ਕੋਈ ਨਸ਼ਾ ਸਦੀਵੀ ਨਹੀਂ ਕੋਈ ਮਜ਼ਾ ਸਦੀਵੀ ਨਹੀਂ,
ਬਸ ਇਕੋ ਇਕ ਸਦੀਵੀ ਤੇਰੀ ਯਾਦ ਵੇ ਸੱਜਣਾਂ।
ਭਾਵੇਂ ਤੈਨੂੰ ਨਹੀਂ ਸਾਡੀ ਅੱਜ ਪ੍ਰਤੀਕ ਕੋਈ
ਆਵਾਂਗੇ ਤੈਨੂੰ ਯਾਦ ਜਾਣ ਦੇ ਬਾਅਦ ਵੇ ਸੱਜਣਾਂ।
ਤੂੰ ਰਹਿ ਵਸਦਾ ਹੱਸਦਾ ਮਾਣੇ ਖੁਸ਼ੀਆਂ ਖੇੜੇ,
ਭਾਵੇਂ ਅਸੀਂ ਹੋ ਗਏ ਹਾਂ ਬਰਬਾਦ ਵੇ ਸੱਜਣਾਂ।
ਨਹੀਂ ਚੰਗਾ ਲੱਗਦਾ ਦੁਨੀਆਂ ਵਿਚ ਕੁਝ ਵੀ,
ਬੱਸ ਵਿਛੋੜੇ ਦਾ ਲੈ ਰਹੇ ਹਾਂ ਸਵਾਦ ਵੇ ਸੱਜਣਾਂ।
ਖੱਟ ਲਈ ਅਸੀਂ ਤਾਂ ਬਦਨਾਮੀ ਹਰ ਪੱਖੋਂ,
ਪਰ ਤੈਨੂੰ ਤਾਂ ਮਿਲ ਰਹੀ ਹੈ ਦਾਦ ਵੇ ਸੱਜਣਾਂ।
ਰੁਕ ਜਾਵੇ ਪਤਾ ਨਹੀਂ ਕਦੋਂ ਧੜਕਣ ਦਿਲ ਦੀ,
ਕਦੋਂ ਵੱਜ ਜਾਵੇ ਅੰਤਿਮ ਸ਼ੰਖ ਨਾਦ ਵੇ ਸੱਜਣਾਂ।
ਮੰਗਵੇਂ ਖਿੱਚ ਰਿਹਾ 'ਚਾਨਾ' ਸਾਹ ਟਾਵੇਂ ਟਾਵੇਂ,
ਪਤਾ ਨਹੀਂ ਕਦੋਂ ਫੱਟਾ ਖਿੱਚ ਦੇਵੇ ਜੱਲਾਦ ਵੇ ਸੱਜਣਾਂ।
No comments:
Post a Comment