Friday, 22 July 2016

ਪਿਆਰ ਦੀ ਸਜ਼ਾ

##############
ਜੇ ਮੈਨੂੰ ਤੜਪਾਉਣ ਵਿਚ ਹੀ ਸੱਜਣਾ ਤੈਨੂੰ ਆਉਂਦਾ ਹੈ ਮਜ਼ਾ
ਤਾਂ ਸਾਰੀ ਉਮਰ ਤਿਆਰ ਹਾਂ ਝੱਲਣ ਲਈ ਪਿਆਰ ਦੀ ਸਜ਼ਾ
###‪#‎ਅਜਮੇਰ‬ ਚਾਨਾ####

Wednesday, 20 July 2016

ਲਾ ਗਮਾਂ ਦੇ ਸਮੁੰਦਰਾਂ 'ਚ ਸੋਚਾਂ ਦੀਆਂ ਤਾਰੀਆਂ



ਲਾ ਗਮਾਂ ਦੇ ਸਮੁੰਦਰਾਂ 'ਚ ਸੋਚਾਂ ਦੀਆਂ ਤਾਰੀਆਂ
ਦੁੱਖਾਂ ਨੂੰ ਮੈ ਗਟ ਗਟ ਪੀ ਲਵਾਂ
ਜਿਹੜੇ ਮੇਰੇ ਦਿਲ ਦੀਆਂ ਸੱਧਰਾਂ ਪਛਾਣਦੇ
ਉਹਨਾਂ ਯਾਰਾਂ ਨਾਲ ਜਿੰਦਗੀ ਮੈਂ ਜੀ ਲਵਾਂ
ਛੱਡ ਗਏ ਜੋ ਔਖੇ ਵੇਲੇ ਕੰਡਿਆਲੇ ਰਾਹਾਂ ਵਿਚ
ਉਹਨਾਂ 'ਸੱਜਣਾ ਪਿਆਰਿਆਂ' ਨੂੰ ਕੀ ਕਵਾਂ
ਪੁੱੱਛੀ ਜਾਵੇ ਵਾਰ ਵਾਰ ਚਾਨੇ ਨੂੰ ਨਾ ਦੱਸਿਆ  
ਪਰ ਉਹ ਜਾਣ ਗਿਆ ਮੇਰੇ ਦਿਲ ਦੀ ਰਵਾਂ
ਮੇਰੇ ਦੁੱਖ ਵਿਚ ਜੋ ਝੱਲਦੇ ਨੇ ਦੁੱਖ ਮੇਰਾ, 
ਕਿਥੇ ਉਹਨਾਂ ਯਾਰਾਂ ਦਾ ਮੈਂ ਦੇਣ ਦੇਵਾਂ
ਜਿਹੜੇ ਮੇਰੇ ਦਿਲ ਦੀਆਂ ਸੱਧਰਾਂ ਪਛਾਣਦੇ
ਉਹਨਾਂ ਯਾਰਾਂ ਨਾਲ ਜਿੰਦਗੀ ਮੈਂ ਜੀ ਲਵਾਂ

Monday, 4 July 2016




ਕੋਈ ਨਸ਼ਾ ਸਦੀਵੀ ਨਹੀਂ ਕੋਈ ਮਜ਼ਾ ਸਦੀਵੀ ਨਹੀਂ,
ਬਸ ਇਕੋ ਇਕ ਸਦੀਵੀ ਤੇਰੀ ਯਾਦ ਵੇ ਸੱਜਣਾਂ।
ਭਾਵੇਂ ਤੈਨੂੰ ਨਹੀਂ ਸਾਡੀ ਅੱਜ ਪ੍ਰਤੀਕ ਕੋਈ
ਆਵਾਂਗੇ ਤੈਨੂੰ ਯਾਦ ਜਾਣ ਦੇ ਬਾਅਦ ਵੇ ਸੱਜਣਾਂ।
ਤੂੰ ਰਹਿ ਵਸਦਾ ਹੱਸਦਾ ਮਾਣੇ ਖੁਸ਼ੀਆਂ ਖੇੜੇ,
ਭਾਵੇਂ ਅਸੀਂ ਹੋ ਗਏ ਹਾਂ ਬਰਬਾਦ ਵੇ ਸੱਜਣਾਂ।
ਨਹੀਂ ਚੰਗਾ ਲੱਗਦਾ ਦੁਨੀਆਂ ਵਿਚ ਕੁਝ ਵੀ,
ਬੱਸ ਵਿਛੋੜੇ ਦਾ ਲੈ ਰਹੇ ਹਾਂ ਸਵਾਦ ਵੇ ਸੱਜਣਾਂ।
ਖੱਟ ਲਈ ਅਸੀਂ ਤਾਂ ਬਦਨਾਮੀ ਹਰ ਪੱਖੋਂ,
ਪਰ ਤੈਨੂੰ ਤਾਂ ਮਿਲ ਰਹੀ ਹੈ ਦਾਦ ਵੇ ਸੱਜਣਾਂ।
ਰੁਕ ਜਾਵੇ ਪਤਾ ਨਹੀਂ ਕਦੋਂ ਧੜਕਣ ਦਿਲ ਦੀ,
ਕਦੋਂ ਵੱਜ ਜਾਵੇ ਅੰਤਿਮ ਸ਼ੰਖ ਨਾਦ ਵੇ ਸੱਜਣਾਂ।
ਮੰਗਵੇਂ ਖਿੱਚ ਰਿਹਾ 'ਚਾਨਾ' ਸਾਹ ਟਾਵੇਂ ਟਾਵੇਂ, 
ਪਤਾ ਨਹੀਂ ਕਦੋਂ ਫੱਟਾ ਖਿੱਚ ਦੇਵੇ ਜੱਲਾਦ ਵੇ ਸੱਜਣਾਂ।