ਦਿਲ ਕਿਸੇ ਦਾ ਤੋੜਨ ਵਾਲਾ ਸੁਖ ਕਦੇ ਨਾ ਮਾਣੇ
ਟੁੱਟੇ ਦਿਲ ਵਾਲੇ ਨੇ ਪਤਾ ਨੀ ਕਦ ਤੱਕ ਧੱਕੇ ਖਾਣੇ
ਦਿਲ ਦੇ ਮਾਮਲੇ ਬੜੇ ਅਵੱਲੇ ਜਾਣ ਨਾ ਕਦੇ ਕਚਿਹਰੀ
ਇਹ ਦਾ ਹੱਲ ਤਾਂ ਸੱਚ ਮੈਂ ਦੱਸਾਂ ਉਪਰ ਵਾਲਾ ਹੀ ਜਾਣੇ
ਤੋੜ ਕੇ ਦਿਲ ਜੋ ਖੁਸ਼ੀ ਮਨਾਉਂਦਾ ਵੱਡਾ ਖੁਦ ਨੂੰ ਸਮਝੇ
ਉਹ ਨੀ ਜਾਣਦਾ ਰੱਬ ਨੇ ਰੱਖਣਾ ਉਹਨੂੰ ਕਿਹੜੇ ਭਾਣੇ
ਸਦਾ ਬਹਾਨੇ ਲੱਭਦੇ ਰਹਿੰਦੇ ਜੋ ਤੋੜਨ ਦੇ ਲਈ ਯਾਰੀ
ਦਿਲ ਦੇ ਹੁੰਦੇ ਖੋਟੇ ਤੇ ਉਹ ਰੂਹ ਦੇ ਹੁੰਦੇ ਕਾਣੇ
ਮੌਤੋਂ ਚੰਦਰਾ ਟੁੱਟਾ ਦਿਲ ਹੁੰਦਾ ਜਿਹਨੂੰ ਨਾ ਆਵੇ ਧਰਵਾਸ
ਚਾਨਿਆਂ ਜਿਹੜਾ ਦਿਲ ਤੋੜਦਾ ਨਾ ਗਾਵੇ ਕਦੇ ਖੁਸ਼ੀ ਦੇ ਗਾਣੇ