ਸੱਥ ਕਚਿਹਰੀ
ਤਾਏ ਭਤੀਜੇ ਦੀ ਸਿਆਸੀ ਚਾਲ
ਰੋਜ਼ਾਨਾਂ ਦੀ ਤਰ੍ਹਾਂ ਅੱਜ ਵੀ ਸੱਥ ਦੀ ਕਚਿਹਰੀ ਲੱਗ ਚੁੱਕੀ ਸੀ ਤੇ ਅੱਜ ਮੈਂਬਰ ਜ਼ਿਆਦਾ ਹੋਣ ਕਾਰਨ ਇਕ ਪਾਸੇ ਤਾਸ਼ ਦੀ ਹਰਮਨਪਿਆਰੀ ਸੀਪ ਦੀ ਬਾਜੀ ਤੇ ਦੂਜੇ ਪਾਸੇ ‘ਬਾਰਾਂ ਟੀਣੀ’ ਦੀ ਖੇਡ ਚੱਲ ਰਹੀ ਸੀ। ਚੋਣਾਂ ਦਾ ਮੌਸਮ ਹੋਣ ਕਾਰਨ ਦੋਵੇਂ ਪਾਸੇ ਵੋਟਾਂ ਦੀਆਂ ਗੱਲਾਂ ਦਾ ਵਿਸ਼ਾ ਭਾਰੂ ਸੀ।ਕੀਹਨੇ ਕੀਹਨੂੰ ਵੋਟ ਪਾਈ ਹੋਊ, ਕੌਣ ਜਿੱਤੂ, ਕੌਣ ਹਾਰੂ, ਕੀਹਦੀ ਸਰਕਾਰ ਬਣੂੰ, ਕਿਹੜਾ ਖਾਲੀ ਹੱਥ ਰਹੂ। ਅੱਜ ਵਿਸ਼ਿਆਂ ਦੀ ਭਰਮਾਰ ਸੀ। ਹਰ ਕੋਈ ਆਪੋ ਆਪਣਾ ‘ਐਗਜ਼ਿਟ ਰਿਜ਼ਲਟ’ ਜਾਰੀ ਕਰ ਰਿਹਾ ਸੀ। ਤੁੱਲੇ ਸੋਹਣ ਨੇ ਸਿਆਸੀ ਗੱਲਾਂ ਦੇ ਚੱਲਦਿਆਂ ਮਨਪ੍ਰੀਤ ਬਾਦਲ ਦੀ ਗੱਲ ਛੇੜ ਲਈ ਅਤੇ ਕਿਹਾ ਕਿ ਦੋ ਪਰਖੀਆਂ ਹੋਈਆਂ ਪਾਰਟੀਆਂ ਨੂੰ ਛੱਡ ਕੇ ਲੋਕ ਇਸ ਵਾਰੀ ਤੀਜੇ ਬਦਲ ਮਨਪ੍ਰੀਤ ਬਾਦਲ ਦੀ ਹੀ ਸਰਕਾਰ ਬਣਾਉਣਗੇ ਤੇ ਮਨਪ੍ਰੀਤ ਬਾਦਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰੇਗਾ। ਸਵਰਨੇ ਛੜੇ ਨੇ ਵੀ ਹਾਂ ਵਿਚ ਹਾਂ ਭਰੀ ਤੇ ਕਿਹਾ ਆਹੋ ਬਾਈ ਜੀ ਗੱਲਾਂ ਤਾਂ ਵਧੀਆ ਕਰਦਾ ਮਨਪ੍ਰੀਤ ਨਾਲੇ ਲੋਕ ਬੜੇ ਈ ਆ ਉਹਦੇ ਮਗਰ। ਲੋਕ ਪ੍ਰਕਾਸ਼ ਸਿਹੁੰ ਤੇ ਮਹਾਰਾਜੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ ਹੁਣ ਮਨਪ੍ਰੀਤ ਦੀ ਵਾਰੀ ਆ। ਸਵਰਨਾਂ ਛੜਾ ਹੌਲੀ ਹੌਲੀ ਮਨਪ੍ਰੀਤ ਬਾਦਲ ਦੇ ਪੱਖ ਦੀਆਂ ਗੱਲਾਂ ਕਰੀ ਹੀ ਜਾ ਰਿਹਾ ਸੀ ਕਿ ਇੰਨੇ ਨੂੰ ਲੰਬੜਾਂ ਦਾ ਜੀਤਾ ਅਖਬਾਰ ਲੈ ਆਇਆ। ਕੋਲ ਬੈਠੇ ਇਕ ਬਜ਼ੁਰਗ ਗੁਰਦਿੱਤ ਸਿਹੁੰ ਨੇ ਕਿਹਾ ‘ਓ ਸੁਣਾ ਬਈ ਜਵਾਨਾਂ ਕੋਈ ਨਵੀਂ ਤਾਜ਼ੀ, ਕੀ ਕਹਿੰਦੀ ਆ ਤੇਰੀ ਅਖਬਾਰ’ ਬਾਪੂ ਅਖਬਾਰ ਕਹਿੰਦੀ ਆ ਕਿ ਅੱਜ ਮਨਪ੍ਰੀਤ ਬਾਦਲ ਨਾਲੋਂ ਦੋ ਬੰਦੇ ਹੋਰ
ਟੁੱਟ ਕੇ ਦੂਜੇ ਪਾਸੇ ਚਲੇ ਗੇ…| ਜੀਤੇ ਨੇ ਅਖਬਾਰ ਦੀ ਇਕ ਸੁਰਖੀ ਪੜ੍ਹ ਕੇ ਸੁਣਾਉਂਦਿਆਂ ਕਿਹਾ। ਸਵਰਨਾਂ ਛੜਾ ਕਹਿਣ ਲੱਗਾ ਭਾਈ ਮਨਪ੍ਰੀਤ ਗੱਲਾਂ ਤਾਂ ਬੜੀਆਂ ਵਧੀਆ ਵਧੀਆ ਕਰਦਾ, ਭਾਸ਼ਣ ਦੇਣ ਲੱਗਾ ਤਾਂ ਰੁਆ ਈ ਦਿੰਦਾ ਆ ਸਹੁਰੀ ਦਾ, ਪਰ ਆਹ ਨੀ ਪਤਾ ਲੱਗਾ ਕਿ ਹੌਲੀ ਹੌਲੀ ਸਾਰੇ ਇਹਦਾ ਸਾਥ ਕਿਉਂ ਛੱਡੀ ਜਾ ਰਹੇ ਨੇ। ਦੁੱਲਾ ਵੈਲੀ ਵੀ ਆਪਣੇ ਕੈਮ ਹੋਣ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਦਾ ਹੋਇਆ ਸੱਥ ਵਿਚ ਪਹੁੰਚ ਚੁੱਕਾ ਸੀ।…… ਕੀ ਗੱਲਾਂ ਚੱਲਦੀਆਂ ਬਈ ਬੜੇ ਸੁੰਨ ਜਿਹੇ ਹੋ ਕੇ ਬੈਠੇ ਆ ਸਾਰੇ ਦੁੱਲੇ ਨੇ ਚੁੱਪ ਨੂੰ ਤੋੜਦਿਆਂ ਆਪਣੀ ਹਾਜ਼ਰੀ ਦਾ ਅਹਿਸਾਸ ਸਾਰਿਆਂ ਨੂੰ ਕਰਵਾਇਆ। ਤੁੱਲੇ ਸੋਹਣ ਨੇ ਜਵਾਬ ਦਿੰਦਿਆਂ ਕਿਹਾ ਕਿ ਬਈ ਨਵੀਂ ਪਾਰਟੀ ਪੀ ਪੀ ਪੀ ਦੇ ਪ੍ਰਧਾਨ ਮਨਪ੍ਰੀਤ ਬਾਦਲ ਦੀਆਂ ਗੱਲਾਂ ਚੱਲਦੀਆਂ ਸਨ ਕਿ ਉਸ ਨੂੰ ਸਾਰੇ ਛੱਡ ਛੱਡ ਕਿਉਂ ਜਾ ਰਹੇ ਹਨ। ਪਹਿਲਾਂ ਬੀਰ ਦਵਿੰਦਰ ਸਿੰਹੁ, ਫੇਰ ਚਰਨਜੀਤ ਬਰਾੜ, ਫੇਰ ਜਗਬੀਰ ਬਰਾੜ, ਫੇਰ ਕੁਸ਼ਲਦੀਪ ਸਿੰਘ ਢਿੱਲੋਂ, ਫੇਰ ਲਖਵਿੰਦਰ ਸਿੰਘ ਲੱਖੀ ਤੇ ਗੁਰਮੀਤ ਸਿੰਘ ਦਾਦੂਵਾਲ ਤੇ ਕੀ ਗੱਲ ਹੋਈ ਹਊ ਬਈ। ਦੁਲੇ ਨੇ ਕਿਹਾ ਕਿ ਬਈ ਲੱਗਦਾ ਤਾਂ ਮੈਨੂੰ ਵੀ ਇਓਂ ਆ ਕਿ ਕੋਈ ਨਾ ਕੋਈ ਤਾਂ ਗੱਲ ਹੋਊ ਜਿਹੜਾ ਵਾਰੋ ਵਾਰੀ ਇੰਨੇ ਆਦਮੀ ਉਹਨੂੰ ਛੱਡ ਕੇ ਚਲੇ ਗਏ।ਲੰਬੜਾਂ ਦੇ ਜੀਤੇ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੇਰੇ ਖਿਆਲ ਵਿਚ ਮਨਪ੍ਰੀਤ ਬਾਦਲ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਤੇ ਚੱਲਣ ਦੀ ਗੱਲ ਕਰਦਾ ਹੈ ਪਰ ਸ਼ਹੀਦ ਭਗਤ ਸਿੰਘ ਨੇ ਤਾਂ ਅਜ਼ਾਦੀ ਪ੍ਰਾਪਤ ਕਰਨ ਲਈ ਕਿਸੇ ਸਿਧਾਂਤ ਨਾਲ ਸਮਝੌਤਾ ਨਹੀਂ ਸੀ ਕੀਤਾ ਉਹ ਆਪਣੀ ਜਾਨ ਹਰ ਵੇਲੇ ਕੁਰਬਾਨ ਕਰਨ ਲਈ ਤਾਂ ਤਿਆਰ ਸੀ ਪਰ ਉਹਨੇ ਧਰਮ, ਜਾਤ, ਪਾਤ ਜਾਂ ਕਿਸੇ ਚੇਲੇ ਬਾਬੇ ਦਾ ਸਹਾਰਾ ਨਹੀਂ ਸੀ ਲਿਆ। ਪਰ ਮਨਪ੍ਰੀਤ ਬਾਦਲ ਪੰਜਾਬ ਦੀ ਚੋਣ ਜੰਗ ਜਿੱਤਣ ਲਈ ਸਰਸੇ ਵਾਲੇ ਬਾਬੇ ਦੇ ਪੈਰੀਂ ਪੈ ਗਿਆ। ਫਿਰ ਕਹਿੰਦਾ ਸੀ ਕਿ ਪੀ ਪੀ ਪੀ ਦੀ ਗੱਡੀ ਵਿਚ ਕੋਈ ਪੁਰਾਣਾ ਪੁਰਜ਼ਾ ਨਹੀਂ ਹੋਵੇਗਾ, ਰਘੁਬੀਰ ਸਿੰਘ ਟਰਾਂਸਪੋਰਟ ਮੰਤਰੀ, ਬੀਰ ਦਵਿੰਦਰ ਸਿੰਘ, ਬਾਬਾ ਰਜਿੰਦਰ ਸਿੰਘ ਜੌਹਲ ਪੁਰਾਣੇ ਤਾਂ ਇਕ ਪਾਸੇ ਘਸੇ ਹੋਏ ਪੁਰਜ਼ੇ ਵਿਚ ਫਿੱਟ ਕਰ ਲਏ, ਫਿਰ ਪਤਾ ਲੱਗਾ ਹੈ ਕਿ ਪੰਜਾਬੀ ਵਿਚ ਵੀ ਘੱਟ ਹੀ ਗੱਲ ਕਰਦਾ, ਪੱਤਰਕਾਰਾਂ ਨਾਲ ਵੀ ਔਖਾ ਹੀ ਬੋਲਦਾ, ਨਾਲਦੇ ਸਾਥੀਆਂ ਨੂੰ ਵੀ ਰੁੱਖਾ ਬੋਲਦਾ ਜਿਸ ਕਾਰਨ ਉਹ ਸਾਥ ਛੱਡ ਛੱਡ ਦੌੜੀ ਜਾਂਦੇ ਹਨ। ਬਜ਼ੁਰਗ ਗੁਰਦਿੱਤ ਸਿਹੁੰ ਕਹਿਣ ਲੱਗਾ ਕਿ ਉਹ ਭਾਈ ਗੱਲ ਮੁਕਾਓ ਮੈਂ ਤੁਹਾਨੂੰ ਇਕ ਗੱਲ ਸੁਣਾਉਂਦਾ ਹਾਂ। ਸਾਰੇ ਟਿਕਟਿਕੀ ਲਾ ਕੇ ਸੁਣਨ ਲੱਗੇ, ਬਜ਼ੁਰਗ ਬੋਲਿਆ ……| ਕਿਸੇ ਪਿੰਡ ਵਿਚ ਇਕ ਬਹੁਤ ਹੀ ਅੜਬ ਸੁਭਾਅ ਦਾ ਬੰਦਾ ਹੁੰਦਾ ਸੀ ਤੇ ਸੀ ਬਹੁਤ ਹੀ ਖਰਾਬ। ਆਸ ਪਾਸ ਦੇ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਬਹੁਤ ਹੀ ਤੰਗ ਕਰਦਾ ਸੀ, ਕਈਆਂ ਤੋਂ ਕੁੱਟ ਖਾਧੀ ਤੇ ਕਈਆਂ ਨੂੰ ਕੁੱਟਿਆ। ਪੂਰੀ ਬਦਮਾਸ਼ੀ ਕੀਤੀ।ਇਲਾਕੇ ਵਿਚ ਪੂਰਾ ਨਾਮ ਬਦਨਾਮ ਹੋ ਗਿਆ।ਜਵਾਨੀ ਢਲਣ ਪਹਿਰ ਉਸਨੂੰ ਖਿਆਲ ਆਇਆ ਕਿ ਉਸਨੇ ਬਹੁਤ ਗਲਤ ਕੰਮ ਕੀਤੇ ਹਨ ਇਹਨਾਂ ਦਾ ਪਸ਼ਚਾਤਾਪ ਕਿਵੇਂ ਕੀਤਾ ਜਾਵੇ। ਉਹਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਪੁੱਤਰੋ ਕੋਈ ਅਜਿਹਾ ਕੰਮ ਕਰੋ ਜਿਸ ਨਾਲ ਲੋਕ ਮੈਨੂੰ ਚੰਗਾ ਕਹਿਣ ਲੱਗ ਪੈਣ ਤੇ ਮੈਨੂੰ ਗਾਲਾਂ ਨਾ ਕੱਢਣ। ਕਹਿਣ ਦੀ ਦੇਰ ਸੀ ਉਸਦੇ ਪੁੱਤਰਾਂ ਨੇ ਜਿਹੜੇ ਕੰਮ ਬਾਪੂ ਬਾਹਰਲੇ ਪਿੰਡਾਂ ਵਿਚ ਕਰਦਾ ਸੀ ਪਿੰਡ ਵਿਚ ਹੀ ਕਰਨੇ ਸ਼ੁਰੂ ਕਰ ਦਿੱਤੇ। ਅੰਤ ਲੋਕ ਕਹਿਣ ਲੱਗੇ ਕਿ ਇਹਨਾਂ ਨਾਲੋਂ ਤਾਂ ਇਹਨਾਂ ਦਾ ਬਾਪੂ ਹੀ ਚੰਗਾ ਸੀ ਪਿੰਡ ਵਿਚ ਤਾਂ ਨੀਂ ਕਿਸੇ ਨੂੰ ਤੰਗ ਕਰਦਾ ਸੀ? ਤੁੱਲਾ ਸੋਹਣ ਕਹਿਣ ਲੱਗਾ ਬਜ਼ੁਰਗਾ ਤੇਰੇ ਕਹਿਣ ਦਾ ਮਤਲਬ ਹੈ ਕਿ ਇਹ ਸਾਰੀ ਤਾਏ ਭਤੀਜੇ ਦੀ ਸਿਆਸੀ ਚਾਲ ਹੈ……||? ਬਾਦਲ ਨੇ ਹੀ ਆਪਣਾ ਅਕਸ ‘ਸੁਧਾਰਨ’ ਲਈ ਮਨਪ੍ਰੀਤ ਨੂੰ ਸਾਜਿਸ਼ ਤਹਿਤ ਬਾਹਰ ਕੱਢਿਆ ਹੈ ਤਾਂ ਕਿ ਸਰਕਾਰ ਤੋਂ ਨਿਰਾਸ਼ ਵੋਟ, ਕਾਮਰੇਡਾਂ ਦੀ ਵੋਟ ਤੇ ਥੋੜੀ ਬਹੁਤੀ ਕਾਂਗਰਸ ਦੀ ਵੋਟ ਉਸਨੂੰ ਪੈ ਜਾਵੇ ਤੇ ਦੂਜੇ ਪਾਸੇ ਉਸਦੇ ਸੁਭਾਅ ਤੇ ਸਿਆਸੀ ਚਾਲਾਂ ਨੂੰ ਦੇਖ ਕੇ ਲੋਕ ਕਹਿਣ ਕਿ ਇਸ ਨਾਲੋਂ ਤਾਂ ਬਾਦਲ ਹੀ ਚੰਗਾ ਸੀ।……|| ਇਹ ਮੈਂ ਨੀ ਕਹਿੰਦਾ ਮੈਂ ਤਾਂ ਭਾਈ ਗੱਲ ਸੁਣਾਈ ਆ ਤੁਸੀਂ ਜੋ ਮਰਜ਼ੀ ਸਮਝ ਲਵੋਂ ਸਿਆਸੀ ਗੱਲਾਂ ਤਾਂ ਕਦੇ ਮੁੱਕਣੀਆਂ ਹੀ ਨਹੀਂ ਮੈਂ ਚੱਲਦਾ ਹਾਂ ਇੰਨਾਂ ਕਹਿੰਦਾ ਹੋਇਆ ਬਜ਼ੁਰਗ ਗੁਰਦਿੱਤ ਸਿਹੁੰਂ ਉਥੋਂ ਖੂੰਡੇ ਦੇ ਸਹਾਰੇ ਉੱਠ ਖੜਾ ਹੋਇਆ ਤੇ ਤੁਰ ਪਿਆ ਪਰ ਉਸ ਵਲੋਂ ਸੁਣਾਈ ਹੋਈ ਗੱਲ ਆਸ ਪਾਸ ਖੜੇ ਸੱਥ ਦੇ ‘ਵਕੀਲਾਂ’ ਦੀ ਘੁਸਰ ਮੁਸਰ ਵਿਚ ਬਦਲ ਚੁੱਕੀ ਸੀ।
ਅਜਮੇਰ ਸਿੰਘ ਚਾਨਾ
ਪੱਤਰਕਾਰ ਜਗ ਬਾਣੀ
9815764582

No comments:
Post a Comment