Wednesday, 12 October 2016


ਚੱਲ ਇਕ ਗੱਲ ਤਾਂ ਸਾਂਝੀ ਆ ਰੱਬਾ
ਰਹਿਣਾ ਮੈ ਵੀ ਨਹੀਂ ਜਿਹਨੇ ਸਦਾ ਦੁੱਖ ਹੀ ਕੱਟੇ ਆ
ਰਹਿਣਾ ਉਹਨੇ ਵੀ ਨਹੀਂ ਜਿਹਨੇ ਸਦਾ ਸੁੱਖ ਹੀ ਵੱਟੇ ਆ

Saturday, 8 October 2016


ਤੂੰ ਆਖਰ ਨਹੀਂ ਦੁਨੀਆਂ ਦਾ ਨਾਂ ਹੀ ਸ਼ੁਰੂਆਤ ਹੈਂ,
ਤੂੰ ਤੇ ਕਾਦਰ ਦੀ ਕੁਦਰਤ ਦੀ ਇਕ ਨੰਨ੍ਹੀਂ ਜਿਹੀ ਝਾਤ ਹੈਂ।
ਭਰਮ ਹੈ ਕੋਰਾ ਤੈਨੂੰ ਕਿ ਤੇਰੇ ਬਿਨ ਪੱਤਾ ਹਿੱਲ ਸਕਦਾ ਨਹੀਂ,
ਤੂੰ ਤੇ ਭੋਲਿਆ ਖੁਦ ਅਦਿੱਖ ਸ਼ਕਤੀ ਦੀ ਕਰਾਮਾਤ ਹੈਂ।
ਤੋੜ ਤੋੜ ਸੁੱਟਦੈਂ ਸਭ ਨੂੰ ਚੜ੍ਹ ਕੇ ਹੰਕਾਰ ਦੇ ਘੋੜੇ 'ਤੇ,
ਸਿਖਰ ਦੁਪਿਹਰ ਸਮਝ ਰਿਹੈਂ ਪਰ ਤੂੰ ਤੇ ਕਾਲੀ ਰਾਤ ਹੈਂ।
ਮਹਿਕਾ ਰਿਹੈਂ ਦੇਹੀ ਨੂੰ ਤੂੰ ਚਾਨਿਆਂ ਅਤਰ ਫੁਲੇਲਾਂ ਨਾਲ,
ਭੁੱਲ ਗਿਐਂ ਕਿ ਕਿਸ ਦੀ ਮਿਹਰ ਨਾਲ ਤੱਕ ਰਿਹੈਂ ਪ੍ਰਭਾਤ ਹੈਂ।