Sunday, 10 August 2014

ਅਰਮਾਨਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਗੀਤ ਘੜ ਰਿਹੈ ਗੀਤਕਾਰ 'ਅਰਮਾਨ'

ਅਜਮੇਰ ਸਿੰਘ ਚਾਨਾ ਪੱਤਰਕਾਰ 
Mobile. 9815764582


ਗੀਤਕਾਰੀ ਸਿਰਫ ਸ਼ੌਕ ਹੀ ਨਹੀਂ ਹੁੰਦਾ ਇਹ ਸਗੋਂ ਇਹ ਪ੍ਰਮਾਤਾਮਾ ਵਲੋਂ ਬਖਸ਼ੀ ਹੋਈ ਉਹ ਨਿਆਮਤ ਹੁੰਦੀ ਹੈ ਜੋ ਸਿਰਫ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ। ਲਿਖਣਾ ਹਰ ਕਿਸੇ ਦੇ ਵੱਸ ਵਿਚ ਨਹੀਂ ਹੁੰਦਾ। ਸ਼ਹਿਰ ਫਗਵਾੜਾ ਵਿਚ ਵਸਦਾ ਗੀਤਕਾਰ 'ਅਰਮਾਨ' ਵੀ ਉਹ ਕਿਸਮਤ ਵਾਲਾ ਨੌਜਵਾਨ ਹੈ ਜਿਸ ਨੂੰ ਪ੍ਰਮਾਤਮਾ ਨੇ ਸ਼ਾਇਰੀ ਦੀ ਕਲਾ ਬਖਸ਼ੀ ਹੈ ਅਤੇ ਉਹ ਇਸ ਕਲਾ ਦਾ ਕਦਰਦਾਨ ਬਣ ਕੇ ਦਿਨ ਰਾਤ ਮਿਹਨਤ ਕਰ ਰਿਹਾ ਹੈ। ਸ਼ਹਿਰ ਫਗਵਾੜਾ ਦੇ ਨਜ਼ਦੀਕੀ ਪਿੰਡ ਖੋਥੜਾਂ ਵਿਖੇ ਮਾਤਾ ਜਸਵੀਰ ਕੌਰ ਦੀ ਕੁੱਖੋਂ ਜਨਮ ਲੈ ਕੇ ਪਿਤਾ ਸ੍ਰੀ ਯੋਗਰਾਜ ਸਿੰਘ ਦੇ ਵਿਹੜੇ ਜੀਵਨ ਦੀ ਪਹਿਲੀ ਕਿਲਕਾਰੀ ਮਾਰਨ ਵਾਲਾ ਪਰਮਿੰਦਰ ਸਿੰਘ (ਹੈਪੀ ਸੁਖਚੈਨ ਨਗਰ) ਅੱਜ ਤੋਂ 10 ਕੁ ਸਾਲ ਪਹਿਲਾਂ 17 ਸਾਲ ਦੀ ਉਮਰ ਵਿਚ ਸਕੂਲੀ ਪੜਾਈ ਦੇ ਨਾਲ ਨਾਲ ਸ਼ਾਇਰੀ ਵੱਲ ਵੀ ਹੱਥ ਅਜ਼ਮਾਉਣ ਲੱਗਾ।



 ਉਹ ਦੱਸਦਾ ਸੀ ਕਿ ਜਦੋਂ ਉਹ ਜਲੰਧਰ ਦੂਰਦਰਸ਼ਨ ਤੋਂ ਗਾਇਕਾਂ ਵਲੋਂ ਗਾਏ ਜਾਂਦੇ ਗਾਣਿਆਂ ਵਿਚ ਗੀਤਕਾਰਾਂ ਦੇ ਨਾਮ ਸੁਣਦਾ ਸੀ ਤਾਂ ਉਸਦਾ ਬਹੁਤ ਮਨ ਕਰਦਾ ਕਿ ਉਸਦਾ ਨਾਮ ਵੀ ਗਾਣਿਆ ਵਿਚ ਆਵੇ। 'ਸੇਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ' ਦੇ ਮਹਾਂਵਾਕ ਅਨੁਸਾਰ 'ਅਰਮਾਨ' ਨੂੰ ਗੀਤਕਾਰ ਜੱਸਾ ਢੋਲੀ, ਗੀਤਕਾਰ ਕੇਵਲ ਬਿਲਗਾ ਅਤੇ ਗੀਤਕਾਰ ਹੇਮ ਰਾਜ ਭਾਜੀ ਵਰਗੇ ਉਹ ਪਿਆਰੇ ਸੱਜਣ ਮਿਲੇ ਜਿਨ•ਾਂ ਉਸ ਨੂੰ ਇਸ ਖੇਤਰ ਵਿਚ ਅੱਗੇ ਵਧਣ ਲਈ ਤਾਂ ਪ੍ਰੇਰਿਤ ਹੀ ਨਹੀਂ ਕੀਤਾ ਸਗੋਂ ਉਸਨੂੰ ਸ਼ਾਇਰੀ ਦੀਆਂ ਬਾਰੀਕੀਆਂ ਬਾਰੇ ਵੀ ਦੱਸਿਆ।ਸਭ ਤੋਂ ਪਹਿਲਾਂ ਉਸ ਵਲੋਂ ਕਾਗਜ਼ ਤੇ ਝਰੀਟੀਆਂ ਕੁਝ ਰਚਨਾਵਾਂ ਜਗ ਬਾਣੀ, ਅਜੀਤ ਅਤੇ ਹੋਰ ਅਖਬਾਰਾਂ ਵਿਚ ਭੇਜੀਆਂ ਗਈਆਂ ਜਿਨ•ਾਂ ਨੂੰ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਛਾਪਿਆ ਤਾਂ ਉਸਦਾ ਹੌਂਸਲਾ ਵਧ ਗਿਆ।ਉਸਦੀਆਂ ਕੁਝ ਰਚਨਾਵਾਂ ਦਾ ਜ਼ਿਕਰ ਕਰਨਾ ਇਥੇ ਬਣਦਾ ਹੈ। ਜ਼ਿੰਦਗੀ ਦੀ ਸਚਾਈ ਬਾਰੇ ਉਹ ਲਿਖਦਾ ਹੈ:
ਜੋ ਰੱਬ ਦਿੰਦਾ ਉਹ ਠੀਕ ਹੈ ਹੋਰ ਬਹਾਰ ਨਹੀਂ ਮੰਗੀਦੀ
ਇਹ ਦੌਲਤ ਸ਼ੌਹਰਤ ਇਥੇ ਰਹਿ ਜਾਣੀ ਬੇਸ਼ੁਮਾਰ ਨੀ ਮੰਗੀਦੀ
ਆਪਣੀ ਖੁਸ਼ੀ ਖਾਤਰ ਕਿਸੇ ਦੀ ਉਜਾੜ ਨੀਂ ਮੰਗੀਦੀ
ਜੋ ਕਰਮਾ ਵਿਚ ਹੋਇਆ ਉਸਨੇ ਆਪ ਹੀ ਦੇ ਦੇਣਾ
ਅਰਮਾਨ ਬੇਸ਼ੁਕਰੇ ਬਣ ਕੇ ਦਾਤ ਵਾਰ ਵਾਰ ਨੀ ਮੰਗੀਦੀ
ਟੁੱਟੇ ਅਤੇ ਵਿਛੜੇ ਦਿਲਾਂ ਦਾ ਦਰਦ ਉਸਦੇ ਦਿਲ ਵਿਚ ਖਾਸ ਥਾਂ ਰੱਖਦਾ ਹੈ ਅਤੇ ਸ਼ਿਵ ਕੁਮਾਰ ਦੀ ਸ਼ਾਇਰੀ ਨੂੰ 'ਜੱਗੋਂ ਤੇਰਵੀਂ' ਸ਼ਾਇਰੀ ਮੰਨਦਾ ਹੋਇਆ ਉਸ ਮਹਾਨ ਸ਼ਾਇਰ ਨੂੰ ਸਲਾਮ ਕਰਦਾ ਹੈ ਅਤੇ ਆਪਣਾ ਦਰਦ ਬਿਆਨ ਕਰਦਾ ਹੋਇਆ ਲਿਖਦਾ ਹੈ:
ਦੋ ਸਾਲ ਹੋ ਜਾਣੇ ਸਤੰਬਰ ਵਿਚ,
ਵਿੱਛੜੀ ਦਾ ਮੁੱਖੜਾ ਵੇਖੇ ਨੂੰ,
ਹੁਣ ਕੋਈ ਨੀ ਲੱਗਦਾ ਆਪਣਾ ਅੰਬਰ ਵਿਚ,
ਕੁਝ ਸਾਲ ਹੋ ਜਾਣੇ ਮਿੱਠਾ ਮਿੱਠਾ,
ਤਾਰਿਆਂ ਦਾ ਤਾਪ ਸੇਕੇ ਨੂੰ,
ਉਹ ਹੁਣ ਅਰਮਾਨ ਭੁੱਲ ਗਈ ਹੋਣੀ
ਤਿੰਨ ਸਾਲ ਹੋ ਜਾਣੇ ਨਵੰਬਰ ਵਿਚ
ਹਰਿਮੰਦਰ ਸਾਹਿਬ ਮੱਥਾ ਟੇਕੇ ਨੂੰ।
ਸਮਾਜਿਕ ਕੁਰੀਤੀਆਂ ਉਸਨੂੰ ਦਿਲ ਨੂੰ ਬਹੁਤ ਸੇਕ ਪਹੁੰਚਾਉਂਦੀਆਂ ਹਨ। ਭਾਵੇਂ ਸਮਾਜ ਸੁਧਾਰਕ ਰਚਨਾਵਾਂ ਉਸਨੇ ਬਹੁਤ ਲਿਖੀਆਂ ਹਨ ਪਰ ਕੁੱਖ ਵਿਚ ਮਾਰੀਆਂ ਜਾਂਦੀਆਂ ਧੀਆਂ ਦਾ ਦਰਦ ਲਿਖਦਾ ਹੋਇਆ ਉਹ ਕਾਤਿਲ ਮਾਪਿਆਂ ਨੂੰ ਇਸ ਤਰ•ਾਂ ਮਿਹਣਾ ਮਾਰਦਾ ਹੈ:
ਪੁੱਤਾਂ ਵਕਤ ਪਹਿਲ ਦਿੰਦੇ ਦੁਆਵਾਂ ਨੂੰ,
ਧੀਆਂ ਦੇ ਲਈ ਦਿਲ ਵਿਚ ਦੱਬਦੇ ਚਾਵਾਂ ਨੂੰ,
ਕੀ ਕਰੀਏ ਉਹਨਾਂ ਬੇਸ਼ੁਕਰੇ ਮਾਪਿਆਂ ਦਾ,
ਕੁੱਖਾਂ ਦੇ ਵਿਚ ਮਾਰੀ ਜਾਂਦੇ ਜੋ ਕੱਲ• ਦੀਆਂ ਮਾਵਾਂ ਨੂੰ।
ਉਹਨੇ ਦੱਸਿਆ ਕਿ ਪਹਿਲਾਂ ਪਹਿਲ ਘਰਦਿਆਂ ਵਲੋਂ ਬਹੁਤ ਹੀ ਵਿਰੋਧ ਕੀਤਾ ਗਿਆ ਕਿ ਇਸ ਖੇਤਰ ਵਿਚ ਕਾਮਯਾਬ ਹੋਣਾ ਬਹੁਤ ਔਖਾ ਹੈ ਆਖਰ ਕੰਮ ਨੇ ਹੀ ਰੋਟੀ ਦੇਣੀ ਹੈ, ਗਾਣਿਆਂ ਨਾਲ ਗਰੀਬੀ ਨਹੀਂ ਟੁੱਟਣੀ। ਪਰ 100 ਕੁ ਗੀਤ ਲਿਖਣ ਉਪਰੰਤ ਮੈਂ ਆਪਣੇ ਭਰਾਵਾਂ ਵਰਗੇ ਦੋਸਤ ਸੁਖਦੇਵ ਸੀਹਰਾ ਨਾਲ ਆਪਣਾ ਮਨ ਦੇ ਭਾਵਾਂ ਨੂੰ ਸਾਂਝਾ ਕੀਤਾ ਜਿਸਨੇ ਮੇਰੇ ਘਰਦਿਆਂ ਨੂੰ ਸਮਝਾਇਆ ਅਤੇ ਮੈਨੂੰ ਹੋਰ ਲਿਖਣ ਅਤੇ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ।
ਗੀਤਕਾਰੀ ਦੇ ਸਫਰ ਬਾਰੇ ਗੱਲ ਕਰਦਿਆਂ 'ਅਰਮਾਨ' ਨੇ ਦੱਸਿਆ ਕਿ
ਉਹ ਖੋਥੜਾ ਪਿੰਡ ਵਿਚ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਜਾਂਦਾ ਸੀ ਜਿਥੇ ਰਾਜਨ ਮੱਟੂ ਦਾ ਰਿਸ਼ਤੇਦਾਰ ਸੁੱਖਾ ਭਾਜੀ ਮੇਰਾ ਸੱਜਣ ਬਣ ਗਿਆ। ਮੈਂ ਉਸ ਨੂੰ ਕਿਤੇ ਕਿਤੇ ਗੀਤ ਸੁਣਾਉਣੇ 'ਤੇ ਉਹਨਾਂ ਮੇਰੀ  ਮੁਲਾਕਾਤ ਉਸਤਾਦ ਸਾਬਰਕੋਟੀ ਦੇ ਸ਼ਾਗਿਰਦ ਰਾਜਨ ਮੱਟੂ ਨਾਲ ਕਰਵਾਈ ਜਿਨ•ਾਂ ਮੇਰੇ ਗਾਣੇ ਧਿਆਨ ਨਾਲ ਸੁਣੇ ਅਤੇ ਇਕ ਗਾਣਾ 'ਹੁਣ ਫੇਰ ਆ ਗਈ ਸਾਲ ਗਿਰਾ ਉਹਦੀ ਬੇਵਫਾਈ ਦੀ' ਪਸੰਦ ਕਰ ਲਿਆ ਤੇ ਜੋ ਕਿ 2013 ਵਿਚ ਉਹਨਾਂ ਅਗਸਤ ਮਹੀਨੇ ਰਿਕਾਰਡ ਕਰਵਾ ਦਿੱਤਾ। ਇਸ ਗਾਣੇ ਨੂੰ ਟੁੱਟੇ ਦਿਲਾਂ ਦਿਆਂ ਮਾਲਕਾਂ ਨੇ ਪਲਕਾਂ ਤੇ ਬਿਠਾ ਲਿਆ ਅਤੇ ਉਸਨੂੰ ਹੋਰ ਲਿਖਣ ਦਾ ਹੌਂਸਲਾ ਮਿਲਿਆ।ਇਸ ਤੋਂ ਬਾਅਦ ਗਾਇਕ ਰਿਪਨ ਬੰਗਾ ਵਲੋਂ ਸਿੰਗਲ ਟਰੈਕ 'ਸਾਨੂੰ ਸਾਡਾ ਇਕ ਤਰਫ ਦਾ ਪਿਆਰ ਹੀ ਮਾਰ ਗਿਆ' ਰਿਕਾਰਡ ਕਰਵਾਇਆ ਗਿਆ। ਆਉਣ ਵਾਲੇ ਸਮੇਂ ਵਿਚ  ਰਿਪਨ ਬੰਗਾ ਅਤੇ ਐਨ ਐਸ ਬਸਰਾ (ਖਾਲਸਾ ਕਾਲਜ ਜਲੰਧਰ ਦਾ ਵਿਦਿਆਰਥੀ) ਦੀ ਅਵਾਜ਼ ਵਿਚ ਜਲਦ ਹੀ ਆ ਰਹੇ ਹਨ।
ਉਸਨੂੰ ਆਸ ਹੈ ਕਿ ਪ੍ਰਮਾਤਮਾ ਉਸਨੂੰ ਹੋਰ ਸੋਝੀ ਦੇ ਕੇ ਉਸ ਕੋਲੋਂ ਹੋਰ ਵਧੀਆ ਗੀਤਾਂ ਦੀ ਰਚਨਾ ਕਰਵਾਏਗਾ ਅਤੇ ਪੰਜਾਬੀ ਸਰੋਤੇ ਉਸਦੀ ਸ਼ਾਇਰੀ ਨੂੰ ਪਸੰਦ ਕਰਨਗੇ।
ਸਾਡੀ ਦੁਆ ਹੈ ਕਿ ਇਸ ਨੌਜਵਾਨ ਗੀਤਕਾਰ ਦੀਆਂ ਸਭ ਆਸਾਂ ਉਮੀਦਾਂ ਪੂਰੀਆਂ ਹੋਣ ਅਤੇ ਉਹ ਪੰਜਾਬੀ ਸਾਹਿਤ ਖਜ਼ਾਨੇ ਦੀ ਇਸੇ ਤਰ•ਾਂ ਸੇਵਾ ਕਰਦਾ ਰਹੇ।

No comments:

Post a Comment