Friday, 10 February 2012

ਕਾਤਿਲ ਮਾਪੇ

ਕਹਾਣੀ

ਕਾਤਿਲ ਮਾਪੇ

ਸ਼ੈਰੀ ਅਤੇ ਉਸ ਦਾ ਪਤੀ ਅੱਜ ਬਹੁਤ ਹੀ ਬੇਚੈਨ ਆਪਣੇ ਕਮਰੇ ਵਿਚ ਬੈਠੇ ਇਕ ਦੂਜੇ ਵੱਲ ਬਿਟਰ ਬਿਟਰ ਝਾਕੀ ਜਾ ਰਹੇ ਸਨ। ਦੋਵੇਂ ਇਕ ਦੂਜੇ ਨੂੰ ਸ਼ਰਮਸਾਰ ਨਜ਼ਰਾਂ ਨਾਲ ਤੱਕ ਕੇ ਵਾਰ ਵਾਰ ਨੀਵੀਂ ਪਾ ਰਹੇ ਸਨ। ਪਰ ਹੋਇਆ ਕੀ..................?


ਸ਼ੈਰੀ ਅਤੇ ਉਸਦੇ ਪਤੀ ਤਰਵਿੰਦਰ ਦੇ ਪਹਿਲਾਂ ਦੋ ਕੁੜੀਆਂ ਸਨ ਤੇ ਪੁੱਤਰ ਦੀ ਚਾਹਤ ਨੇ ਉਹਨਾਂ ਨੂੰ ਇਕ ਹੋਰ ਬੱਚਾ ਲੈਣ ਲਈ ਸੋਚਣ ਲਾ ਦਿੱਤਾ। ਸ਼ੈਰੀ ਦੇ ਸੱਸ ਸਹੁਰਾ ਵਲੋਂ ਵੀ ਆਪਣੇ ਵਾਰਿਸ ਦੀ ਦੁਹਾਈ ਗੱਲਾਂ ਗੱਲਾਂ ਵਿਚ ਪਾਈ ਜਾ ਰਹੀ ਸੀ। “ਇੰਨੀ ਜਾਇਦਾਦ ਦਾ ਵਾਰਿਸ ਕੌਣ ਬਣੇਗਾ, ਧੀਆਂ ਧਨ ਬੇਗਾਨਾ..............ਸ਼ੈਰੀ ਦੇ ਸਹੁਰੇ ਨੇ ਵੀ ਇਹੋ ਰਾਗ ਅਲਾਪਣਾ”। ਭਾਵੇਂ ਕਿ ਪਹਿਲੀਆਂ ਦੋ ਬੱਚੀਆਂ ਦੀ ਉਮਰ ਦਾ ਵੀ ਬਹੁਤਾ ਕੋਈ ਅੰਤਰ ਨਹੀਂ ਸੀ ਪਰ ‘ਜਾਇਦਾਦ ਦੇ ਵਾਰਿਸ’ ਦੀ ਚਾਹਤ ਨੇ ਔਰਤ ਦੀ ਸਰੀਰਕ ਸਮਰੱਥਾ ਦਾ ਵੀ ਖਿਆਲ ਨਾ ਕੀਤਾ। “ਮੇਰੇ ਪਹਿਲਾਂ ਹੀ ਦੋ ਓਪਰੇਸ਼ਨ ਹੋ ਚੁੱਕੇ ਹਨ” ਸ਼ੈਰੀ ਨੇ ਤਰਲਾ ਕੱਢਦਿਆਂ ਕਿਹਾ ਆਪਾਂ ਅਜੇ ਬੱਚਾ ਨਹੀਂ ਲੈਣਾ। ਤਰਵਿੰਦਰ ਨੇ ਝੱਟ ਕਿਹਾ “ਆਪਣੀ ਉਮਰ ਵੀ ਵਧਦੀ ਹੀ ਜਾ ਰਹੀ ਹੈ ਇਹੋ ਸਮਾਂ ਹੈ ਤੂੰ ਦੇਖਿਆ ਹੀ ਹੈ ਕਿ ਧੰਨਪਤੀਆਂ ਦੇ ਜੀਤੇ ਦੇ ਕੀ ਹਾਲ ਹੋਇਆ ਕਹਿੰਦਾ ਸੀ ਅਖੇ ਅਜੇ ਤਾਂ ਅਸੀ ਆਪ ਬੱਚੇ ਹਾਂ ਤੇ ਅਬੌਰਸ਼ਨ ਕਰਵਾ ਦਿੱਤਾ ਤੇ ਮੁੜ ਕੇ ਅੱਜ ਤੱਕ ਬੱਚੇ ਨੂੰ ਤਰਸਦੇ ਆ”। ਸ਼ੈਰੀ ਦਾ ਮਨ ਨਹੀਂ ਸੀ ਮੰਨ ਰਿਹਾ ਉਸ ਨੂੰ ਆਪਣੀਆਂ ਕੋਮਲ ਦੋ ਬੱਚੀਆਂ ਤੇ ਤਰਸ ਆ ਰਿਹਾ ਸੀ ਕਿ ਕਿਤੇ ਤੀਸਰੇ ਬੱਚੇ ਦੀ ਚਾਹਤ ਵਿਚ ਮੈਂ ਇਹਨਾਂ ਦੇ ਪਾਲਣ ਪੋਸ਼ਣ ਵਿਚ ਕੋਈ ਕਮੀ ਨਾ ਛੱਡ ਦੇਵਾਂ, ਭਾਵੇਂ ਜੋ ਮਰਜ਼ੀ ਹੋਵੇ ਮਾਂ ਦਾ ਦਿਲ ਆਪਣੇ ਬੱਚਿਆਂ ਲਈ ਹਮੇਸ਼ਾ ਤੜਫਦਾ ਹੈ ਉਹ ਭਾਵੇਂ ਲੜਕੀ ਹੋਵੇ ਤੇ ਭਾਵੇਂ ਲੜਕਾ। ਮਾਨਸਿਕ ਮਿਹਣਿਆਂ ਨੇ ਸ਼ੈਰੀ ਨੂੰ ਹਰਾ ਦਿੱਤਾ ਤੇ ਉਸ ਨੇ ਤੀਸਰਾ ਬੱਚਾ ਲੈਣ ਦਾ ਮਨ ਬਣਾ ਲਿਆ ਉਸਦਾ ਪੈਰ ਭਾਰੀ ਹੋ ਗਿਆ। ਤਰਵਿੰਦਰ ਵੀ ਇਕ
ਵਧੀਆ ਬਿਜਨਸਮੈਨ ਸੀ ਤੇ ਉਸਦੀ ਸ਼ਹਿਰ ਵਿਚ ਕਾਫੀ ਵਾਕਫੀਅਤ ਸੀ। ਇਕ ਦਿਨ ਉਹ ਆਪਣੇ ਡਾਕਟਰ ਦੋਸਤ ਨੂੰ ਮਿਲਣ ਗਿਆ।ਡਾਕਟਰ ਦੋਸਤ ਦੀ ਡਾਕਟਰ ਪਤਨੀ ਵੀ ਉਥੇ ਆ ਗਈ ਕਿਉਂਕਿ ਵਰਿ੍ਹਆਂ ਦੀ ਪਰਿਵਾਰਕ ਸਾਂਝ ਵੀ ਸੀ ਤੇ ਕਿਸੇ ਵੇਲੇ ਤਰਵਿੰਦਰ ਨੇ ਇਸ ਡਾਕਟਰ ਜੋੜੇ ਦੀ “ਵੇਲਣੇ ’ਚੋਂ ਬਾਂਹ ਵੀ ਬਾਹਰ ਕਢਵਾਈ ਸੀ”। ਭਾਵੇਂ ਕਿ ਇਸ ਡਾਕਟਰ ਜੋੜੇ ਉਪਰ ਦੋਸ਼ ਝੂਠੇ ਹੀ ਲੱਗੇ ਸਨ ਪਰ ਭਾਰਤੀ ਕਨੂੰਨ ਮੁਤਾਬਿਕ ਉਹਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣਾ ਸੀ ਜੇਕਰ ਤਰਵਿੰਦਰ ਆਪਣੇ ਅਸਰ ਰਸੂਖ ਨਾਲ ਉਹਨਾਂ ਦੀ ਸਹਾਇਤਾ ਨਾ ਕਰਦਾ। “ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਐ”ਡਾਕਟਰ ਸਾਹਿਬ ਨੇ ਗਰਮਜੋਸ਼ੀ ਨਾਲ ਤਰਵਿੰਦਰ ਦਾ ਸਵਾਗਤ ਕੀਤਾ। ਸਤਿ ਸ੍ਰੀ ਅਕਾਲਤਰਵਿੰਦਰ ਨੇ ਫਤਿਹ ਦਾ ਜਵਾਬ ਬਹੁਤ ਹੀ ਢਹਿੰਦੀ ਕਲਾ ਵਿਚ ਦਿੱਤਾ। ਤਰਵਿੰਦਰ ਕੀ ਹੋਇਆ ਤੈਨੂੰ ਹਰ ਵੇਲੇ ਖਸ਼ ਰਹਿਣ ਵਾਲਾ ਅੱਜ ਤੈਨੂੰ ਕੀ ਹੋ ਗਿਆ ਸੁੱਖ ਤਾਂ ਹੈ, ਘਰ ਸਭ ਠੀਕ ਤਾਂ ਹੈ, ਮੰਮੀ ਜੀ, ਡੈਡੀ ਜੀਡਾਕਟਰ ਦੀ ਪਤਨੀ ਨੇ ਇਕੋ ਵਾਰ ਕਈ ਸਵਾਲ ਦਾਗ ਦਿੱਤੇਪਰ! ਤਰਵਿੰਦਰ ਚੁੱਪ ਚਾਪ ਬੈਠ ਗਿਆ। ਦੋਸਤ ਡਾਕਟਰ ਨੇ ਪੁੱਛਿਆ“ਤਰਵਿੰਦਰ ਜੇਕਰ ਤੇਰੇ ਦਿਲ ਵਿਚ ਕੋਈ ਗੱਲ ਹੈ ਤਾਂ ਤੂੰ ਮੇਰੇ ਨਾਲ ਸਾਂਝੀ ਕਰ ਸਕਦਾ ਐਂ ਆਪਾਂ ਦੁੱਖ ਸੁੱਖ ਦੇ ਸਾਂਝੀਦਾਰ ਹਾਂ”। “ਮੈਂ ਤੁਹਾਡੇ ਕੋਲ ਇਕ ਕੰਮ ਆਇਆ”ਤਰਵਿੰਦਰ ਨੇ ਹੌਸਲਾ ਕਰਕੇ ਆਪਣੇ ਦੋਸਤ ਡਾਕਟਰ ਨੂੰ ਕਿਹਾ। “ਦੱਸ ਤੂੰ ਕਿਹੜੀ ਗੱਲ ਐ ਹਰ ਵੇਲੇ ਤੇਰੇ ਨਾਲ ਖੜੇ ਆਂ” ਡਾਕਟਰ ਨੇ ਜੱਟਾਂ ਵਾਲੀ ਬੜ੍ਹਕ ਮਾਰੀ। ਤੈਨੂੰ ਤਾਂ ਪਤਾ ਈ ਐ ਕਿ ਮੇਰੇ ਪਹਿਲਾਂ ਹੀ ਦੋ ਕੁੜੀਆਂ ਹਨ ਤੇ ਸ਼ੈਰੀ ਦਾ ਪੈਰ ਹੁਣ ਫੇਰ ਭਾਰੀ ਐ। ਮੰਮੀ ਡੈਡੀ ਵੀ ਇਸੇ ਚਿੰਤਾਂ ਵਿਚ ਹੀ ਹਨ ਕਿ ਕਿਤੇ ਫੇਰ? “ਨਾ ਵੀਰਾ ਇਹ ਪਾਪ ਸਾਥੋਂ ਨਾ ਕਰਵਾਈਂ ਤੇਰੀਆਂ ਧੀਆਂ ਦਾ ਰੱਬ ਆਪੇ ਰਾਖਾ ਪਰ ਇਹ ਪਾਪ ਨਾ ਖੱਟੀਡਾਕਟਰ ਦੀ ਪਤਨੀ ਕੁਰਲਾਈਨਾਲੇ ਡਾਕਟਰ ਕੋਈ ਰੱਬ ਥੋੜੈ, ਇਹਨਾਂ ਡਾਕਟਰੀ ਗਿਣਤੀਆਂ ਮਿਣਤੀਆਂ ਦੀ ਕੁਦਰਤ ਅੱਗੇ ਕਦੇ ਜਿੱਤ ਨਹੀਂ ਹੋਈ”“ਅੱਜ ਮੇਰੇ ਤੇ ਔਖਾ ਵੇਲਾ ਏ ਤੁਸੀਂ ਸਾਥ ਨਹੀਂ ਦੇ ਸਕਦੇ?” ਤਰਵਿੰਦਰ ਨੇ ਸਖਤ ਲਹਿਜ਼ੇ ਵਾਲੇ ਰੋਸੇ ਵਿਚ ਕਿਹਾ (ਉਸ ਨੂੰ ਇਹ ਸਮਾਂ ਆਪਣੇ ਤੇ ਬਹੁਤ ਹੀ ਵੱਡੀ ਬਿਪਤਾ ਵਾਲਾ ਲੱਗ ਰਿਹਾ ਸੀ)। ਡਾਕਟਰ ਤੇ ਉਸਦੀ ਪਤਨੀ ਨੇ ਸਲਾਹ ਕੀਤੀ ਕਿ ਇਸ ਦੇ ਅਹਿਸਾਨ ਦਾ ਬਦਲਾ ਉਤਾਰਨਾ ਹੀ ਪਵੇਗਾ ਉਹਨਾਂ ਸਲਾਹ ਕਰਕੇ ਤਰਵਿੰਦਰ ਨੂੰ “ਸਪੈਸ਼ਲ ਸਮਾਂ” ਦੇ ਦਿੱਤਾ।
ਅੱਜ ਅਣਜੰਮੇ ਬੱਚੇ ਦੀ ਉਮਰ ਤਿੰਨ ਮਹੀਨੇ ਦਸ ਦਿਨ ਹੋ ਚੁੱਕੀ ਸੀ, ਉਸ ਦਿਨ ਉਸ ਨੂੰ ਪੈਰਾਂ ਤੋਂ ਸਿਰ ਤੱਕ ਕੰਬਣੀ ਛਿੜ ਗਈ ਜਦੋਂ ਉਸ ਦੇ ਪਤੀ ਨੇ ਚਾਣਚੱਕ ਹੀ ਆ ਕੇ ਕਿਹਾ “ਸ਼ੈਰੀ ਅੱਜ ਆਪਾਂ ਡਾਕਟਰ ਸਾਹਿਬ ਦੇ ਜਾਣਾ ਹੈ” “ਅਜੇ ਤਿੰਨ ਦਿਨ ਪਹਿਲਾਂ ਹੀ ਤਾਂ ਜਾ ਕੇ ਆਏ ਹਾਂ”ਸ਼ੈਰੀ ਨੇ ਕਿਹਾ। “ਨਹੀਂ ਅੱਜ ਆਪਾਂ ਕਿਸੇ ਹੋਰ ਡਾਕਟਰ ਦੇ ਕਿਸੇ ਹੋਰ ਕੰਮ ਜਾਣਾ”ਕਿਹੜੇ ਕੰਮਸ਼ੈਰੀ ਨੇ ਘਬਰਾ ਕੇ ਪੁੱਛਿਆ। ਬੱਸ ਤੂੰ ਤਿਆਰ ਹੋ ਮੈਂ ਗੱਡੀ ਕੱਢਦਾਂਸ਼ੈਰੀ ਦਾ ਮਨ ਨਹੀਂ ਸੀ ਮੰਨ ਰਿਹਾ ਤੇ ਉਸਨੇ ਸਖਤ ਲਹਿਜ਼ੇ ਨਾਲ ਪੁੱਛਿਆ “ਤਰਵਿੰਦਰ ਮੈਨੂੰ ਦੱਸੋ ਕੀ ਗੱਲ ਹੈ ਆਪਾਂ ਕੀ ਕਰਨ ਜਾਣਾ”ਸ਼ੈਰੀ ਤੈਨੂੰ ਪਤਾ ਆਪਾਂ ਨੂੰ ਪੁੱਤਰ ਦੀ ਜ਼ਰੂਰਤ ਹੈ ਜੇਕਰ ਹੁਣ ਫੇਰ ਕੁੜੀ ਹੋ ਗਈ ਤਾਂ ਸਮਾਜ ਵਿਚ ਆਪਣੀ ਕੋਈ ਇੱਜਤ ਨਹੀਂ ਰਹਿਣੀ ਮੇਰੀ ਮਿੰਨਤ ਆ ਤੇਰੇ ਅੱਗੇ ਤੂੰ ਮੇਰੇ ਨਾਲ ਚੱਲ ਆਪਾਂ ਟੈਸਟ ਕਰਵਾਉਣ ਜਾਣਾ “ਤਰਵਿੰਦਰ ਨੇ ਤਰਲੇ ਨਾਲ ਕਿਹਾ”। ਸੱਸ ਸਹੁਰੇ ਵਲੋਂ ਵੀ ਜ਼ੋਰ ਪਾਉਣ ਤੇ ਸ਼ੈਰੀ ਦੀ ਕੋਈ ਵਾਹ ਪੇਸ਼ ਨਾ ਚੱਲੀ ਤੇ ਉਸ ਨੂੰ ਨਾਲ ਜਾਣਾ ਹੀ ਪਿਆ।

ਡਾਕਟਰ ਸਾਹਿਬ ਨੇ ਪਹਿਲੋਂ ਹੀ ਤਿਆਰੀ ਕੀਤੀ ਹੋਈ ਸੀ ਉਹਨਾਂ ਕੁਝ ਸਮਾਂ ਲਗਾਇਆ ਟੈਸਟ ਕਰਨ ਲਈ ਤੇ ਤਰਵਿੰਦਰ ਨੂੰ ਆਪਣੇ ਕਮਰੇ ਵਿਚ ਬੁਲਾਇਆ “ਤਰਵਿੰਦਰ ਜੋ ਤੂੰ ਨਹੀਂ ਚਾਹੁੰਦਾ ਉਹੋ ਹੀ ਐ” ਪਰ ਮੈਂ ਤੈਨੂੰ ਅਜੇ ਵੀ ਕਹਿੰਨੈ ਕਿ ਕੁਦਰਤ ਅੱਗੇ ਡਾਕਟਰੀ ਹਾਰ ਜਾਂਦੀ ਹੈ। “ਨਹੀਂ ਡਾਕਟਰ ਸਾਹਿਬ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ”
ਡਾਕਟਰ ਸਾਹਿਬ ਵਲੋਂ ਅਬੌਰਸ਼ਨ ਦੀ ਤਿਆਰੀ ਕੀਤੀ ਗਈ ਤੇ ਅੰਤ ਉਹੋ ਹੋਇਆ ਡਾਕਟਰੀ ਹਾਰੀ ਤੇ ਕੁਦਰਤ ਜਿੱਤ ਗਈ!
ਤਰਵਿੰਦਰ ਦੇ ਸਿਰ ਤੇ ਜਿਵੇਂ ਕੋਈ ਪਹਾੜ ਡਿਗ ਪਿਆ ਹੋਵੇ ਓਪਰੇਸ਼ਨ ਥਿਏਟਰ ਵਿਚ ਡਾਕਟਰ ਪਤੀ ਪਤਨੀ ਦੇ ਅੱਖਾਂ ਵਿਚੋਂ ਵੀ ਹੰਝੂ ਵਹਿ ਤੁਰੇ ਤੇ ਉਹਨਾਂ ਕੁਝ ਆਪਣੇ ਆਪ ਨੂੰ ਸੰਭਲਦਿਆਂ ਬਾਹਰ ਆ ਕੇ ਆਪਣੇ ਦਫਤਰ ਵਿਚ ਤਰਵਿੰਦਰ ਨੂੰ ਦੱਸਿਆ “ਤੂੰ ਸਾਡੇ ਹੱਥੋਂ ਆਪਣੇ ਪੁੱਤਰ ਦਾ ਹੀ ਕਤਲ ਕਰਵਾ ਦਿੱਤਾ” ਤਰਵਿੰਦਰ ਨੂੰ ਇੰਝ ਲੱਗਾ ਕਿ ਜਿਵੇਂ ਸਭ ਕੁਝ ਘੁੰਮ ਰਿਹਾ ਹੋਵੇ ਤੇ ਆਖਰ ਉਹ ਘੁਮੇਟਾ ਖਾ ਕੇ ਧਰਤੀ ਤੇ ਡਿਗ ਪਿਆ।
ਤਰਵਿੰਦਰ ਦੇਖਦਾ ਹੈ ਕਿ ਉਹ ਆਪਣੇ ਘਰ ਮੰਜੇ ਤੇ ਪਿਆ ਹੈ ਉਹ ਜਲਦੀ ਨਾਲ ਉੱਠਦਾ ਹੈ ਦੇਖਦਾ ਹੈ ਕਿ ਉਸਦੀ ਪਤਨੀ ਉਸ ਵੱਲ ਬਹੁਤ ਹੀ ਸੋਗਮਈ ਨਜ਼ਰਾਂ ਨਾਲ ਤੱਕ ਰਹੀ ਹੈ ਤੇ ਬਾਹਰ ਇਕ ਮਸਤ ਮਲੰਗ ਉੱਚੀ ਉੱਚੀ ਅਵਾਜ਼ ਵਿਚ ਗਾਉਂਦਾ ਜਾ ਰਿਹਾ ਸੀ:
ਮਨ ਦੀ ਦੁਨੀਆਂ ਦੇ ਵਿਚ ਆ ਗਿਆ ਉਦੋਂ ਭੁਚਾਲ ਲੋਕੋ
ਜਦ ਧੀ ਦੇ ਵੈਰੀ ਕਤਲ ਪੁੱਤਰ ਦਾ ਕਰ ਬੈਠੇ
ਖਾਨਦਾਨ ਦੀ ਜੜ੍ਹ ਲਾਉਣ ਦੀ ਚਾਹਤ ਵਿਚ
ਅੱਜ ਜੱਗ ਦੇ ਉੱਤੇ ਕਾਤਿਲ ਮਾਪੇ ਬਣ ਬੈਠੇ
ਅੱਗੋਂ ਦੀਆਂ ਲਾਈਨਾਂ ਸੁਨਣ ਦੀ ਉਹਨਾਂ ਦੀ ਹਿੰਮਤ ਨਾ ਰਹੀ ਤੇ ਦੋਵੇਂ ਇਕ ਦੂਜੇ ਦੇ ਗਲ ਲੱਗ ਰੋ ਰਹੇ ਸਨ।

No comments:

Post a Comment