Friday, 10 February 2012

ਕਾਤਿਲ ਮਾਪੇ

ਕਹਾਣੀ

ਕਾਤਿਲ ਮਾਪੇ

ਸ਼ੈਰੀ ਅਤੇ ਉਸ ਦਾ ਪਤੀ ਅੱਜ ਬਹੁਤ ਹੀ ਬੇਚੈਨ ਆਪਣੇ ਕਮਰੇ ਵਿਚ ਬੈਠੇ ਇਕ ਦੂਜੇ ਵੱਲ ਬਿਟਰ ਬਿਟਰ ਝਾਕੀ ਜਾ ਰਹੇ ਸਨ। ਦੋਵੇਂ ਇਕ ਦੂਜੇ ਨੂੰ ਸ਼ਰਮਸਾਰ ਨਜ਼ਰਾਂ ਨਾਲ ਤੱਕ ਕੇ ਵਾਰ ਵਾਰ ਨੀਵੀਂ ਪਾ ਰਹੇ ਸਨ। ਪਰ ਹੋਇਆ ਕੀ..................?


ਸ਼ੈਰੀ ਅਤੇ ਉਸਦੇ ਪਤੀ ਤਰਵਿੰਦਰ ਦੇ ਪਹਿਲਾਂ ਦੋ ਕੁੜੀਆਂ ਸਨ ਤੇ ਪੁੱਤਰ ਦੀ ਚਾਹਤ ਨੇ ਉਹਨਾਂ ਨੂੰ ਇਕ ਹੋਰ ਬੱਚਾ ਲੈਣ ਲਈ ਸੋਚਣ ਲਾ ਦਿੱਤਾ। ਸ਼ੈਰੀ ਦੇ ਸੱਸ ਸਹੁਰਾ ਵਲੋਂ ਵੀ ਆਪਣੇ ਵਾਰਿਸ ਦੀ ਦੁਹਾਈ ਗੱਲਾਂ ਗੱਲਾਂ ਵਿਚ ਪਾਈ ਜਾ ਰਹੀ ਸੀ। “ਇੰਨੀ ਜਾਇਦਾਦ ਦਾ ਵਾਰਿਸ ਕੌਣ ਬਣੇਗਾ, ਧੀਆਂ ਧਨ ਬੇਗਾਨਾ..............ਸ਼ੈਰੀ ਦੇ ਸਹੁਰੇ ਨੇ ਵੀ ਇਹੋ ਰਾਗ ਅਲਾਪਣਾ”। ਭਾਵੇਂ ਕਿ ਪਹਿਲੀਆਂ ਦੋ ਬੱਚੀਆਂ ਦੀ ਉਮਰ ਦਾ ਵੀ ਬਹੁਤਾ ਕੋਈ ਅੰਤਰ ਨਹੀਂ ਸੀ ਪਰ ‘ਜਾਇਦਾਦ ਦੇ ਵਾਰਿਸ’ ਦੀ ਚਾਹਤ ਨੇ ਔਰਤ ਦੀ ਸਰੀਰਕ ਸਮਰੱਥਾ ਦਾ ਵੀ ਖਿਆਲ ਨਾ ਕੀਤਾ। “ਮੇਰੇ ਪਹਿਲਾਂ ਹੀ ਦੋ ਓਪਰੇਸ਼ਨ ਹੋ ਚੁੱਕੇ ਹਨ” ਸ਼ੈਰੀ ਨੇ ਤਰਲਾ ਕੱਢਦਿਆਂ ਕਿਹਾ ਆਪਾਂ ਅਜੇ ਬੱਚਾ ਨਹੀਂ ਲੈਣਾ। ਤਰਵਿੰਦਰ ਨੇ ਝੱਟ ਕਿਹਾ “ਆਪਣੀ ਉਮਰ ਵੀ ਵਧਦੀ ਹੀ ਜਾ ਰਹੀ ਹੈ ਇਹੋ ਸਮਾਂ ਹੈ ਤੂੰ ਦੇਖਿਆ ਹੀ ਹੈ ਕਿ ਧੰਨਪਤੀਆਂ ਦੇ ਜੀਤੇ ਦੇ ਕੀ ਹਾਲ ਹੋਇਆ ਕਹਿੰਦਾ ਸੀ ਅਖੇ ਅਜੇ ਤਾਂ ਅਸੀ ਆਪ ਬੱਚੇ ਹਾਂ ਤੇ ਅਬੌਰਸ਼ਨ ਕਰਵਾ ਦਿੱਤਾ ਤੇ ਮੁੜ ਕੇ ਅੱਜ ਤੱਕ ਬੱਚੇ ਨੂੰ ਤਰਸਦੇ ਆ”। ਸ਼ੈਰੀ ਦਾ ਮਨ ਨਹੀਂ ਸੀ ਮੰਨ ਰਿਹਾ ਉਸ ਨੂੰ ਆਪਣੀਆਂ ਕੋਮਲ ਦੋ ਬੱਚੀਆਂ ਤੇ ਤਰਸ ਆ ਰਿਹਾ ਸੀ ਕਿ ਕਿਤੇ ਤੀਸਰੇ ਬੱਚੇ ਦੀ ਚਾਹਤ ਵਿਚ ਮੈਂ ਇਹਨਾਂ ਦੇ ਪਾਲਣ ਪੋਸ਼ਣ ਵਿਚ ਕੋਈ ਕਮੀ ਨਾ ਛੱਡ ਦੇਵਾਂ, ਭਾਵੇਂ ਜੋ ਮਰਜ਼ੀ ਹੋਵੇ ਮਾਂ ਦਾ ਦਿਲ ਆਪਣੇ ਬੱਚਿਆਂ ਲਈ ਹਮੇਸ਼ਾ ਤੜਫਦਾ ਹੈ ਉਹ ਭਾਵੇਂ ਲੜਕੀ ਹੋਵੇ ਤੇ ਭਾਵੇਂ ਲੜਕਾ। ਮਾਨਸਿਕ ਮਿਹਣਿਆਂ ਨੇ ਸ਼ੈਰੀ ਨੂੰ ਹਰਾ ਦਿੱਤਾ ਤੇ ਉਸ ਨੇ ਤੀਸਰਾ ਬੱਚਾ ਲੈਣ ਦਾ ਮਨ ਬਣਾ ਲਿਆ ਉਸਦਾ ਪੈਰ ਭਾਰੀ ਹੋ ਗਿਆ। ਤਰਵਿੰਦਰ ਵੀ ਇਕ