Sunday, 10 August 2014

ਅਰਮਾਨਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਗੀਤ ਘੜ ਰਿਹੈ ਗੀਤਕਾਰ 'ਅਰਮਾਨ'

ਅਜਮੇਰ ਸਿੰਘ ਚਾਨਾ ਪੱਤਰਕਾਰ 
Mobile. 9815764582


ਗੀਤਕਾਰੀ ਸਿਰਫ ਸ਼ੌਕ ਹੀ ਨਹੀਂ ਹੁੰਦਾ ਇਹ ਸਗੋਂ ਇਹ ਪ੍ਰਮਾਤਾਮਾ ਵਲੋਂ ਬਖਸ਼ੀ ਹੋਈ ਉਹ ਨਿਆਮਤ ਹੁੰਦੀ ਹੈ ਜੋ ਸਿਰਫ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ। ਲਿਖਣਾ ਹਰ ਕਿਸੇ ਦੇ ਵੱਸ ਵਿਚ ਨਹੀਂ ਹੁੰਦਾ। ਸ਼ਹਿਰ ਫਗਵਾੜਾ ਵਿਚ ਵਸਦਾ ਗੀਤਕਾਰ 'ਅਰਮਾਨ' ਵੀ ਉਹ ਕਿਸਮਤ ਵਾਲਾ ਨੌਜਵਾਨ ਹੈ ਜਿਸ ਨੂੰ ਪ੍ਰਮਾਤਮਾ ਨੇ ਸ਼ਾਇਰੀ ਦੀ ਕਲਾ ਬਖਸ਼ੀ ਹੈ ਅਤੇ ਉਹ ਇਸ ਕਲਾ ਦਾ ਕਦਰਦਾਨ ਬਣ ਕੇ ਦਿਨ ਰਾਤ ਮਿਹਨਤ ਕਰ ਰਿਹਾ ਹੈ। ਸ਼ਹਿਰ ਫਗਵਾੜਾ ਦੇ ਨਜ਼ਦੀਕੀ ਪਿੰਡ ਖੋਥੜਾਂ ਵਿਖੇ ਮਾਤਾ ਜਸਵੀਰ ਕੌਰ ਦੀ ਕੁੱਖੋਂ ਜਨਮ ਲੈ ਕੇ ਪਿਤਾ ਸ੍ਰੀ ਯੋਗਰਾਜ ਸਿੰਘ ਦੇ ਵਿਹੜੇ ਜੀਵਨ ਦੀ ਪਹਿਲੀ ਕਿਲਕਾਰੀ ਮਾਰਨ ਵਾਲਾ ਪਰਮਿੰਦਰ ਸਿੰਘ (ਹੈਪੀ ਸੁਖਚੈਨ ਨਗਰ) ਅੱਜ ਤੋਂ 10 ਕੁ ਸਾਲ ਪਹਿਲਾਂ 17 ਸਾਲ ਦੀ ਉਮਰ ਵਿਚ ਸਕੂਲੀ ਪੜਾਈ ਦੇ ਨਾਲ ਨਾਲ ਸ਼ਾਇਰੀ ਵੱਲ ਵੀ ਹੱਥ ਅਜ਼ਮਾਉਣ ਲੱਗਾ।