ਕਹਿੰਦੇ
ਨੇ ਬੱਚੇ ਦਾ ਮਨ ਇਕ ਕੋਰਾ ਕਾਗਜ਼ ਹੁੰਦਾ ਹੈ ਉਸ ਉੱਪਰ ਜੋ ਵੀ ਉੱਕਰ ਦੇਵੋਗੇ ਉਸਦਾ
ਪ੍ਰਭਾਵ ਸਾਰੀ ਜ਼ਿੰਦਗੀ ਹੀ ਉਸ ਦੇ ਮਨ ਮੰਦਿਰ ਵਿਚ ਵਸਿਆ ਰਹੇਗਾ। ਨਿਰਭਰ ਕਰਦਾ ਹੈ ਕਿ ਉਸ
ਬੱਚੇ ਦਾ ਬਚਪਨ ਕਿਹੋ ਜਿਹੇ ਮਹੌਲ ਵਿਚ ਬੀਤ ਰਿਹਾ ਹੈ। ਜੇਕਰ ਉਸ ਨੂੰ ਬਚਪਨ ਵਿਚ ਹੀ
ਸਹੀ ਸੇਧ ਮਿਲ ਜਾਂਦੀ ਹੈ ਤਾਂ ਉਸਦੀ ਭਵਿੱਖੀ ਸਖਸ਼ੀਅਤ ਦੀ ਇਕ ਮਜ਼ਬੂਤ ਨੀਂਹ ਰੱਖੀ ਜਾ
ਸਕਦੀ ਹੈ। ਇਸ ਸੋਚ ਦੀ ਧਾਰਨੀ ਡਾ ਬਲਜੀਤ ਕੌਰ ਖਾਲਸਾ ਨਾਲ ਬਿਨਾਂ ਕਿਸੇ ਵਾਕਫੀਅਤ ਦੇ
ਮੁਲਾਕਾਤ ਦਾ ਸਬੱਬ ਬਣਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਜਨਮ ਮਿਤੀ 8 ਤੰਬਰ 1984
ਨੂੰ ਅੰਬਾਲਾ ਵਿਖੇ ਪਿਤਾ ਸ ਅੰਮ੍ਰਿਤਪਾਲ ਸਿੰਘ ਅਤੇ ਮਾਤਾ ਬੀਬੀ ਦਵਿੰਦਰ ਕੌਰ ਜੀ ਦੇ
ਗ੍ਰਹਿ ਵਿਖੇ ਹੋਇਆ। ਮੁੱਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਆਪ ਜੀ ਨੇ ਐਮ ਡੀ ਐਸ ਡੀ