Saturday, 14 October 2017

ਰੱਬਾ ਕਦੇ ਵੀ ਮਾਂ ਮੇਰੀ ਦਾ ਵਾਲ ਵਿੰਗਾ ਨਾ ਹੋਵੇ

ਮੇਰੀ ਜਿੰਦਗੀ ਦੇ ਹਰ ਦੁੱਖ ਨੂੰ ਆਪਣੇ ਪਿੰਡੇ ਢੋਵੇ
ਰੱਬਾ ਕਦੇ ਵੀ ਮਾਂ ਮੇਰੀ ਦਾ ਵਾਲ ਵਿੰਗਾ ਨਾ ਹੋਵੇ

ਭਾਵੇਂ ਉਹਦੇ ਬੁੱਢੇ ਹੱਢ ਨੇ ਹੁਣ ਖਾਂਦੇ ਡਿੱਕੇ ਡੋਲੇ
ਅੱਧੀ ਰਾਤ ਜੇ ਆਵਾਂ ਤਾਂ ਉਹ ਬੂਹਾ ਫਿਰ ਵੀ ਖੋਲੇ
ਮੇਰੇ ਬਿਨ ਰੋਟੀ ਨਾ ਖਾਵੇਂ ਜਿੰਨੀ ਮਰਜ਼ੀ ਭੁੱਖੀ ਹੋਵੇ
ਰੱਬਾ ਕਦੇ ਵੀ ਮਾਂ ਮੇਰੀ ਦਾ ਵਾਲ ਵਿੰਗਾ ਨਾ ਹੋਵੇ

ਮੈਂ ਜੁਆਨ ਤੇ ਉਹ ਦਿਨ ਪੁਰ ਦਿਨ ਹੋ ਰਹੀ ਏ ਬੁੱਢੀ
ਉਹਦੀਆਂ ਅਸੀਸਾਂ ਦੇ ਨਾਲ ਹੀ ਮੇਰੀ ਚੜ੍ਹੀ ਏ ਗੁੱਡੀ
ਜੇ ਉਹਨੂੰ ਕਿਤੇ ਤਾਪ ਚੜ੍ਹੇ ਤਾਂ ਅੱਖ ਮੇਰੀ ਬੜਾ ਰੋਵੇ
ਰੱਬਾ ਕਦੇ ਵੀ ਮਾਂ ਮੇਰੀ ਦਾ ਵਾਲ ਵਿੰਗਾ ਨਾ ਹੋਵੇ

Thursday, 18 May 2017

ਪੂਰੀ ਹੋ ਗਈ ਰੀਝ ਪੁਰਾਣੀ ਮੁੱਦਤਾਂ ਦੀ
ਸੁਪਨੇ ਵਾਂਗੂੰ ਲਗ ਰਿਹੈ ਇਹ ਪਲ ਮੈਨੂੰ
ਐਡੀ ਕਿਸਮਤ ਚਾਨੇ ਦੀ ਹੋ ਸਕਦੀ ਨਹੀਂ
ਲਗ ਰਿਹੈ ਜ਼ਿੰਦਗੀ ਦਾ ਕੋਈ ਛਲ ਮੈਨੂੰ

Saturday, 29 April 2017

ਖੁਸ਼ੀ ਦੇ ਪਲ ਮਾਣ ਲਵਾਂ, ਮੇਰੀ ਕਿਸਮਤ ਵਿਚ ਨਹੀਂ

ਖੁਸ਼ੀ ਦੇ ਪਲ ਮਾਣ ਲਵਾਂ, ਮੇਰੀ ਕਿਸਮਤ ਵਿਚ ਨਹੀਂ
ਪਰ ਆਸ ਦੇ ਨਾਲ ਫਿਰ ਵੀ ਜ਼ਿੰਦਗੀ ਜੀਅ ਰਿਹਾ ਹਾਂ ਮੈਂ..... ਅਜਮੇਰ ਚਾਨਾ

Sunday, 26 March 2017

ਜੀਅ ਤਾਂ ਮੈਂ ਵੀ ਲਵਾਂ ਹੋਰ
ਜੇਕਰ ਜੀਊਣ ਦਾ ਬਹਾਨਾ ਹੋਵੇ
ਪਰ ਕੀ ਕਰਾਂ
ਤੇਰੇ ਤੋਂ ਅੱਗੇ
ਸਾਰੇ ਬਹਾਨੇ
ਬਹਾਨੇ ਬਣ ਰਹਿ ਜਾਂਦੇ ਨੇ
ਤੇ ਤੂੰ
ਉਹਨਾਂ ਬਹਾਨਿਆਂ
ਦੀ ਮੁੱਕੀ ਹੋਈ ਆਸ