Tuesday, 31 July 2018

ਵਧਾਈਆਂ

ਨਾ ਮਹਿੰਗੇ ਤੋਹਫੇ ਦੇ ਸਕਦਾਂ, ਨਾਂ ਤੋੜਾਂ ਸਾਹ ਲੈਂਦਾ ਕੋਈ ਫੁੱਲ
ਜੋ ਦਿਲੋਂ ਵਧਾਈਆਂ ਦੇ ਦਿੱਤੀਆਂ, ਬਸ ਉਹੀ ਇਨ੍ਹਾਂ ਦੇ ਤੁੱਲ 

Saturday, 7 July 2018


ਮਾਰਾਂ ਪਹਿਲਾਂ ਵੀ ਪੰਜਾਬ ਤੇ ਬਥੇਰੀਆਂ ਸੀ ਪਈਆਂ
ਖਿੜੇ ਮੱਥੇ ਹੀ ਪੰਜਾਬੀਆਂ ਨੇ ਹਿੱਕਾਂ ਤੇ ਸੀ ਸਹੀਆਂ
ਹੁਣ ਵਾਲੀ ਮਾਰ ਬੜੀ ਜ਼ਹਿਰੀ ਆ, ਬਚਾਉਣੇ ਪੈਣੇ ਪਰਿਵਾਰ ਨੇ
ਚੁਣ ਚੁਣ ਗੱਭਰੂ ਪੰਜਾਬੀ ਮਾਰ ਤੇ ਬਈ ਚਿੱਟੇ ਵਾਲੀ ਮਾਰ ਨੇ

ਜਿਹੜੀਆਂ ਰਗਾਂ ਦੇ ਵਿਚ ਲਾਲ ਸੂਹਾ ਖੂਨ ਸੀ ਉਬਾਲੇ ਮਾਰਦਾ
ਉਹ ਚਿੱਟੇ ਵੱਸ ਪੈ ਕੇ ਸੋਹਣਾ ਗੱਭਰੂ ਜ਼ਿੰਦਗੀ ਹੀ ਜਾਂਦਾ ਹਾਰਦਾ
ਟੀਕੇ ਲਾ ਲਾ ਕੇ ਨਾੜਾਂ ਬੰਦ ਕਰ ਲਈਆਂ, ਸਿਵਿਆਂ ਲਈ ਹੋਏ ਤਿਆਰ ਨੇ
ਚੁਣ ਚੁਣ ਗੱਭਰੂ ਪੰਜਾਬੀ ਮਾਰ.................

ਬਾਪੂ ਮੋਢੇ ਉੱਤੇ ਚਾੜ੍ਹ ਬੜੇ ਚਾਵਾਂ ਨਾਲ ਨਿੱਤ ਸੀ ਖਿਡਾਉਂਦਾ ਪੁੱਤ ਨੂੰ
ਗਏ ਪਲਾਂ ਵਿਚ ਬਦਲ ਉਹ ਮੌਸਮ ਤੇ ਰੋਂਦਾ ਹੁਣ ਨਵੀਂ ਰੁੱਤ ਨੂੰ
ਓਸੇ ਮੋਢੇ ਉੱਤੇ ਚੁੱਕੂ ਕਿਵੇਂ ਅਰਥੀ, ਮਾਂ ਦੱਬ ਲਈ ਆ ਏਸ ਭਾਰ ਨੇ
ਚੁਣ ਚੁਣ ਗੱਭਰੂ ਪੰਜਾਬ ਮਾਰ..................

ਦੋ ਚਾਰ ਛੱਡ ਕੇ ਬਿਆਨ ਜਿਹੇ ਹੋ ਜਾਣ ਸਰਕਾਰਾਂ ਵਿਹਲੀਆਂ
ਨਾਲ ਨਸ਼ੇ ਦੇ ਵਪਾਰੀਆਂ ਦੇ ਯਾਰੀਆਂ, ਜਨਤਾ ਨਾ ਸਮਝੇ ਪਹੇਲੀਆਂ
ਹੰਝੂ ਡੋਲ ਕੇ ਮਗਰਮੱਛ ਵਾਲੇੇ ਨੇਤਾ ਜੀ ਕਰਦੇ ਕਰਾਰ ਨੇ
ਚੁਣ ਚੁਣ ਗੱਭਰੂ ਪੰਜਾਬ ਮਾਰ.....................

ਅੱਖੀਂ ਵੇਖ ਮੱਖੀ ਖਾ ਨ੍ਹੀਂ ਹੁੰਦੀ ਇਹ ਸੱਚ ਹੀ ਸਿਆਣੇ ਕਹਿੰਦੇ ਆ
ਜੇ ਅੱਜ ਦੂਜੇ ਘਰ ਵੜ ਗਿਆ ਚਿੱਟਾ ਤਾਂ ਤੈਥੋਂ ਕਿਹੜਾ ਦੂਰ ਰਹਿੰਦੇ ਆ
ਨਾਲ ਖੜ ਜਾ ਕਟਾਣੇ ਵਾਲੇ ਚਾਨੇ ਦੇ, ਨਹੀਂ ਤਾਂ ਪੈਣੇ ਮੁੱਲ ਤਾਰਨੇ
ਚੁਣ ਚੁਣ ਗੱਭਰੂ ਪੰਜਾਬੀ.............
.....