ਮਿੰਨੀ ਕਹਾਣੀ
ਪਰ ਬਾਊ ਜੀ ਨਵੀਂ ਪੰਚਾਇਤ ਕੇਸ ਕਰਦੂ? ਨੌਕਰ ਨੇ ਕਿਹਾ।
ਹਾਹਾਹਾਹਾ...... ਸਾਰੇ ਅਫਸਰ, ਵਕੀਲ ਆਪਣੇ, ਪਾਣੀ ਵਾਂਗ ਪੈਸਾ ਵਹਾ ਦਿਆਂਗੇ, ਨਵੀ ਪੰਚਾਇਤ ਜਿੱਥੇ ਤੱਕ ਮਰਜ਼ੀ ਜ਼ੋਰ ਲਗਾ ਲਵੇ ਹੁਣ ਆਪਣਾ ਕਬਜ਼ਾ ਨਹੀਂ ਛੁਡਾ ਸਕਦੀ।
ਪਰ ਬਾਊ ਜੀ ਪਿਛਲੀ ਪੰਚਾਇਤ ਤੁਹਾਡੇ ਨਾਲ ਕਿੱਦਾਂ ਰਲ ਗਈ?
ਉਹ ਭਾਨਿਆ ਜਦੋਂ ਬੁਰਕੀ ਪਾਈਦੀ ਐ ਤਾਂ ਕੁੱਤੀ ਵੀ ਚੋਰਾਂ ਨਾਲ ਰਲ ਈ ਜਾਂਦੀ ਐ?
ਪਰ....ਪਰ....
ਉਹ ਪਰ ਕੀ, ਬਾਊ ਨੇ ਆਪਣੇ ਨੌਕਰ ਨੂੰ ਪੁੱਛਿਆ....
ਨੌਕਰ ਮੂੰਹੋਂ ਤਾਂ ਕੁਝ ਨਾ ਬੋਲ ਸਕਿਆ ਪਰ... ਦਿਲ ਵਿਚ ਕਹਿ ਰਿਹਾ ਸੀ `ਵਾਕਿਆ ਈ ਕੁੱਤੀ `ਚੋਰ` ਨਾਲ ਰਲ ਗਈ` ਭਾਵੇਂ ਕਬਜ਼ਾ ਤਾਂ ਪੰਚਾਇਤੀ ਜਗ੍ਹਾ ਤੇ ਕਰ ਲਿਆ ਪਰ ਤਗਮਾ `ਚੋਰ` ਦਾ ਪੁੁਆ ਲਿਆ।
ਅਜਮੇਰ ਸਿੰਘ ਚਾਨਾ
ਸ਼ਾਮਲਾਟ ਤੇ ਕਬਜ਼ਾ
ਰਾਜਸੀ ਆਗੂ ਮੁੱਛਾਂ ਨੂੰ ਤਾਅ ਦੇ ਰਿਹਾ ਸੀ ਕਿ ਮੈਂ ਪਿਛਲੀ ਪੰਚਾਇਤ ਦੇ ਸਰਪੰਚ ਨਾਲ ਰਲ ਕੇ ਪਿੰਡ ਦੀ ਜ਼ਮੀਨ ਦੱਬ ਲਈ ਤੇ ਨਵੀਂ ਪੰਚਾਇਤ ਹੁਣ ਅਦਾਲਤਾਂ ਚ ਧੱਕੇ ਖਾਂਦੀ ਫਿਰਦੀ ਐ।ਪਰ ਬਾਊ ਜੀ ਨਵੀਂ ਪੰਚਾਇਤ ਕੇਸ ਕਰਦੂ? ਨੌਕਰ ਨੇ ਕਿਹਾ।