ਤੂੰ ਆਖਰ ਨਹੀਂ ਦੁਨੀਆਂ ਦਾ ਨਾਂ ਹੀ ਸ਼ੁਰੂਆਤ ਹੈਂ,
ਤੂੰ ਤੇ ਕਾਦਰ ਦੀ ਕੁਦਰਤ ਦੀ ਇਕ ਨੰਨ੍ਹੀਂ ਜਿਹੀ ਝਾਤ ਹੈਂ।
ਭਰਮ ਹੈ ਕੋਰਾ ਤੈਨੂੰ ਕਿ ਤੇਰੇ ਬਿਨ ਪੱਤਾ ਹਿੱਲ ਸਕਦਾ ਨਹੀਂ,
ਤੂੰ ਤੇ ਭੋਲਿਆ ਖੁਦ ਅਦਿੱਖ ਸ਼ਕਤੀ ਦੀ ਕਰਾਮਾਤ ਹੈਂ।
ਤੋੜ ਤੋੜ ਸੁੱਟਦੈਂ ਸਭ ਨੂੰ ਚੜ੍ਹ ਕੇ ਹੰਕਾਰ ਦੇ ਘੋੜੇ 'ਤੇ,
ਸਿਖਰ ਦੁਪਿਹਰ ਸਮਝ ਰਿਹੈਂ ਪਰ ਤੂੰ ਤੇ ਕਾਲੀ ਰਾਤ ਹੈਂ।
ਮਹਿਕਾ ਰਿਹੈਂ ਦੇਹੀ ਨੂੰ ਤੂੰ ਚਾਨਿਆਂ ਅਤਰ ਫੁਲੇਲਾਂ ਨਾਲ,
ਭੁੱਲ ਗਿਐਂ ਕਿ ਕਿਸ ਦੀ ਮਿਹਰ ਨਾਲ ਤੱਕ ਰਿਹੈਂ ਪ੍ਰਭਾਤ ਹੈਂ।
No comments:
Post a Comment