ਨਸ਼ਾ
ਕਹਾਣੀ
ਲੇਖਕ: ਅਜਮੇਰ ਸਿੰਘ ਚਾਨਾ (9815764582)
ਕਬੱਡੀ ਟੂਰਨਾਮੈਂਟ ਅੱਜ ਆਖਰੀ ਦਿਨ ਪੂਰੇ ਜੋਬਨ ਤੇ ਸੀ। ਦੂਰੋਂ ਦੂਰੋਂ ਖੇਡ ਦਰਸ਼ਕ ਕਬੱਡੀ ਦੇ ਮੁਕਾਬਲੇ ਵੇਖਣ ਆਏ ਸਨ। ਭੀੜ ਇੰਨੀ ਸੀ ਕਿ ਲੋਕ ਅੱਡੀਆਂ ਚੁੱਕ ਚੁੱਕ ਇਕ ਦੂਜੇ ਤੋਂ ਉਪਰੋਂ ਹੋ ਕੇ ਮੁਕਾਬਲੇ ਤੱਕ ਰਹੇ ਸਨ। ਕੁਮੈਂਟੇਟਰ ਆਪਣੇ ਵਿੱਲਖਣ ਅੰਦਾਜ ਵਿਚ ਫਾਈਨਲ ਮੈਚ ਦੀ ਕੁਮੈਂਟਰੀ ਕਰ ਰਿਹਾ ਸੀ।ਛਾਂਟਵੇਂ ਸਰੀਰ ਵਾਲਾ ਅਣਪਛਾਤਾ ਕਬੱਡੀ ਧਾਵੀ ਕਿਸੇ ਦੇ ਹੱਥ ਨਹੀਂ ਸੀ ਆ ਰਿਹਾ।
ਕੁਮੈਂਟੇਟਰ ਉਸ ਨੌਜਵਾਨ ਦੇ ਕੋਲ ਜਾ ਕੇ ਕੰਨ ਵਿਚ ਉਸਦਾ ਨਾਮ ਪੁੱਛਦਾ ਹੈ ਤੇ ਫਿਰ ਉੱਚੀ ਉੱਚੀ ਬੋਲਦਾ ਹੈ, 'ਲੈ ਬਈ ਚੱਲਾ ਜੀਤ ਬੁੱਟਰ ਦੁਬਾਰਾ ਫੇਰ ਵਿਰੋਧੀਆਂ ਦੇ ਪਾਲੇ 'ਚ, ਟੇਕਿਆ ਮੁੰਡੇ ਨੇ ਮੱਥਾ, ਸੂਰਜ ਦੇਵਤਾ ਤੋਂ ਮੰਗਿਆ ਤੇਜ ਤੇ ਸੱਚੇ ਰੱਬ ਨੂੰ ਕੀਤਾ ਯਾਦ, ਦੂਜੇ ਪਾਸੇ ਚਾਰ ਜ਼ਾਲਮ ਜਾਫੀ ਵੀ ਭੁੱਖੇ ਸ਼ੇਰਾਂ ਵਾਂਗ ਉਡੀਕ ਰਹੇ ਨੇ, ਲੈ ਬਈ ਜੀਤ ਬੁੱਟਰ ਨੇ ਬੋਲਆ ਧਾਵਾ, ਮਾਰਿਆ ਟੱਚ ਓਹ ਗਿਆ ਓਹ ਗਿਆ ਓ ਗਿਆ, ਨਹੀਂ ਆਇਆ ਹੱਥ ਕਿਸੇ ਦੇ ਵੀ ਜੀਤ ਬੁੱਟਰ, ਮੇਲਾ ਲੁੱਟ ਲਿਆ ਗਭਰੂ ਨੇ'।
ਇਲਾਕੇ ਵਿਚ ਧੁੰਮ ਪੈ ਗਈ ਇਸ ਨਵੇਂ ਉੱਠੇ ਕਬੱਡੀ ਦੇ ਖਿਡਾਰੀ ਦੀ ਜਿਹੜਾ ਗੁੰਮਨਾਮ ਹੋਣ ਦੇ ਬਾਵਜੂਦ ਵੀ ਅੱਜ ਚੋਟੀ ਦੇ ਕਬੱਡੀ ਖਿਡਾਰੀਆਂ ਦੇ ਵਿਰੁੱਧ ਚੋਟੀ ਦਾ ਪ੍ਰਦਰਸ਼ਨ ਕਰ ਗਿਆ ਸੀ।
ਜੋਗ ਸਿਹਾਂ ਅੱਜ ਤਾ ਬਹਿਜਾ ਬਹਿਜਾ ਹੋ ਗਈ। ਤੇਰੇ ਪੁੱਤਰ ਨੇ ਤਾਂ ਖਾਧੀਆਂ ਖੁਰਾਕਾਂ ਦਾ ਅੱਜ ਮੁੱਲ ਮੋੜਤਾ ਯਾਰਾ। ਪਿੰਡ ਦਾ ਨਾ ਰੌਸ਼ਨ ਕਰਤਾ ਗੱਭਰੂ ਨੇ ਮਨ ਬੜਾ ਖੁਸ਼ ਆ ਬਈ। ਜੀਤ ਬੁੱਟਰ ਦੇ ਪਿਤਾ ਨੂੰ ਪਿੰਡ ਦੇ ਖੇਡ ਦਾ ਸ਼ੌਂਕ ਰੱਖਣ ਵਾਲੇ ਬਜ਼ੁਰਗਾਂ ਨੇ ਵਧਾਈਆਂ ਦਿੰਦਿਆਂ ਕਿਹਾ।
ਮੁੰਡੇ ਨੂੰ ਚਾਅ ਸੀ ਖੇਡਣ ਦਾ ਆਪਾਂ ਰੋਕਿਆ ਨੀ ਬਸ ਰੱਬ ਨੇ ਖੇਡ ਬਖਸ਼ ਦਿੱਤੀ ਜੋਗਾ ਸਿੰਘ ਨੇ ਵੀ ਬਜ਼ੁਰਗਾਂ ਦੀ ਗੱਲ ਦਾ ਜੁਆਬ ਦਿੱਤਾ।
ਜੀਤ ਵੀ ਅੱਜ ਬਹੁਤ ਖੁਸ਼ ਸੀ ਕਿਉਂਕਿ ਉਹ ਤਿੰਨ ਸਾਲ ਤੋਂ ਭਾਰ ਵਰਗ ਦੀ ਕਬੱਡੀ ਖੇਡ ਰਿਹਾ ਸੀ ਤੇ ਇਹ ਓਪਨ ਵਰਗ ਵਿਚ ਇਹ ਉਹਦਾ ਪਹਿਲੇ ਸੀਜਨ ਦਾ ਪਹਿਲਾ ਮੁਕਾਬਲਾ ਸੀ। ਜੀਤ ਨੇ ਅੱਜ ਦੇ ਟੂਰਨਾਮੈਂਟ ਵਿਚ ਇਕ ਵੀ ਜੱਫਾ ਨਹੀਂ ਖਾਧਾ ਜਿਸ ਕਰਕੇ ਪ੍ਰਬੰਧਕਾਂ ਨੇ ਉਸਨੂੰ ਵਿਸ਼ੇਸ਼ ਟਰਾਫੀ ਨਾਲ ਸਨਮਾਨਿਤ ਕੀਤਾ। ਟਰਾਫੀ ਪ੍ਰਾਪਤ ਕਰਕੇ ਜੀਤ ਬੁੱਟਰ ਆਪਣੇ ਘਰ ਆਇਆ ਤਾਂ ਮਾਂ ਰਣਜੀਤ ਕੌਰ ਬੁੱਟਰ ਤੇ ਪਿਤਾ ਜੋਗਾ ਸਿੰਘ ਬੁੱਟਰ ਨੇ ਉਸਨੂੰ ਘੁੱਟ ਕੇ ਗਲ ਨਾਲ ਲਾਇਆ।
ਉਸਦਾ ਵੱਡਾ ਭਰਾ ਜਗੀਰ ਸਿੰਘ ਦੁਰਘਟਨਾ ਵਿਚ ਲੱਤ ਤੁੜਵਾ ਬੈਠਾ ਸੀ ਜਿਸ ਕਾਰਨ ਉਸਦਾ ਕਬੱਡੀ ਖੇਡਣ ਦਾ ਸੁਪਨਾ ਵਿਚ ਹੀ ਰਹਿ ਗਿਆ ਸੀ ਪਰ ਉਹ ਆਪਣੇ ਛੋਟੇ ਭਰਾ ਨੂੰ ਜੀਤ ਬੁੱਟਰ ਨੂੰ ਇਕ ਵੱਡਾ ਖਿਡਾਰੀ ਬਣਿਆ ਵੇਖਣਾ ਚਾਹੁੰਦਾ ਸੀ।ਉਹ ਜੀਤ ਨੂੰ ਦਿਨ ਰਾਤ ਖੁਦ ਮਿਹਨਤ ਲੁਆਉਂਦਾ ਸੀ ਤੇ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖਦਾ।
ਟੂਰਨਾਮੈਂਟ ਵਿਚ ਖੇਡੀ ਵਧੀਆ ਖੇਡ ਦੀ ਇਲਾਕੇ ਵਿਚ ਖੂਬ ਚਰਚਾ ਹੋ ਰਹੀ ਸੀ। ਹੁਣ ਉਸਨੂੰ ਵੱਖ ਵੱਖ ਟੀਮਾ ਵਲੋਂ ਸੱਦੇ ਆਉਣ ਲੱਗ ਪਏ। ਉਹਨੇ ਕਿਸੇ ਹੋਰ ਟੀਮ ਵਿਚ ਜਾਣ ਨਾਲੋਂ ਆਪਣੇ ਆਲ ਓਪਨ ਵਾਲੇ ਸਾਥੀਆਂ ਨਾਲ ਹੀ ਖੇਡਣਾ ਜਾਰੀ ਰੱਖਿਆ ਅਤੇ ਉਸਦੀ ਖੇਡ ਹੋਰ ਵੀ ਨਿੱਖਰਦੀ ਗਈ। ਇਕ ਦਿਨ ਉਹ ਕਬੱਡੀ ਖੇਡਦਾ ਹੋਇਆ ਇੰਗਲੈਂਡ ਦੇ ਪ੍ਰੋਮੋਟਰ ਸੁਰਿੰਦਰ ਸਿੰਘ ਦੀ ਨਿਗ•ਾ ਚੜ• ਗਿਆ ਤਾਂ ਉਹਨੇ ਉਸਦੇ ਸਾਈਨ ਕਰਵਾ ਲਏ ਤੇ ਇੰਗਲੈਂਡ ਲੈ ਜਾਣ ਦਾ ਵਾਅਦਾ ਕਰ ਲਿਆ। ਚੜ•ਦੀ ਉਮਰੇ ਇੰਗਲੈਂਡ ਜਾਣ ਦਾ ਸੁਪਨਾ ਉਹਨੇ ਮਨ ਵਿਚ ਸਜਾ ਲਿਆ। ਇੰਗਲੈਂਡ ਦੀ ਕਲੱਬ ਵਲੋਂ ਕਾਗਜ਼ ਆ ਗਏ ਤੇ ਵੀਜ਼ਾ ਵੀ ਲੱਗ ਗਿਆ।
ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਬਾਪੂ ਜੋਗਾ ਸਿੰਘ ਨੇ ਗਲਾਸੀ ਪਾਣੀ ਦਾ ਵਧੀਆ ਇੰਤਜ਼ਾਮ ਕੀਤਾ ਤੇ ਆਏ ਗਏ ਨੂੰ ਪੂਰਾ ਟੁੰਨ ਕਰਕੇ ਤੋਰਿਆ।
ਖੈਰ ਜਾਣ ਦਾ ਦਿਨ ਆ ਗਿਆ, ਮਾਂ ਨੇ ਪੁੱਤ ਲਈ ਅਰਦਾਸਾਂ ਕਰਕੇ ਉਹਨੂੰ ਘਰੋਂ ਤੋਰਿਆ। ਜੀਤ ਬੈਠ ਗਿਆ ਜਹਾਜ਼ੇ ਬੈਠ ਪਹੁੰਚ ਗਿਆ ਸਵਰਗਾਂ ਵਰਗੇ ਮੁਲਕ ਵਲੈਤ, ਜਿਹਦੀਆਂ ਕਦੇ ਉਹ ਵਲੈਤੋਂ ਆਇਆਂ ਤੋਂ ਗੱਲਾਂ ਸੁਣਦਾ ਹੁੰਦਾ ਸੀ।ਉਸਨੂੰ ਸਭ ਕੁਝ ਵਧੀਆ ਵਧੀਆ ਲੱਗ ਰਿਹਾ ਸੀ ਤੇ ਉਹ ਇਹ ਸਾਰੇ ਅਨੰਦ ਨੂੰ ਮਾਣ ਰਿਹਾ ਸੀ।
ਘਰੋਂ ਪਹਿਲੀ ਵਾਰ ਕਿਤੇ ਇਕੱਲਾ ਰਹਿਣ ਕਰਕੇ ਜੀਤ ਬੁੱਟਰ ਕੁਝ ਅਸਹਿਜ ਮਹਿਸੂਸ ਕਰ ਰਿਹਾ ਸੀ। ਪਰ ਨਾਲ ਦੇ ਖਿਡਾਰੀਆਂ ਵਲੋਂ ਸ਼ੁਗਲ ਮੇਲਾ ਕਰਨ ਕਰਕੇ ਉਸਦਾ ਦਿਲ ਲੱਗਿਆ ਰਹਿੰਦਾ। ਐਤਵਾਰ ਆਇਆ ਤੇ ਪਹਿਲਾ ਮੁਕਾਬਲਾ ਸ਼ੁਰੂ ਹੋਇਆ। ਵਿਰੋਧੀ ਟੀਮ ਦੇ ਖਿਡਾਰੀ ਚਾਹੁੰਦੇ ਸਨ ਕਿ ਇਸ ਨਵੇਂ ਖਿਡਾਰੀ ਨੂੰ ਪਹਿਲਾਂ ਪਹਿਲ ਹੀ ਨੱਪ ਲਿਆ ਜਾਵੇ ਤਾਂ ਚੰਗਾ ਰਹੇਗਾ ਨਹੀਂ ਤਾਂ ਅੱਗੇ ਜਾ ਕੇ ਇਹ ਤੰਗ ਕਰੇਗਾ। ਪਰ ਜੀਤ ਬੁੱਟਰ ਦੇ ਸਰੀਰ ਤੋਂ ਮੱਖੀ ਤਿਲਕ ਰਹੀ ਸੀ।ਉਸਨੂੰ ਉਸਦੇ ਵੱਡੇ ਭਰਾ ਨੇ ਜਾਫੀ ਦਾ ਜ਼ੋਰ ਵਰਤਣਾ ਸਿਖਾਇਆ ਸੀ ਕਿ ਤਕੜੇ ਜਾਫੀ ਨਾਲ ਭਿੜਨਾ ਨਹੀਂ ਸਗੋਂ ਉਸਤੋਂ ਬਚਕੇ ਭੱਜਣਾ ਕਿਵੇਂ ਹੈ। ਜੀਤ ਨੂੰ ਸਾਰੇ ਮੁਕਾਬਲੇ ਵਿਚ ਸਿਰਫ ਇਕ ਹੀ ਜੱਫਾ ਲੱਗਾ ਉਹ ਵੀ ਡਬਲ ਟੱਚ ਦੇ ਰੌਲੇ ਦਾ। ਬਾਕੀ ਟੀਮ ਦੇ ਖਿਡਾਰੀ ਕੁਝ ਵਧੀਆ ਨਾ ਖੇਡ ਸਕੇ ਜਿਸ ਕਾਰਨ ਜੀਤ ਦੀ ਟੀਮ ਹਾਰ ਗਈ।
ਸਾਰੀ ਟੀਮ ਵਾਪਿਸ ਆਪਣੀ ਰਿਹਾਇਸ਼ ਤੇ ਆ ਗਈ। ਵਾਪਿਸ ਕਮਰੇ ਵਿਚ ਪਹੁੰਚਦਿਆਂ ਹੀ ਗਲਾਸੀ ਦਾ ਦੌਰ ਚੱਲ ਪਿਆ। ਪ੍ਰੋਮੋਟਰ ਖੁਦ ਖਿਡਾਰੀਆਂ ਲਈ ਮੀਟ ਅਤੇ ਗਲਾਸੀ ਦਾ ਪ੍ਰਬੰਧ ਕਰ ਗਿਆ ਸੀ। ਸਾਰੇ ਖਿਡਾਰੀ ਆਪੋ ਆਪਣਾ ਪੈੱਗ ਪਾ ਰਹੇ ਸਨ ਪਰ ਜੀਤ ਬੁੱਟਰ ਇਕ ਪਾਸੇ ਬੈਠਾ ਸੀ।
ਜੀਤਿਆ ਆ ਜਾ ਪਾ ਲੈ ਪੈੱਗ, ਕਰਲੈ ਥਕਾਵਟ ਦੂਰ, ਅੱਜ ਸਾਰਿਆਂ ਤੋਂ ਜ਼ਿਆਦਾ ਜ਼ੋਰ ਵੀ ਤੂੰ ਹੀ ਮਾਰਿਆ ਭਰਾਵਾ ਸਾਥੀ ਖਿਡਾਰੀ ਨੇ ਜੀਤੇ ਨੂੰ ਮਹਿਫਿਲ ਦਾ ਹਿੱਸਾ ਬਣਨ ਲਈ ਆਖਿਆ।
ਨਹੀਂ ਭਾਜੀ ਮੈਂ ਸ਼ਰਾਬ ਨਹੀਂ ਪੀਂਦਾ, ਤੁਸੀਂ ਪੀਓ ਮੈਂ ਤਾਂ ਬੱਸ ਮੀਟ ਨਾਲ ਰੋਟੀ ਖਾ ਕੇ ਸੌਣਾ ਹੈ ਜੀਤ ਬੁੱਟਰ ਨੇ ਨਾਂਹ ਕਰਦਿਆਂ ਕਿਹਾ।
ਰਹਿਣ ਦਿਓ ਭਰਾਵੋ ਜਿਹੜਾ ਨਹੀਂ ਪੀਂਦਾ ਉਹਨੂੰ ਰਹਿਣ ਦਿਓ। ਜੀਤੇ ਨੂੰ ਨਸ਼ੇ ਦੀ ਲੋੜ ਨਹੀਂ ਉਹਨੂੰ ਤਾਂ ਆਪਣੀ ਖੇਡ ਦਾ ਹੀ ਨਸ਼ਾ ਬਥੇਰਾ ਆ ਇਕ ਸੀਨੀਅਰ ਖਿਡਾਰੀ ਨੇ ਇੰਨਾ ਕਹਿ ਕੇ ਜੀਤੇ ਦੀ ਜਾਨ ਛੁਡਾਈ।
ਪਹਿਲੀ ਵਾਰ ਇੰਗਲੈਂਡ ਗਏ ਕਾਰਨ ਜੀਤ ਨੂੰ ਮੌਸਮ ਵੀ ਰਾਸ ਨਹੀਂ ਸੀ ਆ ਰਿਹਾ ਸੀ ਉਹ ਕੁਝ ਢਿੱਲਾ ਢਿੱਲ ਜਿਹਾ ਮਹਿਸੂਸ ਕਰ ਰਿਹਾ ਸੀ। ਇਕ ਦਿਨ ਉਹ ਕਮਰੇ ਵਿਚ ਇਕੱਲਾ ਪਿਆ ਦੇਖਦਾ ਹੈ ਕਿ ਕਮਰੇ ਵਿਚ ਟੀਕੇ ਲਾਉਣ ਵਾਲੀਆਂ ਸਰਿੰਜਾਂ ਪਈਆਂ ਹਨ। ਉਹ ਵਾਪਿਸ ਆਏ ਖਿਡਾਰੀ ਸਾਥੀਆਂ ਨੂੰ ਪੁੱਛਦਾ ਕਿ ਇਹ ਕਿਸਦੀਆਂ ਹਨ?
ਜੀਤਿਆ ਤੈਨੂੰ ਨੀ ਪਤਾ ਇਹ ਆਪਣੀਆਂ! ਤੂੰ ਕਦੇ ਸਮਾਨ ਨੀ ਲਾਇਆ?
ਸਮਾਨ! ਭਾਜੀ ਇਹ ਸਮਾਨ ਕੀ ਹੁੰਦਾ? ਜੀਤੇ ਨੇ ਹੈਰਾਨੀ ਨਾਲ ਪੁੱਛਿਆ।
ਬੱਲੇ ਓਏ ਤੇਰੇ ਤੈਨੂੰ ਪਤਾ ਨਹੀਂ ਸਮਾਨ ਕੀ ਹੁੰਦਾ ਤੂੰ ਇੰਡੀਆ ਤੋਂ ਲੈ ਕੇ ਨੀ ਆਇਆ? ਜਤਿੰਦਰ ਨੇ ਜੀਤੇ ਨੂੰ ਹੋਰ ਜ਼ਿਆਦਾ ਹੈਰਾਨ ਹੋ ਕੇ ਪੁੱਛਿਆ।
ਨਹੀਂ ਭਾਜੀ ਮੈਨੂੰ ਤਾਂ ਇਸ ਸਮਾਨ ਬਾਰੇ ਪਤਾ ਹੀ ਨਹੀਂ ਇਹ ਸਮਾਨ ਕੀ ਹੁੰਦਾ ਜੀਤੇ ਨੇ ਆਪਣੀ ਅਣਜਾਣਤਾ ਦਾ ਪ੍ਰਗਟਾਵਾ ਕੀਤਾ।
ਖੈਰ ਜਤਿੰਦਰ ਨੇ ਗੱਲ ਹੋਦਰੇ ਪਾ ਕੇ ਗੱਲ ਆਈ ਗਈ ਕਰ ਦਿੱਤੀ। ਅੱਜ ਸ਼ਨੀਵਾਰ ਹੋ ਗਿਆ ਸੀ ਪਰ ਜੀਤੇ ਬੁੱਟਰ ਦੀ ਸਿਹਤ ਸਾਥ ਨਹੀਂ ਸੀ ਦੇ ਰਹੀ। ਉਸਦਾ ਪ੍ਰੋਮੋਟਰ ਉਸ ਕੋਲ ਆਇਆ ਤੇ ਕਹਿਣ ਲੱਗਾ, 'ਵੇਖ ਜੀਤਿਆ, ਮੈਚ ਤਾਂ ਖੇਡਣਾ ਹੀ ਪਊ, ਖਿਡਾਰੀ ਸਾਵੇਂ ਆ ਤੇ ਜੇ ਤੂੰ ਨਾ ਖੇਡਿਆ ਤਾਂ ਬੜੀ ਬੇਇੱਜ਼ਤੀ ਹੋਊ'।
ਅੰਕਲ ਜੀ ਮੈਂ ਖੇਡਣ ਲਈ ਤਿਆਰ ਆਂ ਪਰ ਮੇਰੀ ਸਿਹਤ ਇਜਾਜਤ ਨਹੀਂ ਦੇ ਰਹੀ, ਮੈਂ ਕੀ ਕਰਾਂ ਜੀਤੇ ਨੇ ਮਜਬੂਰੀ ਦੱਸੀ।
ਕੋਈ ਗੱਲ ਨੀ ਅੱਜ ਰਾਤ ਨੂੰ ਅਰਾਮ ਕਰ ਮੈਂ ਸਵੇਰੇ ਤੈਨੂੰ ਕਰ ਦਊਂ ਆਪੇ ਠੀਕ, ਬਸ ਤੂੰ ਗੱਡੀ ਵਿਚ ਬੈਠ ਕੇ ਖਿਡਾਰੀਆਂ ਦੇ ਨਾਲ ਆ ਜਾਈਂ ਟੂਰਨਾਮੈਂਟ ਤੇ ਪ੍ਰੋਮੋਟਰ ਸੁਰਿੰਦਰ ਸਿੰਘ ਇੰਨਾ ਕਹਿ ਕੇ ਵਾਪਿਸ ਚਲਾ ਗਿਆ।
ਟੂਰਨਾਮੈਂਟ ਤੇ ਜੀਤ ਬੁੱਟਰ ਆਪਣਾ ਲੰਗੋਟ ਕੱਸ ਰਿਹਾ ਸੀ ਪਰ ਉਸਨੂੰ ਲੱਗਦਾ ਸੀ ਕਿ ਉਸਦਾ ਸਰੀਰ ਉਸਦਾ ਸਾਥ ਨਹੀਂ ਦੇ ਰਿਹਾ ਤੇ ਉਸ ਤੋਂ ਖੇਡਿਆ ਨਹੀਂ ਜਾ ਸਕਦਾ।
ਹਾਂ ਬਈ ਜੀਤੇ ਕਿਵੇਂ ਆ ਜੇ ਨਹੀਂ ਬਣਦੀ ਗੱਲ ਤਾਂ ਬਣਾਈਏ ਫੇਰ? ਪ੍ਰੋਮੋਟਰ ਸੁਰਿੰਦਰ ਸਿੰਘ ਨੇ ਜੀਤੇ ਨੂੰ ਪੁੱਛਿਆ।
ਹਾਂਜੀ ਅੰਕਲ ਜੀ ਨਹੀਂ ਬਣਦੀ ਗੱਲ ਖੇਡਿਆ ਨਹੀਂ ਜਾਣਾ ਮੈਥੋਂ ਜੀਤੇ ਨੇ ਸਾਫ ਸਾਫ ਦੱਸਿਆ।
ਚੱਲ ਆ ਫੇਰ ਬੈਠ ਗੱਡੀ ਵਿਚ ਤੇਰਾ ਹੱਲ ਕਰੀਏ ਕੋਈ ਪ੍ਰੋਮੋਟਰ ਦੇ ਕਹਿਣ ਤੇ ਜੀਤ ਗੱਡੀ ਵਿਚ ਬੈਠ ਗਿਆ ਤੇ ਪ੍ਰੋਮੋਟਰ ਨੇ ਆਪਣੇ ਕੋਲ ਲਿਆਂਦੀ ਇਕ ਵਾਇਲ ਵਿਚੋਂ ਸਰਿੰਜ ਭਰ ਕੇ ਜੀਤੇ ਨੂੰ ਪਿੱਠ ਤੇ ਲੁਆਉਣ ਲਈ ਆਖਿਆ। ਜੀਤੇ ਨੇ ਸੋਚਿਆ ਕਿ ਸ਼ਾਇਦ ਕੋਈ ਦਵਾਈ ਦਾ ਟੀਕ ਹੋਵੇਗਾ ਤੇ ਉਹ ਤਿਆਰ ਹੋ ਗਿਆ। ਕੁਝ ਹੀ ਪਲਾਂ ਵਿਚ ਜੀਤਾ ਘੋੜੇ ਵਰਗਾ ਹੋ ਗਿਆ। ਉਸਨੂੰ ਆਪਣੇ ਵਿਚ ਇਕ ਵੱਖਰੀ ਊਰਜਾ ਆਉਂਦੀ ਮਹਿਸੂਸ ਹੋ ਰਹੀ ਸੀ।
ਮੈਚ ਸ਼ੁਰੂ ਹੋਇਆ ਤਾਂ ਜੀਤ ਨੇ ਤਹਿਤੋੜਵੀਆਂ ਕਬੱਡੀਆਂ ਪਾ ਦਿੱਤੀਆਂ, ਮੈਚ ਜਿੱਤ ਲਿਆ ਗਿਆ। ਜੀਤ ਦੀ ਟੀਮ ਟੂਰਨਾਮੈਂਟ ਜਿੱਤਣ ਵਿਚ ਹੀ ਕਾਮਯਾਬ ਹੋ ਗਈ ਤੇ ਜੀਤ ਬੁੱਟਰ ਉੱਤਮ ਧਾਵੀ ਐਲਾਨਿਆ ਗਿਆ।
ਕਿੱਦਾਂ ਜੀਤਿਆ ਆਇਆ ਨਜ਼ਾਰਾ ਸਾਥੀ ਖਿਡਾਰੀ ਨੇ ਜੀਤ ਨੂੰ ਪੁੱਛਿਆ।
ਕਾਹਦਾ ਨਜ਼ਾਰਾ ਜੀਤ ਨੇ ਹੈਰਾਨੀ ਨਾਲ ਪੁੱਛਿਆ।
ਟੀਕੇ ਦਾ ਹੋਰ ਕਾਹਦਾ ਟੀਕੇ ਦਾ ਕਿਹੜਾ ਟੀਕਾ? ਜੀਤ ਨੇ ਸਵਾਲ ਦਾ ਜਵਾਬ ਸਵਾਲ ਵਿਚ ਹੀ ਦੇ ਦਿੱਤਾ ਅਚਾਨਕ ਉਸਨੂੰ ਯਾਦ ਆ ਗਿਆ ਹਾਂ ਹਾਂ ਉਹ ਟੀਕਾ ਜਿਹੜਾ ਅੰਕਲ ਜੀ ਨੇ ਮੇਰੇ ਲਾਇਆ ਸੀ ਨਾ ਉਸ ਦਵਾਈ ਨਾਲ ਤਾਂ ਮੈਂ ਠੀਕ ਹੋਇਆ ਨਹੀਂ ਤਾਂ ਮੇਰੇ ਤੋਂ ਤਾਂ ਕਬੱਡੀ ਹੀ ਨਹੀਂ ਸੀ ਪੈਣੀ।
ਉਹ ਦਵਾਈ ਨਹੀਂ ਸੀ ਜੀਤ ਸਿਹਾਂ ਉਹ ਨਸ਼ੇ ਦਾ ਟੀਕਾ ਸੀ ਟਰਬਨ ਇੰਡੀਆ ਤੋਂ ਲਿਆਂਦਾ ਸੀ ਨਾਲ ਸਾਥੀ ਖਿਡਾਰੀ ਨੇ ਜੀਤ ਦੀਆਂ ਅੱਖਾਂ ਖੋਲੀਆਂ।
ਜੀਤ ਕੁਝ ਸਮੇਂ ਲਈ ਖਾਮੋਸ਼ ਹੋ ਗਿਆ ਤੇ ਸੋਚੀਂ ਪੈ ਗਿਆ। ਯਾਰ ਇੰਨੇ ਕੁ ਟੀਕੇ ਨਾਲ ਐਨੀ ਜਾਨ ਆ ਗਈ ਮੈਂ ਬਿਮਾਰ ਬਿਮਾਰ ਕੌਡੀਆਂ ਪਾ ਗਿਆ। ਜੇਕਰ ਮੈਂ ਠੀਕ ਹੁੰਦਾ ਤਾਂ ਫੇਰ ਕੀ ਹੁੰਦਾ?
ਚੱਲ ਛੱਡ ਕੋਈ ਨੀਂ ਹੁਣ ਅਗਲੇ ਹਫਤੇ ਵੇਖਦੇ ਕੀ ਹੁੰਦਾ ਕੋਈ ਗੱਲ ਨਹੀਂ।
ਇਕ ਰਾਤ ਕਲੱਬ ਦੇ ਇਕ ਮੈਂਬਰ ਵਲੋਂ ਰੱਖੀ ਪਾਰਟੀ ਵਿਚ ਬਾਕੀ ਖਿਡਾਰੀਆਂ ਨਾਲ ਜੀਤ ਵੀ ਚਲਾ ਗਿਆ। ਸਾਰਿਆਂ ਅੱਗੇ ਬੀਅਰ ਦੇ ਗਿਲਾਸ ਪਰੋਸੇ ਗਏ ਪਰ ਜੀਤ ਕੁਝ ਨਾਂਹ ਨੁੱਕਰ ਕਰ ਰਿਹਾ ਸੀ।
ਉਹ ਪੀ ਲੈ ਪੁੱਤਰਾ ਇਹ ਤਾ ਵਲੈਤ ਦਾ 'ਅੱਧ-ਰਿੜਕਾ' ਆ। ਇਥੇ ਕੋਈ ਫਰਕ ਨਹੀਂ ਇਹ ਕਿਹੜਾ ਨਸ਼ਾ ਆ, ਤੂੰ ਪਹਿਲੀ ਵਾਰ ਆਇਆ ਕਰਕੇ ਇੰਝ ਕਰ ਰਿਹਾਂ। ਗੋਰੇ ਤਾਂ ਪਾਣੀ ਦੀ ਥਾਂ ਪੀਂਦੇ ਆ ਬੀਅਰ ਇਕ ਬਜ਼ੁਰਗ ਨੇ ਜੀਤ ਬੁੱਟਰ ਦੇ ਕੱਚੇ ਪੱਕੇ ਮਨ ਨੂੰ ਹਲੂਣਦਿਆਂ ਉਸਨੂੰ ਬੀਅਰ ਪੀਣ ਲਈ 'ਵਰਗਲਾਉਣ' ਦੀ ਕੋਸ਼ਿਸ਼ ਕੀਤੀ।
ਜੀਤ ਵੀ ਮਨੋ ਮਨੀ ਸੋਚ ਰਿਹਾ ਸੀ ਕਿ ਚਲੋ ਕੋਈ ਗੱਲ ਨਹੀਂ ਸ਼ਰਾਬ ਨਹੀਂ ਪੀਂਦੇ ਬੀਅਰ ਤਾਂ ਸਾਰੀ ਦੁਨੀਆਂ ਪੀ ਰਹੀ ਹੈ ਆਪਾਂ ਵੀ ਪੀ ਲੈਂਦੇ ਆ। ਨਾਲੇ ਵਲੈਤ ਆਏ ਆਂ, ਜੈਸਾ ਦੇਸ ਵੈਸਾ ਭੇਸ ਜੀਤ ਬੁੱਟਰ ਨੇ ਬੀਅਰ ਦਾ ਗਲਾਸ ਲੈ ਲਿਆ ਤੇ ਵੇਖ ਹੀ ਲਿਆ ਸੁਆਦ। ਫਿਰ ਅਗਲੇ ਹਫਤੇ ਗੱਲ ਪੈੱਗ ਤੇ ਚਲੇ ਗਈ ਉਹ ਵੀ ਉਸ ਤੋਂ ਨਕਾਰਿਆ ਨਾ ਗਿਆ। ਖੈਰ ਜੀਤ ਬੁੱਟਰ ਦਾ ਸੀਜ਼ਨ ਪੂਰਾ ਵਧੀਆ ਨਿਕਲਿਆ ਪਰ ਇਸ ਸੀਜਨ ਵਿਚ ਉਸਨੇ ਖੇਡਣ ਤੋਂ ਪਹਿਲਾਂ ਟੀਕੇ ਅਤੇ ਬਾਅਦ ਵਿਚ ਸ਼ਰਾਬ ਨੂੰ ਗਲ ਲਾ ਲਿਆ ਸੀ। ਉਸਨੂੰ ਵਧੀਆ ਪੈਸੇ ਮਿਲੇ ਤੇ ਉਹ ਵਾਪਿਸ ਪਿੰਡ ਆ ਗਿਆ।
ਪਿੰਡ ਪਹੁੰਚਦਿਆਂ ਹੀ ਚੜਦੀ ਜਵਾਨੀ ਵਾਲੇ ਗੱਭਰੂ ਜੀਤ ਬੁੱਟਰ ਦੀ ਅੱਖ ਵੀ ਕਿਸੇ ਨਾਲ ਜਾ ਲੜੀ। ਸੋਨੀਆ ਆਪਣੀ ਭੂਆ ਦੇ ਪਿੰਡ ਆਈ ਜੀਤ ਬੁੱਟਰ ਨੂੰ ਦਿਲ ਦੇ ਬੈਠੀ। ਜੀਤ ਵੀ ਚੌਵੀ ਘੰਟੇ ਉਸਦੀਆਂ ਸੋਚਾਂ ਵਿਚ ਹੀ ਗੁਆਚਿਆ ਰਹਿੰਦਾ। ਪਰ ਉਸਨੇ ਆਪਣੀ ਖੇਡ ਦੇ ਨਸ਼ੇ ਨੂੰ ਘੱਟ ਨਾ ਕੀਤਾ ਤੇ ਤਕੜੇ ਤਕੜੇ ਟੂਰਨਾਮੈਂਟ ਖੇਡਦਾ ਰਿਹਾ।
ਉਸਨੂੰ ਇਸ਼ਕੇ ਦੇ ਨਸ਼ੇ ਦਾ ਸਰੂਰ ਆ ਰਿਹਾ ਸੀ ਤੇ ਦਿਨ ਪੁਰ ਦਿਨ ਵਧਦਾ ਵੀ ਜਾ ਰਿਹਾ ਸੀ। ਉਹ ਕਿਸੇ ਵੀ ਟੂਰਨਾਮੈਂਟ ਤੇ ਇਕ ਮੈਚ ਖੇਡ ਕੇ ਜਦੋਂ ਵਿਹਲਾ ਹੁੰਦਾ ਤਾਂ ਮੋਬਾਈਲ ਚੁੱਕ ਕੇ ਵਟਸਅੱਪ, ਫੇਸਬੁੱਕ ਦੀਆਂ ਧੂੜਾਂ ਪੁੱਟਦਾ ਰਹਿੰਦਾ।ਖੈਰ ਉਸਦੀ ਜ਼ਿੰਦਗੀ ਵਧੀਆ ਜਾ ਰਹੀ ਸੀ। ਉਹ ਗਲਾਸੀ ਦਾ ਵੀ ਆਦੀ ਹੋ ਚੁੱਕਾ ਸੀ ਤੇ ਮੈਚ ਖੇਡਣ ਲਈ ਟੀਕੇ ਦਾ ਵੀ। ਪਰ ਇਸ ਸਭ ਦੇ ਚਲਦਿਆਂ ਉਸਦੀ ਖੇਡ ਦੀਆਂ ਧੁੰਮਾਂ ਪੰਜਾਬ ਪੱਧਰ ਤੇ ਪੈ ਚੁੱਕੀਆਂ ਸਨ। ਉਸਦੀ ਟੀਮ ਨੂੰ ਦੂਰੋਂ ਦੂਰੋਂ ਸੱਦੇ ਆਉਣ ਲੱਗ ਪਏ।
ਇਕ ਦਿਨ ਉਸ ਤੋਂ ਗਲਾਸੀ ਕੁਝ ਜ਼ਿਆਦਾ ਲੱਗ ਗਈ ਤਾਂ ਪਿੰਡ ਪਹੁੰਚਣ ਤੇ ਬਾਪੂ ਨੂੰ ਸਾਰਾ ਕੁਝ ਪਤਾ ਲੱਗ ਗਿਆ ਪਰ ਬਾਪੂ ਜੋਗਾ ਸਿੰਘ ਨੇ ਉਸਨੂੰ ਕੁਝ ਨਾ ਕਿਹਾ ਤੇ ਸੌਣ ਵਾਲੇ ਕਮਰੇ ਵਿਚ ਛੱਡ ਆਇਆ।
ਬਾਪੂ ਬਾਪੂ ਉਹ ਕੀ ਬਾਪੂ ਬਾਪੂ ਲਾਈ ਆ, ਕੋਈ ਗੱਲ ਨੀਂ ਗਲਾਸੀ ਲਾਈ ਆ ਕੋਈ ਬੰਦਾ ਤਾ ਨੀਂ ਮਾਰਤਾ। ਨਾਲੇ ਜੱਟਾਂ ਦੇ ਮੁੰਡੇ ਮਾੜਾ ਮੋਟਾ ਕੌੜਾ ਕੁਸੈਲਾ ਖਾ ਹੀ ਲੈਂਦੇ ਆ। ਟੈਂਸ਼ਨ ਨਾ ਲਈਂ ਮੇਰੇ ਪੁੱਤਰਾ ਪਰ ਖਿਆਲ ਰੱਖੀਂ ਕਿ ਇਹਨੂੰ ਸ਼ੌਂਕ ਹੀ ਰੱਖੀ ਜ਼ਰੂਰਤ ਨਾ ਬਣਾ ਲਈਂ ਜੋਗਾ ਸਿੰਘ ਨੇ ਪੁੱਤਰ ਨੂੰ ਇਕ ਤਰ•ਾਂ ਨਾਲ ਸ਼ਰਾਬ ਪੀਣ ਦੀ ਇਜਾਜਤ ਹੀ ਦੇ ਦਿੱਤੀ।
ਦਿਨ ਪੁਰ ਦਿਨ ਘਰ ਆਉਂਦੇ ਨਵੇਂ ਕੱਪ ਅਤੇ ਪੁੱਤਰ ਦੀ ਕਮਾਈ ਤੋਂ ਖੁਸ਼ ਹੋ ਕੇ ਬਾਪੂ ਜੋਗਾ ਸਿੰਘ ਨੇ ਪੁੱਤਰ ਨੂੰ ਸਕਾਰਪੀਓ ਗੱਡੀ ਲੈ ਦਿੱਤੀ ਕਿ ਉਸਨੂੰ ਦੂਰ ਦੂਰ ਖੇਡਣ ਜਾਣਾ ਪੈਂਦਾ ਹੈ। ਸਾਰੇ ਖਿਡਾਰੀ ਸਾਥੀਆਂ ਨੇ ਇਨਾਮ ਵਿਚੋਂ ਗੱਡੀ ਦੇ ਤੇਲ ਦੇ ਪੈਸੇ ਅਲੱਗ ਕੱਢ ਲੈਣੇ ਜਿਸ ਕਾਰਨ ਉਸਦੇ ਘਰਦਿਆਂ ਨੂੰ ਵੀ ਬਹੁਤਾ ਫਰਕ ਨਹੀਂ ਸੀ ਲੱਗਦਾ। ਜੀਤ ਸਕਾਰਪੀਓ ਕਿਸੇ ਹੋਰ ਨੂੰ ਨਾ ਚਲਾਉਣ ਦਿੰਦਾ ਖੁਦ ਹੀ ਚਲਾਉਂਦਾ।
ਇਕ ਦਿਨ ਇਕ ਵੱਡਾ ਟੂਰਨਾਮੈਂਟ ਜਿੱਤਣ ਦੀ ਖੁਸ਼ੀ ਵਿਚ ਠੇਕੇ ਤੇ ਸਕਾਰਪੀਓ ਰੋਕ ਕੇ ਸਾਰਿਆਂ ਨੇ ਮੋਟੇ ਮੋਟੇ ਪੈੱਗ ਲਗਾਏ। ਪਰ ਤਸੱਲੀ ਨਾ ਹੋਈ ਤਾਂ ਸਾਰਿਆਂ ਨੇ ਇਕ ਇਕ ਬੋਤਲ ਬੀਅਰ ਵੀ ਲੈ ਲਈ। ਵਾਪਿਸ ਪਿੰਡ ਵੱਲ ਨੂੰ ਚਾਲੇ ਪਾ ਦਿੱਤੇ।ਦਿਨ ਡੁੱਬਦਾ ਜਾ ਰਿਹਾ ਸੀ, ਘੁਸਮੁਸਾ ਜਿਹਾ ਹੋ ਚੁਕਾ ਸੀ, ਸਾਰੇ ਜਣੇ ਬੀਅਰ ਦੀਆਂ ਬੋਤਲਾਂ ਵਿਚੋਂ ਘੁੱਟ ਭਰ ਭਰ ਰਹੇ ਸਨ, ਜੀਤ ਵੀ ਇਕ ਹੱਥ ਨਾਲ ਸਟੇਅਰਿੰਗ ਸਾਂਭ ਕੇ ਦੂਜੇ ਹੱਥ ਨਾਲ ਬੀਅਰ ਪੀ ਰਿਹਾ ਹੈ।
ਇਕ ਦਮ ਵੱਡਾ ਖੜਾਕ ਹੁੰਦਾ ਹੈ, ਚਾਰੇ ਪਾਸੇ ਗੱਡੀ ਦੇ ਕੱਚ ਦਾ ਖਿਲਾਰਾ, ਖੂਨੋ ਖੂਨ ਹੋ ਚੁੱਕਾ ਹੁੰਦਾ ਹੈ। ਹਾਹਾਕਾਰ ਮਚ ਚੁੱਕੀ ਹੁੰਦੀ ਹੈ। ਕਿਸੇ ਨੇ ਪੁਲਿਸ ਨੂੰ ਫੋਨ ਕਰਕੇ ਸੱਦਿਆ। ਐਂਬੂਲੈਂਸ ਮੰਗਵਾਈ ਗਈ।
ਹਨੇਰ ਸਾਈਂ ਦਾ ਚੜ•ਦੀ ਜਵਾਨੀ ਵਾਲੇ ਚਾਰ ਗੱਭਰੂ ਐਕਸਡੈਂਟ ਵਿਚ ਮਾਰੇ ਗਏ ਜਿਨ•ਾਂ ਵਿਚੋਂ ਜੀਤ ਬੁੱਟਰ ਵੀ ਇਕ ਸੀ। ਚਾਰ ਘਰਾਂ ਵਿਚ ਵੈਣ ਪੈ ਗਏ। ਜੀਤ ਦੀ ਮਾਂ ਪੁੱਤ ਦੀ ਮੌਤ ਸੁਣ ਕੇ ਬੇਹੋਸ਼ ਹੋਈ ਪਈ ਸੀ। ਸਾਰੇ ਇਲਾਕੇ ਹੀ ਨਹੀਂ ਪੂਰੇ ਪੰਜਾਬ ਵਿਚ ਜੀਤ ਬੁੱਟਰ ਦੀ ਮੌਤ ਦੀ ਖਬਰ ਅੱਗ ਵਾਂਗੂ ਫੈਲ ਗਈ।
ਪੁਲਿਸ ਵਲੋਂ ਦੁਰਘਟਨਾ ਦੀ ਜਾਂਚ ਕੀਤੀ ਗਈ।
ਇਕ ਦਿਨ ਘਰ ਅਫਸੋਸ ਕਰਨ ਆਏ ਐਸ ਐਚ ਓ ਨੇ ਕਿਹਾ, 'ਸਰਦਾਰ ਸਾਹਿਬ ਬੜੇ ਦੁੱਖ ਦੀ ਗੱਲ ਐ ਕਿ ਤੁਹਾਡਾ ਪੁੱਤਰ ਭਰ ਜਵਾਨੀ ਵਿਚ ਵਿਛੋੜਾ ਦੇ ਗਿਆ।ਮੈਂ ਖੁਦ ਕਬੱਡੀ ਦਾ ਖਿਡਾਰੀ ਰਿਹਾਂ ਤੇ ਮੈਨੂੰ ਇਕ ਖਿਡਾਰੀ ਦੇ ਇਸ ਦੁਨੀਆਂ ਤੋਂ ਜਾਣ ਦਾ ਬੜਾ ਦੁੱਖ ਹੈ। ਮੈਂ ਤੁਹਾਡੇ ਮੁੰਡੇ ਦੀ ਖੇਡ ਦਾ ਪ੍ਰਸ਼ੰਸ਼ਕ ਵੀ ਸਾਂ। ਪਰ ਜਦੋਂ ਮੈਂ ਐਕਸੀਡੈਂਟ ਦਾ ਕਾਰਨ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ ਕਿ ਨਸ਼ੇ ਦੇ ਕਾਰਨ ਹੀ ਤੁਹਾਡੇ ਮੁੰਡੇ ਦੀ ਮੌਤ ਹੋਈ ਹੈ।
ਥਾਣੇਦਾਰ ਸਾਹਿਬ ਪਰ ਉਹ ਤਾਂ ਕੋਈ ਬਹੁਤਾ ਨਸ਼ਾ ਨਹੀਂ ਸੀ ਕਰਦਾ ਕਿਤੇ ਕਿਤੇ ਬੀਅਰ ਹੀ ਪੀਂਦਾ ਸੀ ਜਾਂ ਇਕ ਅੱਧਾ ਪੈੱਗ ਲਾ ਲੈਂਦਾ ਸੀ ਥਕਾਵਟ ਲਾਹੁਣ ਲਈ ਜੋਗਾ ਸਿੰਘ ਨੇ ਪੁੱਤਰ ਦਾ ਪੱਖ ਲੈਂਦਿਆਂ ਕਿਹਾ।
ਬੱਸ ਸਰਦਾਰ ਸਾਹਿਬ ਓੁਹ ਬੀਅਰ ਦੀ ਬੋਤਲ ਹੀ ਚਾਰ ਜਾਨਾਂ ਲੈ ਗਈ। ਤੁਹਾਡੇ ਮੁੰਡੇ ਦੇ ਹੱਥੋਂ ਬੀਅਰ ਦੀ ਬੋਤਲ ਥੱਲੇ ਡਿਗ ਪਈ ਜਦੋਂ ਉਹ ਉਸਨੂੰ ਚੱਕਣ ਲੱਗਾ ਤਾਂ ਮੂਹਰੇ ਇਕਦਮ ਖੜਾ ਟਰੱਕ ਆ ਗਿਆ ਜਦੋਂ ਉਹ ਬਰੇਕ ਲਾਉਣ ਲੱਗਾ ਤਾਂ ਉਹੀ ਬੋਤਲ ਬਰੇਕ ਦੇ ਥੱਲੇ ਆ ਗਈ ਤੇ ਬਰੇਕ ਲੱਗ ਨਹੀਂ ਸਕੀ ਜਿਸ ਕਾਰਨ ਚਾਰ ਖਿਡਾਰੀ ਆਪਣੀ ਕੀਮਤੀ ਜਾਨ ਗੁਆ ਬੈਠੇ ਤੇ ਨਾਲ ਦੇ ਫੱਟੜ ਹੋ ਗਏ ਥਾਣੇਦਾਰ ਨੇ ਦੁਰਘਟਨਾ ਦਾ ਸਾਰਾ ਵੇਰਵਾ ਬਿਆਨ ਕਰਦਿਆਂ ਨਸ਼ੇ ਕਾਰਨ ਖੇਡ ਜਗਤ ਦੇ ਹੱਥੋਂ ਕਿਰ ਚੁੱਕੇ ਭਵਿੱਖ ਦੇ ਹੀਰਿਆਂ ਦੀ ਵਿਥਿਆ ਬਿਆਨ ਕਰ ਦਿੱਤੀ।
ਮਾਂ ਬਾਪ ਤੇ ਭਰਾ ਦੇ ਹੱਥ ਹੁਣ ਬਿਨਾਂ ਪਛਤਾਵੇ ਦੇ ਹੋਰ ਕੁਝ ਵੀ ਨਹੀਂ ਸੀ ਰਿਹਾ। ਉਹਨਾਂ ਦਾ ਅਜ਼ੀਜ਼ ਉਹਨਾਂ ਤੋਂ ਹਮੇਸ਼ਾ ਲਈ ਵਿੱਛੜ ਚੁੱਕਾ ਸੀ ਤੇ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਵਿਛੋੜੇ ਦਾ ਦੁਖ ਦੇ ਕੇ ਦੂਰ ਕਿਸੇ ਖਲਾਅ ਵਿਚ ਚਲਾ ਗਿਆ ਸੀ ਜਿਥੋਂ ਕਦੇ ਕੋਈ ਮੁੜਕੇ ਨਹੀਂ ਸੀ ਆਇਆ। ਸਮਾਪਤ

No comments:
Post a Comment