ਮੇਰੀ ਜਿੰਦਗੀ ਦੇ ਹਰ ਦੁੱਖ ਨੂੰ ਆਪਣੇ ਪਿੰਡੇ ਢੋਵੇ
ਰੱਬਾ ਕਦੇ ਵੀ ਮਾਂ ਮੇਰੀ ਦਾ ਵਾਲ ਵਿੰਗਾ ਨਾ ਹੋਵੇ
ਭਾਵੇਂ ਉਹਦੇ ਬੁੱਢੇ ਹੱਢ ਨੇ ਹੁਣ ਖਾਂਦੇ ਡਿੱਕੇ ਡੋਲੇ
ਅੱਧੀ ਰਾਤ ਜੇ ਆਵਾਂ ਤਾਂ ਉਹ ਬੂਹਾ ਫਿਰ ਵੀ ਖੋਲੇ
ਮੇਰੇ ਬਿਨ ਰੋਟੀ ਨਾ ਖਾਵੇਂ ਜਿੰਨੀ ਮਰਜ਼ੀ ਭੁੱਖੀ ਹੋਵੇ
ਰੱਬਾ ਕਦੇ ਵੀ ਮਾਂ ਮੇਰੀ ਦਾ ਵਾਲ ਵਿੰਗਾ ਨਾ ਹੋਵੇ
ਮੈਂ ਜੁਆਨ ਤੇ ਉਹ ਦਿਨ ਪੁਰ ਦਿਨ ਹੋ ਰਹੀ ਏ ਬੁੱਢੀ
ਉਹਦੀਆਂ ਅਸੀਸਾਂ ਦੇ ਨਾਲ ਹੀ ਮੇਰੀ ਚੜ੍ਹੀ ਏ ਗੁੱਡੀ
ਜੇ ਉਹਨੂੰ ਕਿਤੇ ਤਾਪ ਚੜ੍ਹੇ ਤਾਂ ਅੱਖ ਮੇਰੀ ਬੜਾ ਰੋਵੇ
ਰੱਬਾ ਕਦੇ ਵੀ ਮਾਂ ਮੇਰੀ ਦਾ ਵਾਲ ਵਿੰਗਾ ਨਾ ਹੋਵੇ