Friday, 5 July 2019

ਮਿੰਨੀ ਕਹਾਣੀ


ਸ਼ਾਮਲਾਟ ਤੇ ਕਬਜ਼ਾ
ਰਾਜਸੀ ਆਗੂ ਮੁੱਛਾਂ ਨੂੰ ਤਾਅ ਦੇ ਰਿਹਾ ਸੀ ਕਿ ਮੈਂ ਪਿਛਲੀ ਪੰਚਾਇਤ ਦੇ ਸਰਪੰਚ ਨਾਲ ਰਲ ਕੇ ਪਿੰਡ ਦੀ ਜ਼ਮੀਨ ਦੱਬ ਲਈ ਤੇ ਨਵੀਂ ਪੰਚਾਇਤ ਹੁਣ ਅਦਾਲਤਾਂ ਚ ਧੱਕੇ ਖਾਂਦੀ ਫਿਰਦੀ ਐ।
ਪਰ ਬਾਊ ਜੀ ਨਵੀਂ ਪੰਚਾਇਤ ਕੇਸ ਕਰਦੂ? ਨੌਕਰ ਨੇ ਕਿਹਾ।
ਹਾਹਾਹਾਹਾ...... ਸਾਰੇ ਅਫਸਰ, ਵਕੀਲ ਆਪਣੇ, ਪਾਣੀ ਵਾਂਗ ਪੈਸਾ ਵਹਾ ਦਿਆਂਗੇ, ਨਵੀ ਪੰਚਾਇਤ ਜਿੱਥੇ ਤੱਕ ਮਰਜ਼ੀ ਜ਼ੋਰ ਲਗਾ ਲਵੇ ਹੁਣ ਆਪਣਾ ਕਬਜ਼ਾ ਨਹੀਂ ਛੁਡਾ ਸਕਦੀ।
ਪਰ ਬਾਊ ਜੀ ਪਿਛਲੀ ਪੰਚਾਇਤ ਤੁਹਾਡੇ ਨਾਲ ਕਿੱਦਾਂ ਰਲ ਗਈ?
ਉਹ ਭਾਨਿਆ ਜਦੋਂ ਬੁਰਕੀ ਪਾਈਦੀ ਐ ਤਾਂ ਕੁੱਤੀ ਵੀ ਚੋਰਾਂ ਨਾਲ ਰਲ ਈ ਜਾਂਦੀ ਐ?
ਪਰ....ਪਰ....
ਉਹ ਪਰ ਕੀ, ਬਾਊ ਨੇ ਆਪਣੇ ਨੌਕਰ ਨੂੰ ਪੁੱਛਿਆ....
ਨੌਕਰ ਮੂੰਹੋਂ ਤਾਂ ਕੁਝ ਨਾ ਬੋਲ ਸਕਿਆ ਪਰ... ਦਿਲ ਵਿਚ ਕਹਿ ਰਿਹਾ ਸੀ `ਵਾਕਿਆ ਈ ਕੁੱਤੀ `ਚੋਰ` ਨਾਲ ਰਲ ਗਈ` ਭਾਵੇਂ ਕਬਜ਼ਾ ਤਾਂ ਪੰਚਾਇਤੀ ਜਗ੍ਹਾ ਤੇ ਕਰ ਲਿਆ ਪਰ ਤਗਮਾ `ਚੋਰ` ਦਾ ਪੁੁਆ ਲਿਆ।
ਅਜਮੇਰ ਸਿੰਘ ਚਾਨਾ

Sunday, 9 December 2018

ਅੱਜਕੱਲ੍ਹ ਮੈਨੂੰ ਦੁਸ਼ਮਣ ਚੰਗੇ ਲੱਗਦੇ ਆ




ਅੱਜਕੱਲ੍ਹ ਮੈਨੂੰ ਦੁਸ਼ਮਣ ਚੰਗੇ ਲੱਗਦੇ ਆ
ਯਾਰ ਤਾਂ ਫੇਰ ਗਏ ਅੱਖਾਂ ਬਦਲੀ ਰੁੱਤ ਵਾਂਗੂੰ
ਵੈਰੀ ਅੱਜ ਵੀ ਗਹਿਰੀ ਅੱਖ ਨਾਲ ਤੱਕਦੇ ਆ
                                        -ਕਟਾਣੇ ਵਾਲਾ ਚਾਨਾ

Thursday, 22 November 2018

ਜੋ ਚਿਤ ਕਰਦਾ ਜੇ ਉਹ ਨਾ ਕੀਤਾ




ਜੋ ਚਿਤ ਕਰਦਾ ਜੇ ਉਹ ਨਾ ਕੀਤਾ 
ਫਿਰ ਚਿਤ ਦਾ ਵੀ ਚਿਤ ਖਰਾਬ ਹੋਜੂ
ਦੂਜੇ ਨੂੰ ਦੁੱਖ ਦਿੱਤੇ ਬਿਨਾ ਸੁੱਖ ਜੇ ਮਾਣ ਲਿਆ
ਫੇਰ ਚਾਨਾ ਵੀ ਦੁਨੀਆਂ ਤੇ `ਜਨਾਬ` ਹੋਜੂ 

Wednesday, 7 November 2018

ਨਿੰਦਰ ਘੁਗਿਆਣਵੀ



ਇਹ ਪੋਸਟ ਪਾਉਣ ਲੱਗਿਆਂ ਮਾਣ ਜਿਹਾ ਮਹਿਸੂਸ ਹੋ ਰਿਹਾ ਹੈ।ਅੱਜ ਪ੍ਰਸਿੱਧ ਲੇਖਕ ਜਨਾਬ ਨਿੰਦਰ ਘੁਗਿਆਣਵੀ ਨਾਲ ਕਿਸੇ ਵਿਸ਼ੇ ਤੇ ਗੱਲ ਹੋ ਰਹੀ ਸੀ ਤਾਂ ਮੇਰੇ ਤੋਂ ਇਕ ਸ਼ਿਅਰ ਸੁਣਾਇਆ ਗਿਆ। ਉਨ੍ਹਾਂ ਝੱਟ ਨੋਟਿਸ ਲੈਂਦਿਆਂ ਕਿਹਾ ਕਿ ਮੈਨੂੰ ਭੇਜੋ ਮੈਂ ਇਹ ਕੈਨੇਡਾ ਦੇ ਰੇਡੀਓ `ਪੰਜਾਬ ਦੀ ਗੂੰਜ` ਵਿਚ ਬੋਲਾਂਗਾ। ਭਾਵੇਂ ਮੇਰੇ ਦਿਲ ਵਿਚ ਇਹ ਸ਼ੱਕ ਜ਼ਰੂਰ ਸੀ ਕਿ ਏਡੀ ਵੱਡੀ ਸਖਸ਼ੀਅਤ ਸ਼ਾਇਦ ਮੇਰਾ ਇਹ ਸ਼ਿਅਰ ਨਾ ਬੋਲੇ ਪਰ ਉਨ੍ਹਾਂ ਜਦੋਂ ਰੇਡੀਓ ਦੀ ਰਿਕਾਰਡਿੰਗ ਭੇਜੀ ਦਾ ਮਨ ਬਹੁਤ ਹੀ ਖੁਸ਼ ਹੋਇਆ। 
ਧੰਨਵਾਦ ਨਿੰਦਰ ਘੁਗਿਆਣਵੀ ਜੀ ਤੁਹਾਡਾ ਨਾਮ ਹੀ ਨਹੀਂ ਤੁਹਾਡਾ ਦਿਲ ਵੀ ਵੱਡਾ ਹੈ। 
-----------------------------------------------------------------------

ਦੂਰ ਬੈਠਿਆਂ ਨੇ ਭੇਜੇ ਠੰਡੀ ਹਵਾ ਵਾਲੇ ਬੁੱਲੇ 
ਮੇਰੇ ਆਉਂਦੇ ਜਾਂਦੇ ਸਾਹਾਂ ਨੂੰ ਚਲਾਉਣ ਵਾਸਤੇ
ਕੋਲ ਬੈਠਿਆਂ ਨੇ ਮਾਰੀਆਂ ਨੇ ਸੱਪ ਵਾਂਗੂੰ ਫੂਕਾਂ
ਮੇਰੀ ਜ਼ਿੰਦਗੀ ਦੇ ਦੀਵੇ ਨੂੰ ਬੁਝਾਉਣ ਵਾਸਤੇ








Saturday, 11 August 2018

ਦੁਸ਼ਮਣੀ

ਦੁਸ਼ਮਣੀ ਹੀ ਬੰਦੇ ਨੂੰ ਅਣਖ ਸਿਖਾਉਂਦੀ ਐ,
ਨਹੀਂ ਤਾਂ ਝੂਠੇ ਮਿੱਤਰ ਤਾਂ ਪਿੱਠ ਪਿੱਛੇ ਚੁਗਲੀਆਂ ਦੇ ਵਾਰ ਨਾਲ
ਬਿਨਾ ਕਸੂਰੋਂ ਹੀ ਮਾਰ ਜਾਂਦੇ ਆ
- ਕਟਾਣੇ ਵਾਲਾ ਚਾਨਾ    

Tuesday, 31 July 2018

ਵਧਾਈਆਂ

ਨਾ ਮਹਿੰਗੇ ਤੋਹਫੇ ਦੇ ਸਕਦਾਂ, ਨਾਂ ਤੋੜਾਂ ਸਾਹ ਲੈਂਦਾ ਕੋਈ ਫੁੱਲ
ਜੋ ਦਿਲੋਂ ਵਧਾਈਆਂ ਦੇ ਦਿੱਤੀਆਂ, ਬਸ ਉਹੀ ਇਨ੍ਹਾਂ ਦੇ ਤੁੱਲ