹਿੰਦਾ ਹੈ। ਜਦੋਂ ਵੀ ਕੋਈ ਵਿਅਕਤੀ ਕਿਸੇ ਮੁੱਦੇ
ਬਾਦਲ ਦੀ ਉ ਆ, ਇਨ੍ਹੇ ਪੰਜਾਬ ਨੂੰ ਕਿਤੇ ਜੋਗਾ ਨੀ ਛੱਡਣਾ। ਪਰ ਰੇਟ ਤਾਂ ਸੈਂਟਰ ਸਰਕਾਰ ਨੇ ਵਧਾਏ ਆ ਛੜਿਆ……… ਤੁਲੇ ਸੋਹਣ ਨੇ ਝੱਟ ਆਖਿਆ। ਅੱਗੋਂ ਸਰਨੇ ਛੜੇ ਨੇ ਕਿਹਾ “ਬਾਦਲ ਨੇ ਈ ਚਿੱਠੀ ਲਿਖੀ ਸੀ ਕੇਂਦਰ ਨੂੰ ਤਾਂਹੀਓ ਵਧੇ ਆ” ਸੁਣ ਸਾਰਿਆਂ ਦਾ ਹਾਸਾ ਨਿਕਲ ਗਿਆ।
ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦਿਨ ਚੜ੍ਹਦੇ ਆਪੋ ਆਪਣੇ ਕੰਮ ਕਾਰ ਮੁਕਾ ਪਿੰਡ ਦੇ ਲੋਕ ਇਕ ਇਕ ਕਰ ਸੱਥ ਵੱਲ ਪਹੁੰਚਦੇ ਜਾ ਰਹੇ ਸਨ। ਤੁੱਲਾ ਸੋਹਣ ਆਪਣੇ ਮੁੰਡਿਆਂ ਨੂੰ ਸਵੇਰ ਵੇਲੇ ਦੇ ਸਾਰੇ ਕੰਮਾਂ ਦੇ ਦਿਸ਼ਾ ਨਿਰਦੇਸ਼ ਦੇ ਕੇ ਸਿਰ ਤੇ ਪਰਨਾ ਬੰਨ੍ਹ ਘਰੋਂ ਨਿਕਲਿਆ ਤਾਂ ਰਸਤੇ ਵਿਚ ਦੁੱਲਾ ਵੈਲੀ ਮਿਲ ਗਿਆ। ਸੱਥ ਤੱਕ ਪਹੁੰਚਦੇ ਪਹੁੰਚਦੇ ਵੋਟਾਂ ਦੀਆਂ ਗੱਲਾਂ ਦਾ ਵਿਸ਼ਾ ਅੱਜ ਦੀ ਸੱਥ ਕਚਿਹਰੀ ਦਾ ‘ਕੇਸ’ ਬਣ ਚੁੱਕਾ ਸੀ। ਹਰ ਕੋਈ ਆਪੋ ਆਪਣੇ ਕਿਆਫੇ ਲਗਾ ਰਿਹਾ ਸੀ। ਤੁੱਲਾ ਸੋਹਣ ਬਾਕੀਆਂ ਨਾਲੋਂ ਕੁਝ ਸੋਝੀ ਰੱਖਦਾ ਸੀ ਤੇ ਸਿਆਣੀ ਗੱਲ ਕਰਨ ਵਿਚ ਹੀ ਉਹਨੂੰ ਅਨੰਦ ਆਉਂਦਾ ਸੀ। ਲਿਆ ਓ ਦੁੱਲਿਆ ਬੜੇ ਦਿਨਾਂ ਬਾਅਦ ਅੱਜ ਧੁੱਪ ਚੜ੍ਹੀ ਆ, ਆ ਲਾਈਏ ਦੋ ਬਾਜੀਆਂ ਕੱਢ ਤਾਸ਼ ਕਿੱਥੇ ਆ……. ਸਰਨੇ ਛੜੇ ਨੇ ਕਿਹਾ। ਪੱਤੇ ਤੇ ਪੱਤਾ ਵੱਜਣ ਲੱਗਾ ਤੇ ਨਾਲ ਹੀ ਸਾਰਿਆਂ ਨੇ ਆਪਣੇ ਆਪ ਨੂੰ ‘ਪਰਪੱਕ ਸਿਆਸੀ ਵਿਸ਼ਲੇਸ਼ਕ’ ਸਮਝਦੇ ਹੋਏ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਾਈ ਐਤਕੀਂ ਕਾਂਗਰਸ ਈ ਆਉਣੀ ਆ ਜੋ ਮਰਜੀ ਹੋਜੇ…… ਸਰਨੇ ਛੜੇ ਨੇ ਕਿਹਾ। ਕਿਉਂ…. ਇਕ ਨੇ ਝੱਟ ਪਟ ਪੁੱਛਿਆ….. ਕਿਉਂ ਆਊ ਕਾਂਗਰਸ।ਉਹ ਕਾਕਾ ਜ਼ਰਾ ਪਿਛਲ ਝਾਤ ਮਾਰਕੇ ਦੇਖ, ਕੋਈ ਜਿੱਤਿਆ ਦੂਜੀ ਵਾਰੀ। ਕਾਕਾ ਕੁਝ ਗਿਆਨ ਰੱਖਦਾ ਸੀ ਤੇ ਉਹਨੇ ਕਿਹਾ “ਹਰਿਆਣੇ ਵਿਚ ਵੀ ਦੂਜੀ ਵਾਰ ਕਿਸੇ ਪਾਰਟੀ ਦੀ ਸਰਕਾਰ ਨਹੀਂ ਸੀ ਆਈ, ਉਥੇ ਕਿਵੇਂ ਆਗੀ’। ਇਹਤੋਂ ਪਹਿਲਾਂ ਛੜਾ ਕੁਝ ਬੋਲਦਾ ਤੁੱਲੇ ਨੇ ਕਿਹਾ ਕਿ ਬਈ ਸਰਕਾਰ ਤਾਂ ਪਤਾ ਨਹੀਂ ਕਿਹੜੀ ਪਾਰਟੀ ਦੀ ਆਉਣੀ ਆ ਪਰ ਜਿਹਦੀ ਅੱਜ ਸਰਕਾਰ ਆ ਉਹਦੇ ਬਾਰੇ ਜ਼ਰਾ ਸੋਚ ਕੇ ਦੇਖੋ।ਰੋਜ਼ ਹੀ ਆਪਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸੁਣਦੇ ਸਾਂ ਪਰ ਜਦੋਂ ਦਾ ਚੋਣ ਜ਼ਾਬਤਾ ਲੱਗਾ ਕੋਈ ਲੁੱਟ ਖੋਹ ਈ ਨੀ ਹੋਈ, ਜਿਹੜੇ ਥਾਣੇ ਵਿਚ ਮੁਣਸ਼ੀ ਤੋਂ ਬਿਨਾਂ ਹੋਰ ਕੋਈ ਸ਼ਪਾਟਾ (ਪੁਲਿਸਮੈਨ) ਹੁੰਦਾ ਹੀ ਨਹੀਂ ਸੀ ਉਹ ਨਫਰੀ ਨਾਲ ਭਰੇ ਪਏ ਨੇ, ਨਾ ਕੋਈ ਚਲਾਣ ਕੱਟਦਾ, ਨਾ ਕੋਈ ਸਪੀਕਰ ਵੱਜਦਾ, ਨਾ ਕੋਈ ਪਰਚੇ ਲੱਗ ਰਹੇ, ਨਾ ਕੋਈ ਕਿਸੇ ਨੂੰ ਬਿਨ੍ਹਾਂ ਵਜਾ ਤੰਗ ਕਰ ਰਿਹਾ, ਸਾਰੇ ਮੰਤਰੀ ਸੰਤਰੀ ਡਰੇ ਫਿਰਦੇ ਨੇ। ਉਹ ਤੁੱਲਿਆ ਗੱਲ ਤਾਂ ਤੇਰੀ ਠੀਕ ਆ ਪਰ ਇਹ ਕੀਹਦੇ ਕਰਕੇ ਆ…… ਥੋੜਾ ਲੇਟ ਪਹੁੰਚੇ ਸਵਰਨੇ ਨੇ (ਜੋ ਕਿ ਕੋਰਾ ਅਨਪੜ੍ਹ ਸੀ) ਪੁੱਛਿਆ। ਉਹ ਬਾਈ ਇਹ ਸਾਰਾ ਚੋਣ ਕਮਿਸ਼ਨ ਕਰਕੇ ਆ। ਉਹਦੀ ਸਖਤੀ ਅੱਗੇ ਸਾਰੇ ਹੀ ਨੀਵੇਂ ਹੋਈ ਫਿਰਦੇ ਆ। ਬਾਈ ਜੇ ਨਵੀਂ ਸਰਕਾਰ ਬਣਗੀ ਤਾਂ ਮਾੜੇ ਕੰਮ ਫੇਰ ਸ਼ੁਰੂ ਹੋ ਜਾਣਗੇ…… ਸਵਰਨੇ ਨੇ ਸਵਾਲੀਆ ਲਹਿਜ਼ੇ ’ਚ ਪੁੱਛਿਆ? ਇਹਤੋਂ ਪਹਿਲਾਂ ਕਿ ਤੁੱਲਾ ਜਵਾਬ ਦਿੰਦਾ ਦੁੱਲਾ ਵੈਲੀ ਕਹਿੰਦਾ….. ਸਵਰਨਿਆ ਤੈਨੂੰ ਵੀ ਤਾਂ ਪਤਾ ਈ ਆ ਮੰਤਰੀਆਂ ਸੰਤਰੀਆਂ ਨੇ ਫੇਰ ਆਪਣੀਆਂ ਤਾਂ ਚਲਾਉਣੀਆਂ ਈ ਹੋਈਆਂ। ਓ ਬਾਈ ਫਿਰ ਮੈਂ ਕੈਨ੍ਹਾ ਰਾਜ ਈ ਏਹਦਾ ਆਜੇ ਜੀਹਦੀ ਅੱਜਕੱਲ੍ਹ ਚਲਦੀ ਆ! ਸਾਰੇ ਖਿੜ੍ਹ ਖਿੜ੍ਹਾ ਕੇ ਹੱਸ ਰਹੇ ਸਨ ਪਰ ਉਹ ਇਕੱਲਾ ਕਿਸੇ ਸੋਚ ਵਿਚ ਡੁੱਬ ਚੁੱਕਾ ਸੀ ਕਿ ਉਸਤੋਂ ਕੁਝ ਗਲਤ ਕਹਿ ਹੋ ਗਿਆ ਕਿ ਇਹ ਸਾਰੇ ਗਲਤ ਨੇ….?
No comments:
Post a Comment