ਓ ਬਾਈ ਜੀ ਮੈਂ ਕੈਨ੍ਹਾ ਰਾਜ ਈ ਏਹਦਾ ਆਜੇ ਜੀਹਦੀ ਅੱਜਕੱਲ੍ਹ ਚਲਦੀ ਆ!
ਪਿੰਡ ਦੀ ਸੱਥ ਦੀਆਂ ਵੀ ਕਿਆ ਬਾਤਾਂ।ਪਿੰਡ ਭਾਵੇਂ ਨਿਕਾ ਜਿਹਾ ਹੀ ਹੋਵੇ ਪਰ ਪਿੰਡ ਦੀ ਸੱਥ ਤੇ ‘ਵਰਲਡ ਕਲਾਸ’ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਇਥੇ ਹਰ ਤਰਾਂ੍ਹ ਦੇ ਬੰਦੇ ਉਪਲਬਧ ਹੁੰਦੇ ਹਨ। ਆਪਣੇ ਕੰਮਾਂ ਕਾਰਾਂ ਨੂੰ ਦਬਾ ਦਬ ਮੁਕਾ ਕੇ ਦੋ ਘੜੀ ‘ਫਰੈਸ਼’ ਹੋਣ ਵਾਲੇ ਵੀ ਇਥੇ ਆਉਂਦੇ ਹਨ ਤੇ ਜਿਨ੍ਹਾਂ ਨੂੰ ਸਾਰਾ ਦਿਨ ਕੰਮ ਹੀ ਕੋਈ ਨਹੀਂ ਉਹ ਤਾਂ ਰਹਿੰਦੇ ਹੀ ਇਥੇ ਹਨ। ਇਥੇ ਹਰ ਕੋਈ ਆਪੋ ਆਪਣਾ ਪੱਖ ਰੱਖਣ ਨੂੰ ਕਾਹਲਾ ਜਾਪਦਾ ਹੈ, ਹਰ ਕੋਈ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਕੀਲ, ਸਭ ਤੋਂ ਵੱਡਾ ਮੁਨੀਮ ਤੇ ਸਭ ਤੋਂ ਵੱਡਾ ਸਿਆਸਦਾਨ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹੀ ਰਹਿੰਦਾ ਹੈ। ਜਦੋਂ ਵੀ ਕੋਈ ਵਿਅਕਤੀ ਕਿਸੇ ਮੁੱਦੇ
ਦੀ ਕੋਈ ਗੱਲ ਕਰਦਾ ਹੈ ਤਾਂ ਅਨਪੜ੍ਹ ਵੀ ਐਲ ਐਲ ਬੀ ਵਕੀਲ ਦੀ ਤਰ੍ਹਾਂ ਦਲੀਲਾਂ ਦਿੰਦੇ ਦੇਖੇ ਜਾ ਸਕਦੇ ਹਨ ਤੇ ਉਦੋਂ ਸੂਝਵਾਨ ਵਿਅਕਤੀ ਨੂੰ ਹੱਸ ਹੱਸ ਢਿੱਡ ਦੀ ਧੁੰਨੀ ਉਤੇ ਥੱਲੇ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ ਜਦੋਂ ਕੋਈ ‘ਅਨਪੜ੍ਹ ਵਕੀਲ’ ਬਹੁਤ ਹੀ ਜੋਸ਼ ਵਿਚ ਕੋਈ ਜਾਣਕਾਰੀ ਨਾ ਹੋਣ ਦੀ ਸੂਰਤ ਵਿਚ ਵੀ ਗਲਤ ਦਲੀਲ ਹੀ ਦਈ ਜਾਂਦਾ ਹੈ ਤੇ ਉਸ ਤੇ ਅਟੱਲ ਕਾਇਮ ਵੀ ਰਹਿੰਦਾ ਹੈ। ਜਿਵੇਂ ਇਕ ਦਿਨ ਤੁੱਲੇ ਸੋਹਣ ਨੇ ਗੱਲ ਛੇੜ ਲਈ ਕਿ ਬਾਈ ਗੈਸ ਸਲੰਡਰਾਂ ਦੇ ਰੇਟ ਨੇ ਤਾਂ ਨ੍ਹਾਸਾਂ ਹੀ ਭੰਨ੍ਹ ਸੁੱਟੀਆਂ। ਬੁੜੀਆਂ ਵੀ ਪਾਥੀਆਂ ਬਾਲ ਕੇ ਰਾਜੀ ਨਹੀਂ, ਮਾੜਾ ਮੋਟਾ ਕੰਮ ਵੀ ਕਰਨਾ ਹੋਵੇ ਤਾਂ ਝੱਟ ਗੈਸ ਚੁੱਲ੍ਹੇ ਦਾ ਕੰਨ ਜਿਹਾ ਮਰੋੜ ਦਿੰਦੀਆਂ, ਝੱਟ ਮੁੱਕਿਆ ਰਹਿੰਦਾ ਸਲੰਡਰ ਸੌਹਰੀ ਦਾ।ਇਕ ਕੌੜਾ ਤੇ ਦੂਜਾ ਨਿੰਮ ਚੜ੍ਹਿਆ, ਇਕ ਤਾਂ ਮਹਿੰਗਾ ਤੇ ਦੂਜਾ ਕਈ ਕਈ ਦਿਨ ਲਾਈਨ ਵਿਚ ਖੜ੍ਹ ਕੇ ਵੀ ਨੀ ਮਿਲਦਾ। ਥੋੜੀ ਜਿਹੀ ਕਾਂਗਰਸੀ ਸੁਰ ਰੱਖਣ ਵਾਲੇ ਸਰਨੇ ਛੜੇ ਨੇ ਝੱਟ ਕਿਹਾ ਕਿ ਸਾਰੀ ਕਾਰਸਤਾਨੀ