Happy New Year 2018
ਨਵਾਂ ਸਾਲ
ਨਵਾਂ ਸਾਲ
ਨਵਾਂ ਸਾਲ ਸਭਨਾਂ ਲਈ ਹੋਵੇ ਸੁੱਖਾਂ ਭਰਿਆ।
ਖੁਸ਼ੀ ਮਿਲੇ ਉਹਨੂੰ ਜਿਹਨੇ ਦੁੱਖ ਹੋਵੇ ਜਰਿਆ।
ਕੱਟੀ ਹੋਵੇ ਭੁੱਖ ਜਿਹਨੇ ਬੀਤੇ ਹੋਏ ਸਾਲ ਵਿਚ,
ਰੱਬਾ ਇਸ ਵਾਰ ਰਹੇ ਢਿੱਡ ਉਹਦਾ ਭਰਿਆ।
ਦੁੱਖਾਂ ਦੇ ਸਮੁੰਦਰਾਂ ਵਿਚ ਗੋਤੇ ਜਿਹਨੇ ਖਾਧੇ ਹੋਣ,
ਖੁਸ਼ੀ ਦੀਆਂ ਲਹਿਰਾਂ ਤੇ ਰਹੇ ਉਹ ਹੁਣ ਤਰਿਆ।
ਮੇਲ ਤੇ ਮਿਲਾਪ ਹੋਣ ਇਸ ਵਾਰ ਉਹਨਾਂ ਦੇ,
ਬੀਤੇ ਸਾਲ ਜਿਹਨਾਂ ਨੇ ਵਿਛੋੜਾ ਹੋਵੇ ਜਰਿਆ।
ਹੋ ਜਾਵੇ ਹਾਂ ਉਹਨਾਂ ਸੱਜਣਾਂ ਪਿਆਰਿਆਂ ਨੂੰ,
ਜਿਹਨਾਂ ਜਾਨ ਆਪਣੀ ਦੇ ਕਦਮਾਂ `ਚ ਦਿਲ ਧਰਿਆ।
ਰਹੀ ਜਿਹਨੂੰ ਚੰਬੜੀ ਬਿਮਾਰੀ ਨਾਮੁਰਾਦ ਜਿਹੀ
ਛੁੱਟ ਜਾਵੇ ਉਹਦੇ ਤੋਂ ਜੀਵਨ ਹੋਵੇ ਹਰਿਆ
ਦੇਈਂ ਤੂੰ ਸੁਮੱਤ ਰੱਬਾ ਦਾਅਖੋਰ ਸੱਜਣਾਂ ਨੂੰ,
ਜਿਹਨਾਂ ਯਾਰਾਂ ਆਪਣਿਆਂ ਨਾਲ ਹੋਵੇ ਧੋਖਾ ਕਰਿਆ।
ਮਿਲ ਜਾਵੇ ਇਸ ਸਾਲ `ਚਾਨੇ` ਨੂੰ ਵੀ ਨਵੀਂ ਜ਼ਿੰਦਗੀ,
ਆਪਣਿਆਂ ਹੱਥੋਂ ਹੈ ਪਲ ਪਲ ਜਿਹੜਾ ਮਰਿਆ.....।